ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਰਹਿਣ ਵਾਲੇ ਮਨਦੀਪ ਸਿੰਘ ਉਮਰ 24 ਸਾਲ ਦੀ ਅਮਰੀਕਾ ਵਿੱਚ ਇਕ ਸੜਕ ਹਾਦਸੇ ਦੌਰਾਨ ਮੌ-ਤ ਹੋ ਗਈ ਹੈ। ਮ੍ਰਿਤਕ ਪੰਜਾਬ ਪੁਲਿਸ ਦੇ ਏ. ਐਸ. ਆਈ. ਜਰਨੈਲ ਸਿੰਘ ਵਾਸੀ ਪਿੰਡ ਮੁਰਾਦਪੁਰ ਦਾ ਇਕ-ਲੌਤਾ ਪੁੱਤਰ ਸੀ। ਇਸ ਦੁਖਦਾਈ ਖਬਰ ਦੇ ਮਿਲਦੇ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ।
ਇਸ ਮਾਮਲੇ ਸਬੰਧੀ ਥਾਣਾ ਟਾਂਡਾ ਵਿਚ ਤਾਇਨਾਤ ਜਰਨੈਲ ਸਿੰਘ ਨੇ ਦੱਸਿਆ ਕਿ ਮਨਦੀਪ 2019 ਵਿਚ ਵਰਕ ਪਰਮਿਟ ਉਤੇ ਅਮਰੀਕਾ ਵਿਚ ਗਿਆ ਸੀ। ਉਹ ਉਥੇ ਪ੍ਰਾਈਵੇਟ ਕੰਪਨੀ ਦਾ ਟਰੱਕ ਚਲਾ ਰਿਹਾ ਸੀ। ਉਸ ਨੇ 19 ਜੂਨ ਨੂੰ ਮਨਦੀਪ ਸਿੰਘ ਨਾਲ ਆਖਰੀ ਵਾਰ ਗੱਲ ਕੀਤੀ ਸੀ, ਜਿਸ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਅੱਜ ਫ਼ੋਨ ਉਤੇ ਹਾਦਸੇ ਵਿਚ ਉਸ ਦੀ ਮੌ-ਤ ਦੀ ਖ਼ਬਰ ਮਿਲੀ।
ਟਰੱਕ ਨੂੰ ਲੱਗੀ ਅੱ-ਗ 20 ਜੂਨ ਨੂੰ ਵਾਪਰਿਆ ਹਾਦਸਾ
ਅੱਗੇ ਜਰਨੈਲ ਸਿੰਘ ਨੇ ਦੱਸਿਆ ਕਿ ਬਾਹਰੋਂ ਆਏ ਫੋਨ ਅਤੇ ਉਸ ਤੋਂ ਬਾਅਦ ਇਕੱਠੀ ਕੀਤੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਮਨਦੀਪ ਸਿੰਘ 19 ਜੂਨ ਨੂੰ ਟਰੱਕ ਲੈ ਕੇ ਕੈਨੇਡਾ ਨੂੰ ਜਾ ਰਿਹਾ ਸੀ। 20 ਜੂਨ ਨੂੰ ਉਸ ਦੇ ਟਰੱਕ ਨਾਲ ਇਕ ਹੋਰ ਟਰੱਕ ਦੀ ਟੱਕਰ ਹੋ ਗਈ। ਇਸ ਕਾਰਨ ਕੈਨੇਡਾ ਨੇੜੇ ਮਨਦੀਪ ਦਾ ਟਰੱਕ ਪਲਟ ਗਿਆ, ਜਿਸ ਤੋਂ ਬਾਅਦ ਟਰੱਕ ਨੂੰ ਲੱਗੀ ਅੱ-ਗ ਵਿਚ ਉਹ ਬੁਰੀ ਤਰ੍ਹਾਂ ਝੁਲਸ ਗਿਆ। ਸੂਚਨਾ ਮਿਲੀ ਤੋਂ ਮੌਕੇ ਉਤੇ ਪਹੁੰਚੀ ਰਾਹਤ ਟੀਮ ਨੇ ਉਸ ਨੂੰ ਹਸਪਤਾਲ ਵਿਚ ਪਹੁੰਚਾਇਆ। ਹਸਪਤਾਲ ਵਿਚ 8 ਦਿਨਾਂ ਬਾਅਦ ਉਹ ਜ਼ਿੰਦਗੀ ਅਤੇ ਮੌ-ਤ ਦੀ ਲੜਾਈ ਲੜਦਾ ਹੋਇਆ ਦਮ ਤੋੜ ਗਿਆ।
ਅੱਗੇ ਜਰਨੈਲ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਦੀ ਮਨਦੀਪ ਸਿੰਘ ਨਾਲ ਗੱਲ ਹੋਈ ਸੀ। ਉਸ ਨੇ ਪੁੱਤਰ ਨੂੰ ਫੋਨ ਕਰਕੇ ਉਸ ਦਾ ਹਾਲ ਪੁੱਛਿਆ। ਖਾਣਾ ਖਾਣ ਬਾਰੇ ਵੀ ਪੁੱਛਿਆ। ਇਸ ਤੋਂ ਬਾਅਦ ਮਨਦੀਪ ਸਿੰਘ ਨੇ ਦੱਸਿਆ ਕਿ ਇੱਥੇ ਰਾਤ ਬਹੁਤ ਹੋ ਗਈ ਹੈ ਅਤੇ ਉਹ ਕੈਨੇਡਾ ਤੋਂ ਸਿਰਫ 2 ਘੰਟੇ ਦੀ ਦੂਰੀ ਉਤੇ ਹੈ। ਖਾਣਾ ਖਾ ਲਿਆ ਤੇ ਹੁਣ ਸੌਂ ਜਾ ਰਿਹਾ ਹੈ। ਉਸ ਨੇ ਕਿਹਾ ਕਿ ਸਵੇਰੇ ਕਨੇਡਾ ਪਹੁੰਚਦੇ ਹੀ ਫੋਨ ਕਰੇਗਾ।
ਖੁਦ ਟਰੱਕ ਦਾ ਸ਼ੀਸ਼ਾ ਤੋੜ ਕੇ ਨਿਕਲਿਆ ਬਾਹਰ
ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਕ, ਟਰੱਕ ਨੂੰ ਜਿਆਦਾ ਅੱ-ਗ ਲੱਗ ਗਈ ਸੀ। ਪਰ ਕੁਝ ਸਮੇਂ ਵਿਚ ਹੀ ਮਨਦੀਪ ਸਿੰਘ ਖੁਦ ਟਰੱਕ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਆਇਆ ਸੀ। ਉੱਥੇ ਪਹੁੰਚੀ ਰਾਹਤ ਟੀਮ ਵੱਲੋਂ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਖੁਦ ਨੂੰ ਸ-ੜਿ-ਆ ਦੇਖ ਕੇ ਡਾਕਟਰੀ ਟੀਮ ਨੂੰ ਕਿਹਾ ਕਿ ਮੇਰੇ ਸਰੀਰ ਦਾ ਕੋਈ ਹਿੱਸਾ ਕੱਟਿਆ ਨਾ ਜਾਵੇ, ਮੈਂ ਠੀਕ ਹੋ ਜਾਵਾਂਗਾ।
ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਜਾਰੀ
ਮ੍ਰਿਤਕ ਮਨਦੀਪ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਦੀ ਟੀਮ ਅਤੇ ਪੁਲਿਸ ਦੇਹ ਨੂੰ ਭੇਜਣ ਦਾ ਕੰਮ ਕਰ ਰਹੀ ਹੈ। ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਦੇਹ ਕਾਫੀ ਸ-ੜ ਚੁੱਕੀ ਹੈ। ਪਹਿਲਾਂ ਇਹ ਫੈਸਲਾ ਕੀਤਾ ਜਾਵੇਗਾ ਕਿ ਕੀ ਦੇਹ ਸਫਰ ਕਰ ਸਕੇਗੀ, ਫਿਰ ਹੀ ਭਾਰਤ ਨੂੰ ਭੇਜੀ ਜਾਵੇਗੀ। ਇਸ ਦੇ ਨਾਲ ਹੀ ਉਸ ਨੇ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਦੇਹ ਨੂੰ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ, ਤਾਂ ਜੋ ਉਹ ਆਖਰੀ ਵਾਰ ਆਪਣੇ ਪੁੱਤਰ ਦਾ ਚਿਹਰਾ ਦੇਖ ਲੈਣ।