ਭੈਣ ਨੂੰ ਮਿਲਣ ਆਏ ਫੌਜੀ ਜਵਾਨ ਦੀ ਖੋਹ ਲਈ ਜਿੰਦਗੀ, ਭਰਾ ਨੇ ਦਰਜ ਕਰਾਈ ਸ਼ਿਕਾਇਤ, ਪੰਜਾਂ ਤੇ ਹੋਇਆ ਮਾਮਲਾ ਦਰਜ

Punjab

ਇਹ ਦੁਖਦਾਈ ਖ਼ਬਰ ਪੰਜਾਬ ਦੇ ਜਿਲ੍ਹਾ ਅੰੰਮਿ੍ਤਸਰ ਤੋਂ ਪ੍ਰਾਪਤ ਹੋਈ ਹੈ। ਇਥੇ ਆਪਣੀ ਭੈਣ ਨੂੰ ਮਿਲਣ ਆਏ ਫੌਜੀ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਦੀ ਐਫ. ਆਈ. ਆਰ. ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਜੋਧਬੀਰ ਸਿੰਘ ਵਾਸੀ ਪਿੰਡ ਲੱਧੂ, ਥਾਣਾ ਸਦਰ ਪੱਟੀ, ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਹ ਤਿੰਨ ਭੈਣ ਭਾਈ ਹਨ। ਭੈਣ ਮਨਦੀਪ ਕੌਰ ਦਾ ਵਿਆਹ ਚਾਰ ਸਾਲ ਪਹਿਲਾਂ ਕੰਵਲਜੀਤ ਸਿੰਘ ਵਾਸੀ ਪਿੰਡ ਠੱਠੀਆਂ, ਥਾਣਾ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਨਾਲ ਹੋਇਆ ਸੀ। ਉਸ ਦਾ ਛੋਟਾ ਭਰਾ ਗੁਰਸੇਵਕ ਸਿੰਘ ਜੋ ਕਰੀਬ ਸਾਢੇ ਤਿੰਨ ਸਾਲਾਂ ਤੋਂ ਫੌਜ ਵਿੱਚ ਡਿਊਟੀ ਕਰ ਰਿਹਾ ਹੈ। ਗੁਰਸੇਵਕ ਸਿੰਘ 17 ਜੂਨ ਨੂੰ ਆਪਣੇ ਪਿੰਡ ਛੁੱਟੀ ਕੱਟਣ ਆਇਆ ਸੀ।

26 ਜੂਨ ਨੂੰ ਉਹ ਆਪਣੀ ਭੈਣ ਮਨਦੀਪ ਕੌਰ ਨੂੰ ਮਿਲਣ ਲਈ ਪਿੰਡ ਠੱਠੀਆ ਗਿਆ ਸੀ। ਸੋਮਵਾਰ ਦੀ ਰਾਤ ਕਰੀਬ 12 ਵਜੇ ਉਸ ਦੇ ਜੀਜਾ ਕੰਵਲਜੀਤ ਸਿੰਘ ਵਾਸੀ ਪਿੰਡ ਠੱਠੀਆ ਨੇ ਫੋਨ ਕੀਤਾ ਕਿ ਉਹ ਆਪਣੇ ਦੋਸਤਾਂ ਦੇ ਨਾਲ ਬਾਹਰ ਖਾਣ-ਪੀਣ ਲਈ ਗਏ ਸਨ। ਰਾਤ ਸਾਢੇ 9 ਵਜੇ ਦੇ ਕਰੀਬ ਉਹ ਮੋਟਰਸਾਈਕਲਾਂ ਉਤੇ ਪਿੰਡ ਠੱਠੀਆ ਆ ਰਹੇ ਸਨ।

ਜਦੋਂ ਉਹ ਪੈਟਰੋਲ ਤੋਂ ਥੋੜ੍ਹਾ ਅੱਗੇ ਗਏ ਤਾਂ ਪਿੱਛੇ ਤੋਂ ਦੋ ਨੌਜਵਾਨ ਮੋਟਰਸਾਈਕਲ ਉਤੇ ਆਏ ਜਿਨ੍ਹਾਂ ਨੇ ਗੁਰਸੇਵਕ ਸਿੰਘ ਨੂੰ ਗੋ-ਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਏ। ਜ਼ਖਮੀ ਹਾਲ ਵਿਚ ਗੁਰਸੇਵਕ ਨੂੰ ਉਸ ਦੇ ਜੀਜਾ ਕੰਵਲਜੀਤ ਸਿੰਘ, ਭੈਣ ਮਨਦੀਪ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਰੀਬ 2.30 ਵਜੇ ਸਰਕਾਰੀ ਹਸਪਤਾਲ ਪਹੁੰਚਾਇਆ। ਉਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਗੁਰਸੇਵਕ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਮ੍ਰਿਤਕ ਦੇ ਭਰਾ ਜੋਧਬੀਰ ਸਿੰਘ ਨੇ ਖਦਸ਼ਾ ਪ੍ਰਗਟਾਇਆ ਕਿ ਉਸ ਦੇ ਜੀਜੇ ਨੂੰ ਇਸ ਮਾਮਲੇ ਬਾਰੇ ਪਹਿਲਾਂ ਹੀ ਪਤਾ ਸੀ। ਇਸ ਦੇ ਨਾਲ ਹੀ ਐਸ. ਐਚ. ਓ. ਜੰਡਿਆਲਾ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਜੋਧਬੀਰ ਸਿੰਘ ਦੇ ਬਿਆਨਾਂ ਉਤੇ ਉਪਰੋਕਤ ਪੰਜਾਂ ਵਿਅਕਤੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *