ਨਸ਼ੇ ਦੇ ਆਦੀ ਪੁੱਤ ਨੇ, ਦੋਸਤਾਂ ਨਾਲ ਮਿਲ ਕੇ, ਭਰਾ ਅਤੇ ਮਾਂ ਨਾਲ ਕੀਤਾ ਦੁਖਦ ਕਾਰ-ਨਾਮਾ, ਫਿਰ ਗੁਨਾਹ ਛੁਪਾਉਣ ਦੀ ਕੀਤੀ ਕੋਸ਼ਿਸ਼

Punjab

ਪੰਜਾਬ ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਾਂਗਥਲਾਂ ਵਿੱਚ ਇੱਕ ਨਸ਼ੇੜੀ ਮੁੰਡੇ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਆਪਣੀ ਮਾਂ ਅਤੇ ਸੁਤੇਲੇ ਭਾਈ ਦਾ ਰਾਡ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਗੁਨਾਹ ਛੁਪਾਉਣ ਲਈ ਦੋਸ਼ੀ ਨੇ ਘਰ ਵਿਚ ਹੀ ਤੇਲ ਪਾ ਕੇ ਮਾਂ ਦੀ ਦੇਹ ਨੂੰ ਸਾੜ ਦਿੱਤਾ। ਦੋਸ਼ੀ ਨੇ ਭਰਾ ਦੀ ਦੇਹ ਨੂੰ ਕੈਥਲ-ਖਨੌਰੀ ਨੇੜੇ ਇਕ ਡ੍ਰੇਨ ਵਿੱਚ ਸੁੱਟ ਦਿੱਤਾ।

ਇਸ ਮਾਮਲੇ ਵਿਚ ਥਾਣਾ ਸ਼ੁਤਰਾਣਾ ਦੀ ਪੁਲਿਸ ਨੇ ਤਿੰਨ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਸੀ। ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਪਰਮਜੀਤ ਕੌਰ ਉਮਰ 50 ਸਾਲ ਅਤੇ ਜਸਵਿੰਦਰ ਸਿੰਘ ਉਮਰ 20 ਸਾਲ ਦੇ ਰੂਪ ਵਜੋਂ ਹੋਈ ਹੈ। ਦੋਸ਼ੀਆਂ ਵਿੱਚ ਪਰਮਜੀਤ ਕੌਰ ਦਾ ਵੱਡਾ ਪੁੱਤਰ ਗੁਰਵਿੰਦਰ ਸਿੰਘ ਉਰਫ਼ ਗਿੰਦਾ ਉਮਰ 28 ਸਾਲ ਅਤੇ ਉਸ ਦੇ ਦੋ ਸਾਥੀ ਰਜਿੰਦਰ ਸਿੰਘ ਉਰਫ਼ ਰਾਜਾ ਅਤੇ ਰਣਜੀਤ ਸਿੰਘ ਉਰਫ਼ ਰਾਣਾ ਸ਼ਾਮਲ ਹਨ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ੁਤਰਾਣਾ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 2 ਵਜੇ ਗਸ਼ਤ ਦੌਰਾਨ ਉਹ ਪੁਲਿਸ ਪਾਰਟੀ ਨਾਲ ਸਾਗਰਾ ਪੁਲ ਉਤੇ ਮੌਜੂਦ ਸਨ। ਇਸੇ ਦੌਰਾਨ ਪਿੰਡ ਕੰਗਥਲਾ ਦੇ ਰਹਿਣ ਵਾਲੇ ਭਗਵਾਨ ਸਿੰਘ ਨੇ ਪੁਲਿਸ ਟੀਮ ਨੂੰ ਇਤਲਾਹ ਦਿੱਤੀ ਕਿ ਉਸ ਦੇ ਤਾਏ ਦੀ ਲੜਕੀ ਪਰਮਜੀਤ ਕੌਰ ਦਾ ਪਿੰਡ ਕਾਂਗਥਲਾ ਵਿੱਚ ਵਿਆਹੀ ਹੋਈ ਸੀ।

ਗੁਆਂਢੀ ਨੇ ਘਰੋਂ ਧੂਆਂ ਨਿਕਲਣ ਦੀ ਦਿੱਤੀ ਜਾਣਕਾਰੀ

ਪਰਮਜੀਤ ਕੌਰ ਦੇ ਗੁਆਂਢੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਦੇ ਘਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਕਿਸੇ ਚੀਜ਼ ਦੇ ਸੜਨ ਦੀ ਬਦਬੂ ਆ ਰਹੀ ਹੈ। ਇਸ ਉਤੇ ਜਦੋਂ ਉਹ ਪਿੰਡ ਦੇ ਕੁਝ ਜੁਮੇਵਾਰ ਲੋਕਾਂ ਨੂੰ ਨਾਲ ਲੈ ਕੇ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਪਰਮਜੀਤ ਕੌਰ ਅਤੇ ਉਸ ਦਾ ਛੋਟਾ ਲੜਕਾ ਉਥੇ ਮੌਜੂਦ ਨਹੀਂ ਸੀ। ਉਨ੍ਹਾਂ ਨੂੰ ਦੇਖ ਕੇ ਗੁਰਵਿੰਦਰ ਸਿੰਘ ਆਪਣੇ ਦੋ ਦੋਸਤਾਂ ਸਮੇਤ ਘਰੋਂ ਫਰਾਰ ਹੋ ਗਿਆ।

ਸ਼ੱਕ ਹੋਣ ਉਤੇ ਭਗਵਾਨ ਸਿੰਘ ਤੇ ਹੋਰਾਂ ਨੇ ਜਦੋਂ ਘਰ ਵਿਚ ਧਿਆਨ ਨਾਲ ਦੇਖਿਆ ਤਾਂ ਘਰ ਵਿਚ ਬਲੱਡ ਦੇ ਧੱਬੇ ਸਨ। ਇੱਕ ਕੋਨੇ ਵਿੱਚ ਕੁਝ ਸੜੀਆਂ ਹੋਈਆਂ ਹੱਡੀਆਂ ਅਤੇ ਕੱਪੜੇ ਪਏ ਸਨ। ਇਸ ਦੇ ਆਧਾਰ ਉਤੇ ਤੁਰੰਤ ਪੁਲਿਸ ਟੀਮ ਮੌਕੇ ਉਤੇ ਪਹੁੰਚੀ ਅਤੇ ਭਗਵਾਨ ਸਿੰਘ ਦੇ ਬਿਆਨ ਦਰਜ ਕਰਕੇ ਮ੍ਰਿਤਕ ਪਰਮਜੀਤ ਕੌਰ ਦਾ ਪਿੰਜਰ ਬਰਾਮਦ ਕੀਤਾ। ਪੁਲਿਸ ਨੇ ਕ-ਤ-ਲ ਕੇਸ ਵਿੱਚ 3 ਦੋਸ਼ੀਆਂ ਨੂੰ ਨਾਮਜ਼ਦ ਕਰ ਲਿਆ ਹੈ।

ਡ੍ਰੇਨ ਵਿੱਚੋਂ ਬਰਾਮਦ ਹੋਈ ਦੇਹ ਦਾ ਕਰਵਾਇਆ ਜਾਵੇਗਾ ਡੀਐਨਏ

ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਅੰਮ੍ਰਿਤਧਾਰੀ ਜਸਵਿੰਦਰ ਸਿੰਘ ਦੇ ਕੇਸ ਕੱਟਣ ਤੋਂ ਬਾਅਦ ਦੇਹ ਨੂੰ ਨਾਲੇ ਵਿੱਚ ਸੁੱਟ ਦਿੱਤਾ ਸੀ, ਤਾਂ ਕਿ ਪਹਿਚਾਣ ਨਾ ਹੋਵੇ ਇਹੀ ਕਾਰਨ ਹੈ ਕਿ ਜਦੋਂ ਗੋਤਾਖੋਰਾਂ ਨੇ ਦੇਹ ਬਰਾਮਦ ਕੀਤੀ ਤਾਂ ਖਨੌਰੀ ਪੁਲਿਸ ਨੇ 72 ਘੰਟਿਆਂ ਲਈ ਮੁਰਦਾਘਰ ਵਿਚ ਰਖਵਾਈ। ਪਰ ਸ਼ਨਾਖਤ ਨਾ ਹੋਣ ਉਤੇ 28 ਜੂਨ ਨੂੰ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ।

ਦੂਜੇ ਪਾਸੇ ਥਾਣਾ ਇੰਚਾਰਜ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਹ ਯਕੀਨ ਨਾਲ ਨਹੀਂ ਕਹਿ ਸਕਦੀ ਕਿ ਖਨੌਰੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਦੇਹ ਜਸਵਿੰਦਰ ਸਿੰਘ ਦੀ ਹੈ। ਇਸ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ।

ਨਸ਼ੇ ਕਾਰਨ ਪਤਨੀ ਨੇ ਛੱਡਿਆ

ਇਸ ਮਾਮਲੇ ਬਾਰੇ ਪੁਲਿਸ ਦੇ ਦੱਸਣ ਅਨੁਸਾਰ ਦੋਸ਼ੀ ਗੁਰਵਿੰਦਰ ਸਿੰਘ ਨਸ਼ੇ ਦਾ ਆਦੀ ਹੈ। ਇਸ ਕਾਰਨ ਉਸ ਦੀ ਪਤਨੀ ਨੇ ਵੀ ਉਸ ਨੂੰ ਛੱਡ ਦਿੱਤਾ ਸੀ। ਮਾਂ ਅਤੇ ਛੋਟਾ ਭਰਾ ਉਸ ਦੇ ਨਸ਼ੇ ਦਾ ਵਿਰੋਧ ਕਰਦੇ ਸਨ। ਦੋਸ਼ੀ ਆਪਣੀ ਮਾਂ ਤੋਂ ਨਸ਼ੇ ਲਈ ਪੈਸੇ ਮੰਗਦਾ ਸੀ, ਪਰ ਉਸ ਨੇ ਇਨਕਾਰ ਕਰ ਦਿੰਦੀ ਸੀ। ਜਿਸ ਨੂੰ ਲੈ ਕੇ ਅਕਸਰ ਕਲੇਸ਼ ਰਹਿੰਦਾ ਸੀ।

ਕਈ ਦਿਨਾਂ ਤੋਂ ਪਿੰਡ ਵਿਚ ਨਜ਼ਰ ਨਹੀਂ ਆ ਰਹੇ ਸਨ ਮਾਂ-ਪੁੱਤ

ਹਾਸਲ ਜਾਣਕਾਰੀ ਦੇ ਅਨੁਸਾਰ ਪਰਮਜੀਤ ਕੌਰ ਅਤੇ ਉਸ ਦਾ ਪੁੱਤਰ 23 ਜੂਨ ਤੋਂ ਪਿੰਡ ਵਿਚ ਨਜ਼ਰ ਨਹੀਂ ਆ ਰਹੇ ਸਨ। ਜਿਸ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਕਈ ਦਿਨ ਪਹਿਲਾਂ ਇਸ ਕੰਮ ਨੂੰ ਅੰਜਾਮ ਦਿੱਤਾ ਸੀ। ਜਿਸ ਦਾ ਹੁਣ ਖੁਲਾਸਾ ਹੋਇਆ ਹੈ। ਇਸ ਸਬੰਧੀ ਪੁਲਿਸ ਅਜੇ ਤੱਕ ਚੁੱਪ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਉੱਚ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦੇਣਗੇ।

ਵਿਆਹ ਤੋਂ ਕੁਝ ਦਿਨ ਬਾਅਦ ਜਰਮਨੀ ਚਲਿਆ ਗਿਆ ਪਤੀ

ਪੁਲਿਸ ਮੁਤਾਬਕ ਪਰਮਜੀਤ ਕੌਰ ਦਾ ਪਹਿਲਾ ਵਿਆਹ ਪਿੰਡ ਅਸਮਾਨਪੁਰ ਦੇ ਰਹਿਣ ਵਾਲੇ ਜਾਨਪਾਲ ਸਿੰਘ ਨਾਲ ਹੋਇਆ ਸੀ। ਇਸ ਵਿਆਹ ਤੋਂ ਦੋਸ਼ੀ ਗੁਰਵਿੰਦਰ ਸਿੰਘ ਨੇ ਜਨਮ ਲਿਆ। ਵਿਆਹ ਦੇ ਥੋੜ੍ਹੇ ਸਮੇਂ ਬਾਅਦ ਹੀ ਜਾਨਪਾਲ ਸਿੰਘ ਜਰਮਨੀ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਜਿਸ ਉਤੇ ਪਰਿਵਾਰਕ ਮੈਂਬਰਾਂ ਨੇ ਪਰਮਜੀਤ ਕੌਰ ਦਾ ਦੂਜਾ ਵਿਆਹ ਰਘੁਵੀਰ ਸਿੰਘ ਵਾਸੀ ਪਿੰਡ ਦਤਾਲ ਨਾਲ ਕਰਵਾ ਦਿੱਤਾ। ਸਾਲ 2008 ਵਿੱਚ ਇਨ੍ਹਾਂ ਵਿਅਕਤੀਆਂ ਨੇ ਜ਼ਮੀਨ ਵੇਚ ਕੇ ਪਿੰਡ ਕਾਂਗਥਲਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ।

ਦੂਜੇ ਵਿਆਹ ਤੋਂ ਪਰਮਜੀਤ ਕੌਰ ਦੇ ਘਰ ਜਸਵਿੰਦਰ ਸਿੰਘ ਨੇ ਜਨਮ ਲਿਆ। ਉਨ੍ਹਾਂ ਕੋਲ ਢਾਈ ਏਕੜ ਦੇ ਕਰੀਬ ਜ਼ਮੀਨ ਹੈ। ਦੂਜੇ ਪਤੀ ਰਘੁਵੀਰ ਸਿੰਘ ਦੀ ਸਾਲ 2011 ਵਿੱਚ ਮੌ-ਤ ਹੋ ਗਈ ਸੀ।

Leave a Reply

Your email address will not be published. Required fields are marked *