ਹਰਿਆਣਾ ਵਿਚ ਜਿਲ੍ਹਾ ਪਲਵਲ ਦੇ ਹਥੀਨ ਉਪਮੰਡਲ ਦੇ ਪਿੰਡ ਮਧਨਾਕਾ ਤੋਂ ਵੀਰਵਾਰ ਨੂੰ ਗੁੰਮ ਹੋਈ 19 ਸਾਲਾ ਵਿਆਹੀ ਹੋਈ ਮਹਿਲਾ ਸਪਨਾ ਦੀ ਦੇਹ ਮਿਲੀ ਹੈ। ਸਪਨਾ ਦੀ ਦੇਹ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਜੈਸਿੰਘਪੁਰ ਪਿੰਡ ਦੇ ਇਕ ਨਾਲੇ ਵਿੱਚੋਂ ਮਿਲੀ ਹੈ। ਮਹਿਲਾ ਦੇ ਪੇਕਿਆਂ ਨੇ ਸਹੁਰੇ ਪਰਿਵਾਰ ਉਤੇ ਦਾਜ ਕਾਰਨ ਮੌ-ਤ ਦੇ ਦੋਸ਼ ਲਾਏ ਹਨ। ਸਪਨਾ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ।
ਸਪਨਾ ਦੀ ਕੁੱਟ-ਮਾਰ ਕਰਨ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਉਸ ਦਾ ਕ-ਤ-ਲ ਕਰਕੇ ਦੇਹ ਨੂੰ ਨਾਲੇ ਵਿਚ ਸੁੱਟ ਦਿੱਤਾ। ਪੁਲਿਸ ਨੇ ਦਰਜ ਕੇਸ ਵਿੱਚ ਦਾਜ ਕਾਰਨ ਮੌ-ਤ ਹੋਣ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ। ਡੀ. ਐਸ. ਪੀ. ਸੁਰੇਸ਼ ਭਡਾਨਾ ਦਾ ਕਹਿਣਾ ਹੈ ਕਿ ਸਪਨਾ ਦੇ ਗੁੰਮ ਹੋਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਵੀਰਵਾਰ ਨੂੰ ਪੀੜਤਾਂ ਦੇ ਬਿਆਨ ਲੈ ਕੇ ਧਾਰਾਵਾਂ ਜੋੜੀਆਂ ਜਾਣਗੀਆਂ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਫਰਵਰੀ ਵਿਚ ਹੋਇਆ ਸੀ ਮ੍ਰਿਤਕ ਮਹਿਲਾ ਦਾ ਵਿਆਹ
ਇਸ ਮਾਮਲੇ ਸਬੰਧੀ ਹਥੀਨ ਥਾਣਾ ਇੰਚਾਰਜ ਮਨੋਜ ਕੁਮਾਰ ਦੇ ਦੱਸਣ ਅਨੁਸਾਰ ਭਿਡੂਕੀ ਦੇ ਰਹਿਣ ਵਾਲੇ ਕ੍ਰਿਸ਼ਨਾ ਨੇ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ 19 ਸਾਲਾ ਭੈਣ ਸਪਨਾ ਦਾ ਵਿਆਹ 14 ਫਰਵਰੀ 2023 ਨੂੰ ਪਿੰਡ ਮਧਨਾਕਾ ਵਾਸੀ ਅਮਿਤ ਦੇ ਨਾਲ ਹੋਇਆ ਸੀ। ਵੀਰਵਾਰ ਸਵੇਰੇ ਵਿਆਹ ਕਰਵਾਉਣ ਵਾਲੇ ਵਿਚੋਲੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਭੈਣ ਘਰ ਤੋਂ ਲਾਪਤਾ ਹੈ। ਇਹ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਪਿੰਡ ਮਧਨਾਕਾ ਪਹੁੰਚੇ ਅਤੇ ਉਨ੍ਹਾਂ ਵਲੋਂ ਸਪਨਾ ਦੇ ਲਾਪਤਾ ਹੋਣ ਦੀ ਜਾਣਕਾਰੀ ਹਥਿਨ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸਪਨਾ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਵਿਆਹ ਵਿਚ ਮਿਲੇ ਦਾਜ ਤੋਂ ਨਾ ਖੁਸ਼ ਸੀ ਸਹੁਰੇ
ਕ੍ਰਿਸ਼ਨ ਮੁਤਾਬਕ ਅੱਜ ਸਵੇਰ ਉਸ ਦੀ ਦੇਹ ਪਿੰਡ ਮਧਨਾਕਾ ਤੋਂ 15 ਕਿਲੋਮੀਟਰ ਦੂਰ ਜੈਸਿੰਘਪੁਰ ਪਿੰਡ ਨੇੜੇ ਇਕ ਨਾਲੇ ਵਿਚ ਤੈਰਦੀ ਮਿਲੀ ਹੈ। ਭੈਣ ਦੀ ਗਰਦਨ ਅਤੇ ਛਾਤੀ ਉਤੇ ਸੱਟ ਦੇ ਨਿਸ਼ਾਨ ਹਨ। ਵਿਆਹ ਵਿਚ ਦਿੱਤੇ ਗਏ ਦਾਜ ਤੋਂ ਉਸ ਦਾ ਪਤੀ ਅਮਿਤ, ਦਿਉਰ ਸੁਮਿਤ, ਸਹੁਰਾ ਮੁੱਕੀ, ਸੱਸ ਰਜਨੀ, ਜਤਿੰਦਰ, ਰਾਜਬੀਰ, ਮਹਿੰਦਰ ਦਾ ਤੀਜਾ ਪੁੱਤਰ ਅਤੇ ਰਾਜੇਸ਼ ਖੁਸ਼ ਨਹੀਂ ਸਨ। ਇਸੇ ਕਾਰਨ ਰਾਤ ਨੂੰ ਉਸ ਦੀ ਭੈਣ ਦਾ ਕ-ਤ-ਲ ਕਰਨ ਤੋਂ ਬਾਅਦ ਦੇਹ ਨੂੰ ਨਾਲੇ ਵਿਚ ਸੁੱਟ ਦਿੱਤਾ। ਦੇਹ ਮਿਲਣ ਤੋਂ ਬਾਅਦ ਪਿੰਡ ਭਿਡੁੱਕੀ ਦੇ ਲੋਕ ਵੱਡੀ ਗਿਣਤੀ ਵਿਚ ਪੁਲਿਸ ਚੌਕੀ ਪਹੁੰਚੇ।