ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਨੇ ਆਪਣੇ ਆਪ ਨਾਲ ਕੀਤਾ ਦੁਖਦ ਕੰਮ, ਇਕੱਲਾਪਣ ਬਣੀ ਵਜ੍ਹਾ, ਪੁੱਤ ਰਹਿੰਦੇ ਨੇ ਵਿਦੇਸ਼

Punjab

ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੀ ਭੁਲੱਥ ਤਹਿਸੀਲ ਵਿਚ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਸ ਨੇ ਆਪਣੇ ਆਪ ਨੂੰ ਗੋ-ਲੀ ਮਾਰ ਲਈ। ਉਸ ਦੀ ਦੇਹ ਮੰਗਲਵਾਰ ਦੁਪਹਿਰ ਨੂੰ ਕੁਰਸੀ ਉਤੇ ਪਈ ਮਿਲੀ। ਉਸ ਦੇ ਹੱਥ ਵਿੱਚ ਪਿਸ-ਤੌਲ ਸੀ, ਪਰ ਪੁਲਿਸ ਨੂੰ ਕੋਈ ਵੀ ਸੁਸਾ-ਈਡ ਨੋਟ ਨਹੀਂ ਮਿਲਿਆ। 2 ਦਿਨ ਤੋਂ ਦਿਖਾਈ ਨਾ ਦੇਣ ਉਤੇ ਗੁਆਂਢੀ ਨੇ ਘਰ ਵਿਚ ਦਾਖਲ ਹੋ ਕੇ ਖਿੜਕੀ ਵਿਚੋਂ ਦੇਖਿਆ ਤਾਂ ਇਹ ਮਾਮਲਾ ਸਾਹਮਣੇ ਆਇਆ। ਸੁਰਜੀਤ ਸਿੰਘ ਭੁਲੱਥ ਦੇ ਮੁਹੱਲਾ ਕਮਰਾਈ ਦਾ ਰਹਿਣ ਵਾਲਾ ਸੀ।

ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਭੁਲੱਥ ਦੇ ਇੰਚਾਰਜ ਗੌਰਵ ਧੀਰ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਗੌਰਵ ਧੀਰ ਦੇ ਦੱਸਣ ਅਨੁਸਾਰ ਦੇਰ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਖੁ-ਦ-ਕੁ-ਸ਼ੀ ਕਦੋਂ ਕੀਤੀ ਹੈ।

ਘਰ ਵਿਚ ਇਕੱਲਾ ਰਹਿੰਦਾ ਸੀ ਸੁਰਜੀਤ ਸਿੰਘ

ਜਾਣਕਾਰੀ ਦਿੰਦਿਆਂ ਗੁਆਂਢ ਵਿਚ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਸ ਦੇ ਘਰ ਦਾ ਗੇਟ 2 ਦਿਨਾਂ ਤੋਂ ਅੰਦਰੋਂ ਬੰਦ ਸੀ ਅਤੇ ਉਸ ਦੀ ਲੜਕੀ ਉਸ ਨਾਲ ਫੋਨ ਉਤੇ ਸੰਪਰਕ ਕਰ ਰਹੀ ਸੀ ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਨੇ ਗੁਆਂਢ ਵਿਚ ਪੁੱਛ ਪੜਤਾਲ ਕੀਤੀ, ਜਿਸ ਕਾਰਨ ਅੱਜ ਉਹ ਅਤੇ ਉਸ ਦੀ ਲੜਕੀ ਕੰਧ ਉਤੋਂ ਦੀ ਚੜ੍ਹ ਕੇ ਘਰ ਅੰਦਰ ਦਾਖਲ ਹੋਏ। ਜਦੋਂ ਉਨ੍ਹਾਂ ਨੇ ਖਿੜਕੀ ਵਿਚੋਂ ਅੰਦਰ ਦੇਖਿਆ ਤਾਂ ਸੁਰਜੀਤ ਸਿੰਘ ਦੀ ਦੇਹ ਕੁਰਸੀ ਉਤੇ ਪਈ ਮਿਲੀ।

ਡਿਪ੍ਰੈਸ਼ਨ ਦੀ ਦਵਾਈ ਲੈ ਰਿਹਾ ਸੀ ਸੁਰਜੀਤ ਸਿੰਘ

ਤੁਹਾਨੂੰ ਦੱਸ ਦੇਈਏ ਕਿ ਸੁਰਜੀਤ ਸਿੰਘ ਦੇ 2 ਬੇਟੇ ਅਤੇ 3 ਬੇਟੀਆਂ ਹਨ। ਦੋਵੇਂ ਪੁੱਤਰ ਆਪਣੇ ਪਰਿਵਾਰਾਂ ਦੇ ਨਾਲ ਅਮਰੀਕਾ ਵਿਚ ਰਹਿੰਦੇ ਹਨ, ਜਦੋਂ ਕਿ 3 ਧੀਆਂ ਵਿਆਹੀਆਂ ਹੋਈਆਂ ਹਨ। ਉਸ ਦੀ ਪਹਿਲੀ ਪਤਨੀ ਦੀ ਮੌ-ਤ ਹੋ ਗਈ ਸੀ, ਜਦੋਂ ਕਿ ਉਸ ਦੀ ਦੂਜੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ।ਸੁਰਜੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਇਕੱਲਾ ਰਹਿਣ ਕਾਰਨ ਡਿਪਰੈਸ਼ਨ ਵਿਚ ਰਹਿੰਦਾ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ।

Leave a Reply

Your email address will not be published. Required fields are marked *