ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਚ ਕਰੋੜਾਂ ਰੁਪਏ ਦਾ ਬੀਮਾ ਕਰਵਾਉਣ ਲਈ ਇਕ ਖਤਰ-ਨਾਕ ਖੇਡ ਖੇਡਦੇ ਹੋਏ ਇਕ ਵਿਅਕਤੀ ਨੂੰ ਦੁਖਦਾਈ ਮੌ-ਤ ਦੇ ਦਿੱਤੀ ਗਈ। ਇਹ ਸਭ ਕੁਝ ਅਜਿਹੇ ਫਿਲਮੀ ਅੰਦਾਜ਼ ਵਿੱਚ ਕੀਤਾ ਗਿਆ ਸੀ ਤਾਂ ਜੋ ਕਿਸੇ ਨੂੰ ਭਿਣਕ ਤੱਕ ਨਾ ਲੱਗੇ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ: ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮ੍ਰਿਤਕ ਸੁਖਜੀਤ ਸਿੰਘ 19 ਤਰੀਕ ਨੂੰ ਘਰ ਤੋਂ ਸ਼ਰਾਬ ਪੀਣ ਦੇ ਲਈ ਗਿਆ ਸੀ ਪਰ ਜਦੋਂ ਉਹ ਵਾਪਸ ਘਰ ਨਹੀਂ ਆਇਆ ਤਾਂ ਉਸ ਦੀ ਪਤਨੀ ਜੀਵਨਜੋਤ ਕੌਰ ਨੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ।
ਜਾਂਂਚ ਦੌਰਾਨ ਪੁਲਿਸ ਨੂੰ ਪਟਿਆਲਾ ਰੋਡ ਉਤੇ ਨਹਿਰ ਨੇੜਿਓਂ ਸੁਖਜੀਤ ਸਿੰਘ ਦਾ ਮੋਟਰਸਾਈਕਲ ਅਤੇ ਚੱਪਲਾਂ ਮਿਲੀਆਂ ਤਾਂ ਹਰ ਕੋਈ ਸੋਚਣ ਲੱਗਾ ਕਿ ਇਹ ਖ਼ੁ-ਦ-ਕੁ-ਸ਼ੀ ਦਾ ਮਾਮਲਾ ਹੈ ਪਰ ਪੁਲਿਸ ਨੂੰ ਉਸ ਵੇਲੇ ਸ਼ੱਕ ਹੋਇਆ ਜਦੋਂ ਉਸ ਦਾ ਮੋਬਾਈਲ ਫ਼ੋਨ ਇੱਕ ਕਿਲੋਮੀਟਰ ਦੂਰ ਜ਼ਮੀਨ ਵਿੱਚ ਦੱਬਿਆ ਹੋਇਆ ਮਿਲਿਆ। ਮ੍ਰਿਤਕ ਸੁਖਜੀਤ ਸਿੰਘ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਰਾਮਦਾਸ ਨਗਰ ਸਾਨੀਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਕੁਝ ਦਿਨਾਂ ਤੋਂ ਉਸ ਦੇ ਪਤੀ ਦਾ ਦੋਸਤ ਬਣ ਗਿਆ ਸੀ ਅਤੇ ਉਸ ਨੂੰ ਸ਼ਰਾਬ ਪਿਲਾਉਂਦਾ ਸੀ।
ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਦੀ ਮੌ-ਤ ਹੋ ਚੁੱਕੀ ਹੈ ਅਤੇ ਉਸ ਦੀ ਪਤਨੀ ਖੁਸ਼ਦੀਪ ਕੌਰ ਨੇ ਥਾਣਾ ਸਦਰ ਵਿੱਚ ਹਾਦਸੇ ਦਾ ਮਾਮਲਾ ਦਰਜ ਕਰਾਇਆ ਸੀ ਕਿ ਉਸ ਦੀ ਮੌ-ਤ ਸੜਕ ਹਾਦਸੇ ਵਿੱਚ ਹੋਈ ਹੈ। ਇਸ ਦੌਰਾਨ ਪੁਲਿਸ ਨੂੰ ਇੱਕ ਕਾਫੀ ਦਰੜੀ ਹੋਈ ਦੇਹ ਮਿਲੀ, ਜਿਸ ਦੀ ਪਹਿਚਾਣ ਖੁਸ਼ਦੀਪ ਕੌਰ ਨੇ ਆਪਣੇ ਪਤੀ ਗੁਰਪ੍ਰੀਤ ਸਿੰਘ ਦੇ ਰੂਪ ਵਜੋਂ ਕੀਤੀ। ਪੁਲਿਸ ਨੇ ਸੜਕ ਹਾਦਸੇ ਦਾ ਕੇਸ ਦਰਜ ਕਰਕੇ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ, ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ ਗੁਰਪ੍ਰੀਤ ਸਿੰਘ ਜਿਉਂਦਾ ਮਿਲ ਗਿਆ।
ਪੁਲਿਸ ਨੇ ਜਦੋਂ ਹੋਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਹਲਦੀ ਰਾਮ ਐਂਡ ਕੰਪਨੀ ਦਾ ਥੋਕ ਵਿਕਰੇਤਾ ਸੀ ਅਤੇ ਕਾਰੋਬਾਰ ਵਿੱਚ ਘਾਟੇ ਕਾਰਨ ਉਸ ਦਾ ਮਨ ਟੁੱਟਣਾ ਸ਼ੁਰੂ ਹੋ ਗਿਆ ਸੀ। ਉਸ ਨੇ ਆਪਣੇ ਦੋਸਤ ਰਾਜੇਸ਼ ਸ਼ਰਮਾ ਤੋਂ 4 ਕਰੋੜ ਰੁਪਏ ਦਾ ਦੁਰਘਟਨਾ ਬੀਮਾ ਕਰਵਾਇਆ ਸੀ। ਰਾਜੇਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਮੌ-ਤ ਦੇ ਸਰਟੀਫਿਕੇਟ ਅਤੇ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ਉਤੇ ਸਾਰੀ ਰਕਮ ਵਾਰਸਾਂ ਨੂੰ ਦੇ ਦਿੱਤੀ ਜਾਵੇਗੀ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਅਤੇ ਰਾਜੇਸ਼ ਨੇ ਮਿਲ ਕੇ ਸੁਖਜੀਤ ਸਿੰਘ ਨੂੰ ਮਾ-ਰ-ਨ ਦੀ ਯੋਜਨਾ ਬਣਾਈ। ਉਹ ਸੁਖਜੀਤ ਸਿੰਘ ਨੂੰ ਪਹਿਲਾਂ ਰਾਜਪੁਰਾ ਲੈ ਗਿਆ। ਉਥੇ ਉਸ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਸ਼ਰਾਬ ਪਿਲਾਈ ਗਈ।
ਜਦੋਂ ਸੁਖਜੀਤ ਸਿੰਘ ਬੇਹੋਸ਼ ਹੋ ਗਿਆ ਤਾਂ ਦੋਸ਼ੀਆਂ ਨੇ ਉਸ ਦੇ ਸਿਰ ਅਤੇ ਮੂੰਹ ਉਤੇ ਦੋ ਵਾਰ ਟਰੱਕ ਚੜ੍ਹਾ ਦਿੱਤਾ ਤਾਂ ਕਿ ਉਸ ਦੀ ਪਹਿਚਾਣ ਨਾ ਹੋ ਸਕੇ। ਕ-ਤ-ਲ ਦੀ ਇਹ ਯੋਜਨਾ 10 ਮਹੀਨੇ ਪਹਿਲਾਂ ਸ਼ੁਰੂ ਹੋਈ ਸੀ। ਫਿਲਹਾਲ ਪੁਲਿਸ ਨੇ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਖੁਸ਼ਦੀਪ ਕੌਰ, ਸੁਖਵਿੰਦਰ ਸਿੰਘ ਸੰਘਾ, ਜਸਪਾਲ ਸਿੰਘ, ਦਿਨੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਟਰੱਕ, ਕਾਰ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।