ਪੰਜਾਬ ਸੂਬੇ ਵਿਚ ਹੁਸ਼ਿਆਰਪੁਰ ਮੁਕੇਰੀਆਂ ਨਾਲ ਸਬੰਧਤ ਇਕ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਥੋਂ ਦੇ ਪਿੰਡ ਦੁੱਗਰੀ (ਅਵਾਣਾ) ਦੇ ਲਖਬੀਰ ਸਿੰਘ ਦੇ ਘਰ ਉਸ ਸਮੇਂ ਮਾਤਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਨੂੰਹ ਜੋ ਕਿ ਸਿਰਫ 6 ਮਹੀਨੇ ਪਹਿਲਾਂ ਕੈਨੇਡਾ ਗਈ ਸੀ ਦੀ ਸ਼ੱ-ਕ ਭਰੇ ਹਾਲ ਵਿਚ ਮੌ-ਤ ਹੋਣ ਦੀ ਸੂਚਨਾ ਮਿਲੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਅਮਨਪ੍ਰੀਤ ਕੌਰ ਦੇ ਪਤੀ ਲਖਬੀਰ ਸਿੰਘ ਵਾਸੀ ਦੁੱਗਰੀ ਅਵਾਨਾ ਥਾਣਾ ਮੁਕੇਰੀਆਂ ਨੇ ਦੱਸਿਆ ਕਿ ਉਸ ਦਾ ਵਿਆਹ 7 ਸਾਲ ਪਹਿਲਾਂ ਅਮਨਪ੍ਰੀਤ ਕੌਰ ਵਾਸੀ ਉਦੇਸੀਆਂ (ਆਦਮਪੁਰ) ਦੇ ਨਾਲ ਹੋਇਆ ਸੀ ਅਤੇ ਉਸ ਦੀ 6 ਸਾਲ ਦੀ ਇਕ ਬੇਟੀ ਹੈ। ਜੋ ਉਸ ਦੇ ਨਾਲ ਪਿੰਡ ਵਿੱਚ ਹੀ ਰਹਿ ਰਹੀ ਹੈ।
ਅਮਨਪ੍ਰੀਤ ਕੌਰ ਵਿਦੇਸ਼ ਵਿਚ ਪੜ੍ਹਾਈ ਕਰਨਾ ਚਾਹੁੰਦੀ ਸੀ, ਉਸ ਨੂੰ 21 ਦਸੰਬਰ 2022 ਨੂੰ ਸਟੱਡੀ ਵੀਜ਼ੇ ਉਤੇ ਕੈਨੇਡਾ ਭੇਜਿਆ ਗਿਆ ਸੀ ਅਤੇ ਉਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿ ਰਹੀ ਸੀ। ਰੋਜ਼ਾਨਾ ਫੋਨ ਉਤੇ ਗੱਲਬਾਤ ਹੁੰਦੀ ਸੀ ਅਤੇ ਉਹ ਪੜ੍ਹਾਈ ਦੇ ਨਾਲ ਨੌਕਰੀ ਮਿਲਣ ਉਤੇ ਪੂਰੀ ਤਰ੍ਹਾਂ ਖੁਸ਼ ਸੀ। ਪਤੀ ਲਖਬੀਰ ਸਿੰਘ ਨੇ ਵੀ ਆਪਣੀ ਪਤਨੀ ਕੋਲ ਜਾਣ ਲਈ ਫਾਈਲ ਲਾ ਰੱਖੀ ਸੀ।
ਉਸ ਨੇ ਦੱਸਿਆ ਕਿ 2 ਦਿਨ ਤੱਕ ਅਮਨਪ੍ਰੀਤ ਕੌਰ ਨਾਲ ਗੱਲ ਨਾ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਕੈਨੇਡਾ ਵਿੱਚ ਕਿਸੇ ਹੋਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ। ਅਮਨਪ੍ਰੀਤ ਕੌਰ ਦੇ ਪਤੀ ਨੇ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਸਰਕਾਰ ਨੂੰ ਮਦਦ ਕਰਨ ਲਈ ਬੇਨਤੀ ਕੀਤੀ ਹੈ।