ਗਰੀਬ ਪਿਓ ਵਲੋਂ ਬਾਈਕ ਨਾ ਲੈ ਕੇ ਦੇਣ ਕਾਰਨ, ਵਿਦਿਆਰਥੀ ਨੇ ਕਮਰੇ ਵਿਚ ਜਾ ਕੇ ਕਰ ਲਿਆ ਦੁਖਦ ਕੰਮ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਬੀ. ਏ. ਦੇ ਵਿਦਿਆਰਥੀ ਨੇ ਕਾਲਜ ਜਾਣ ਦੇ ਲਈ ਆਪਣੇ ਪਿਤਾ ਤੋਂ ਮੋਟਰਸਾਈਕਲ ਦੀ ਮੰਗ ਕੀਤੀ। ਪਰ, ਪਿਤਾ ਗਰੀਬ ਸੀ। ਇਸੇ ਕਾਰਨ ਪਿਤਾ ਨੇ ਮੋਟਰਸਾਈਕਲ ਲੈਣ ਤੋਂ ਅਸਮਰੱਥਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਨਹੀਂ ਲੈ ਕੇ ਦੇ ਸਕਦਾ। ਇਸ ਤੋਂ ਗੁੱਸੇ ਵਿਚ ਆ ਕੇ ਨੌਜਵਾਨ ਨੇ ਆਪਣੇ ਕਮਰੇ ਵਿਚ ਜਾ ਕੇ ਪੱਖੇ ਨਾਲ ਫਾਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਮੋਨੂੰ ਨਾਮ ਦੇ ਰੂਪ ਵਿਚ ਹੋਈ ਹੈ। ਜੋ ਰਾਜੀਵ ਗਾਂਧੀ ਕਲੋਨੀ ਵਿੱਚ ਰਹਿੰਦਾ ਸੀ।

ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮੋਨੂੰ ਸਰਕਾਰੀ ਕਾਲਜ ਵਿਚ ਬੀ. ਏ. ਦਾ ਵਿਦਿਆਰਥੀ ਸੀ ਉਹ ਰੋਜ਼ਾਨਾ ਹੀ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਕੇ ਆਪਣੇ ਕਾਲਜ ਨੂੰ ਜਾਂਦਾ ਸੀ। ਪਰ ਉਸ ਦੇ ਸਾਰੇ ਦੋਸਤ ਮੋਟਰਸਾਈਕਲਾਂ ਉਤੇ ਆਉਂਦੇ ਸਨ। ਇਸ ਕਾਰਨ ਉਸ ਨੇ ਆਪਣੇ ਪਿਓ ਸੁਰੇਸ਼ ਤੋਂ ਮੋਟਰਸਾਈਕਲ ਦੀ ਮੰਗ ਕੀਤੀ ਸੀ ਕਿ ਉਹ ਵੀ ਮੋਟਰਸਾਈਕਲ ਲੈ ਕੇ ਕਾਲਜ ਜਾਵੇਗਾ। ਪਰ, ਉਸ ਦਾ ਪਿਤਾ ਰੇਹੜੀ ਉਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸ ਦੇ ਪਿਤਾ ਨੇ ਮੋਟਰਸਾਈਕਲ ਲੈਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਪਿਤਾ ਰੇਹੜੀ ਲੈ ਕੇ ਚਲਿਆ ਗਿਆ ਅਤੇ ਮੋਨੂੰ ਆਪਣੇ ਕਮਰੇ ਵਿੱਚ ਚਲਿਆ ਗਿਆ। ਉਸ ਦੀ ਮਾਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ। ਖਾਣਾ ਬਣਾਉਣ ਤੋਂ ਬਾਅਦ ਜਦੋਂ ਉਸ ਦੀ ਮਾਂ ਖਾਣਾ ਲੈ ਕੇ ਮੋਨੂੰ ਦੇ ਕਮਰੇ ਵਿਚ ਗਈ ਤਾਂ ਉਸ ਦੇ ਹੋਸ਼ ਉੱਡ ਗਏ। ਅੰਦਰ ਮੋਨੂੰ ਦੀ ਦੇਹ ਲਟਕ ਰਹੀ ਸੀ। ਉਸ ਨੇ ਰੌਲਾ ਪਾ ਕੇ ਨੇੜੇ ਦੇ ਲੋਕਾਂ ਨੂੰ ਇਕੱਠੇ ਕੀਤਾ। ਉਸ ਦੀ ਦੇਹ ਨੂੰ ਹੇਠਾਂ ਉਤਾਰਿਆ ਗਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *