ਉੱਤਰ ਪ੍ਰਦੇਸ਼ (UP) ਦੇ ਕਾਨਪੁਰ ਦੇ ਪਨਕੀ ਤੋਂ ਗੁੰਮ ਹੋਏ ਸ਼ਿਵਮ ਪਾਂਡੇ ਉਮਰ 19 ਸਾਲ ਨਾਮ ਦੇ ਨੌਜਵਾਨ ਦੀ ਦੇਹ ਸੋਮਵਾਰ ਨੂੰ ਇਕ ਨਹਿਰ ਵਿਚੋਂ ਮਿਲੀ ਹੈ। ਨੌਜਵਾਨ ਦੀ ਮਾਂ ਨੇ ਦੋ ਦੋਸਤਾਂ ਉਤੇ ਕ-ਤ-ਲ ਕਰਕੇ ਦੇਹ ਨੂੰ ਨਹਿਰ ਵਿਚ ਸੁੱਟ ਦੇਣ ਦਾ ਦੋਸ਼ ਲਾਇਆ ਹੈ। ਪਰਿਵਾਰਕ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਪੁਲਿਸ ਸ਼ੱ-ਕੀ ਦੋਸਤਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਪਰਿਵਾਰ ਨੇ ਪੁਲਿਸ ਉਤੇ ਲਾਪ੍ਰਵਾਹੀ ਦਾ ਦੋਸ਼ ਵੀ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਾਪਤਾ ਹੋਣ ਤੋਂ ਬਾਅਦ ਹੀ ਸ਼ੱ-ਕ ਦੇ ਘੇਰੇ ਵਿਚ ਆਏ ਦੋਸਤਾਂ ਉਤੇ ਸ਼ੱ-ਕ ਜਤਾਇਆ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਸਿਗਰਟ ਪਿਆਉਣ ਦੇ ਬਹਾਨੇ ਲੈ ਗਏ ਸੀ ਬਾਈਕ ਸਵਾਰ ਦੋਸਤ
ਇਸ ਮਾਮਲੇ ਬਾਰੇ ਪਨਕੀ ਥਾਣਾ ਏਰੀਏ ਦੇ ਨਹਿਰ ਪੱਤੀ ਵਾਸੀ ਮਹਿਲਾ ਧਨਪਤੀ ਪਾਂਡੇ ਨੇ ਦੱਸਿਆ ਕਿ 27 ਜੂਨ ਨੂੰ ਸਵੇਰੇ 11 ਵਜੇ ਸ਼ਿਵਮ ਦੇ ਦੋ ਦੋਸਤ ਬਾਈਕ ਉਤੇ ਆਏ ਸਨ। ਬੇਟੇ ਨੂੰ ਸਿਗਰਟ ਪਿਲਾਉਣ ਦੇ ਬਹਾਨੇ ਲੈ ਗਏ ਪਰ ਵਾਪਸ ਨਹੀਂ ਆਏ। ਦੇਰ ਸ਼ਾਮ ਤੱਕ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ, ਪਰ ਕੋਈ ਵੀ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਬੇਟੇ ਦੇ ਗੁੰਮ ਹੋਣ ਦਾ ਮਾਮਲਾ ਪਨਕੀ ਥਾਣੇ ਵਿੱਚ ਦਰਜ ਕਰਵਾਇਆ ਗਿਆ। ਇਸ ਦੇ ਨਾਲ ਹੀ ਬਾਈਕ ਸਵਾਰ ਦੋਵਾਂ ਦੋਸਤਾਂ ਊਤੇ ਵੀ ਸ਼ੱ-ਕ ਵੀ ਜਤਾਇਆ ਗਿਆ। ਇਸ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਪੁੱਤਰ ਦੀ ਦੇਹ ਪਨਕੀ ਨਹਿਰ ਵਿਚੋਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁੱਤਰ ਦਾ ਕ-ਤ-ਲ ਕਰਕੇ ਦੇਹ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ।
ਇਸ ਕੇਸ ਸਬੰਧੀ ਪਨਕੀ ਥਾਣਾ ਇੰਚਾਰਜ ਰਤਨੇਸ਼ ਸਿੰਘ ਨੇ ਦੱਸਿਆ ਕਿ ਸ਼ੱ-ਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੌ-ਤ ਦਾ ਕਾਰਨ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾਵੇਗੀ।
ਬਾਂਹ ਉਤੇ ਬਣੇ ਟੈਟੂ ਤੋਂ ਹੋਈ ਸ਼ਨਾਖਤ
ਗੋਵਿੰਦ ਨਗਰ ਥਾਣਾ ਏਰੀਏ ਦੇ ਏਕਤਾ ਪਾਰਕ ਨੇੜੇ ਨਹਿਰ ਵਿਚੋਂ ਦੇਹ ਮਿਲੀ, ਪਰਿਵਾਰ ਨੇ ਜਦੋਂ ਸ਼ਿਵਮ ਦੀ ਬਾਂਹ ਉਤੇ ਬਣੇ ਟੈਟੂ ਤੋਂ ਪਹਿਚਾਣ ਕੀਤੀ ਤਾਂ ਘਰ ਵਿਚ ਸਦਮਾ ਛਾ ਗਿਆ। ਦੇਹ ਦੇਖ ਕੇ ਮਾਂ ਬੇਹੋਸ਼ ਹੋ ਗਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਿਸੇ ਤਰ੍ਹਾਂ ਸੰਭਾਲਿਆ।
ਗੁਆਂਢੀ ਰਾਜਨ ਉਤੇ ਵੀ ਸ਼ੱਕ ਪ੍ਰਗਟਾਇਆ
ਸ਼ਿਵਮ ਦੀ ਮਾਂ ਨੇ ਗੁਆਂਢੀ ਨੌਜਵਾਨ ਰਾਜਨ ਉਤੇ ਵੀ ਦੋਸ਼ ਲਾਏ ਹਨ। ਸ਼ਿਵਮ ਦੀ ਮਾਂ ਮੁਤਾਬਕ ਰਾਜਨ ਨੂੰ ਉਸ ਦੇ ਬੇਟੇ ਨਾਲ ਖੁੰਦਕ ਸੀ। ਉਸ ਨੇ ਪੁੱਤਰ ਸ਼ਿਵਮ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ। ਪਨਕੀ ਥਾਣੇ ਦੀ ਪੁਲਿਸ ਦੋਵਾਂ ਦੋਸਤਾਂ ਅਤੇ ਗੁਆਂਢੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ।