ਪੰਜਾਬ ਵਿਚ ਜਿਲ੍ਹਾ ਪਟਿਆਲਾ, ਪਾਤੜਾਂ ਦੇ ਵਾਰਡ ਨੰ: 9 ਦੀ ਧਾਨਕ ਬਸਤੀ ਦੇ ਜਿਹੜੇ ਘਰ ਵਿਚ ਇੱਕ ਹਫ਼ਤਾ ਪਹਿਲਾਂ ਪੁੱਤਰ ਦਾ ਵਿਆਹ ਹੋਇਆ ਸੀ ਪਰਿਵਾਰ ਵਿਚ ਅਜੇ ਵੀ ਜਸਨ ਦਾ ਮਾਹੌਲ ਸੀ ਉਥੇ ਅੱਜ ਮਾਤਮ ਛਾ ਗਿਆ ਹੈ। ਇਕ ਸੜਕ ਹਾਦਸੇ ਵਿਚ ਮੁੰਡੇ ਦੇ ਪਿਤਾ ਅਤੇ ਉਸ ਦੇ ਵੱਡੇ ਭਰਾ ਦੀ ਮੌ-ਤ ਹੋ ਗਈ ਹੈ, ਜਦੋਂ ਕਿ ਵੱਡੇ ਭਰਾ ਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੈ। ਉਸ ਦਾ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ਵਿੱਚ ਦੋਸ਼ੀ ਕੰਬਾਈਨ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਵਾਸੀ ਧਾਨਕ ਬਸਤੀ ਪਾਤੜਾਂ ਨੇ ਦੱਸਿਆ ਕਿ ਉਸ ਦਾ ਇੱਕ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਭੂਆ ਪਟਿਆਲਾ ਵਿੱਚ ਬਿਮਾਰ ਹੋ ਗਈ। ਜਿਸ ਦਾ ਪਤਾ ਲੈਣ ਲਈ ਪਿਤਾ ਬਸੰਤ ਸਿੰਘ ਉਮਰ 55 ਸਾਲ ਅਤੇ ਤਾਇਆ ਅਮਰਜੀਤ ਸਿੰਘ ਉਮਰ 65 ਸਾਲ ਅਤੇ ਤਾਈ ਪਰਮਜੀਤ ਕੌਰ ਉਮਰ 58 ਸਾਲ ਸਵਿਫਟ ਕਾਰ ਵਿੱਚ ਗਏ ਸਨ। ਦੋਵੇਂ ਭਰਾ ਲੋਹੇ ਦੀ ਵਰਕਸ਼ਾਪ ਚਲਾਉਂਦੇ ਸਨ।
ਉਥੋਂ ਵਾਪਸ ਆਉਂਦੇ ਸਮੇਂ ਪਟਿਆਲਾ ਤੋਂ ਪਾਤੜਾਂ ਰੋਡ ਦੇ ਉਤੇ ਪਿੰਡ ਨਿਆਲ ਨੇੜੇ ਉਨ੍ਹਾਂ ਦੀ ਕਾਰ ਗਲਤ ਸਾਈਡ ਤੋਂ ਆ ਰਹੀ ਇਕ ਕੰਬਾਈਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਅਤੇ ਕੰਬਾਈਨ ਵੀ ਸੜਕ ਦੇ ਵਿਚਕਾਰ ਹੀ ਪਲਟ ਗਈ। ਇਸ ਹਾਦਸੇ ਵਿੱਚ ਉਸ ਦੇ ਤਾਏ ਅਮਰਜੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਕਾਰ ਚਲਾ ਰਹੇ ਬਸੰਤ ਸਿੰਘ ਅਤੇ ਪਰਮਜੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਬਸੰਤ ਸਿੰਘ ਦੀ ਵੀ ਮੌ-ਤ ਹੋ ਗਈ, ਜਦੋਂ ਕਿ ਪਰਮਜੀਤ ਕੌਰ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦਾ ਆਪ੍ਰੇਸ਼ਨ ਚੱਲ ਰਿਹਾ ਹੈ। ਇਸ ਹਾਦਸੇ ਵਿੱਚ ਕੰਬਾਈਨ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਹੈ, ਜਿਸ ਦੀ ਪਹਿਚਾਣ ਸ਼ਿਵਜੀ ਕੁਮਾਰ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਕੰਬਾਈਨ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ।