ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਚ ਇਕ ਵਿਆਹੀ ਮਹਿਲਾ ਨੇ ਜ਼ਹਿਰੀ ਚੀਜ਼ ਨਿ-ਗ-ਲ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਆਪਣੀ ਸੱਸ ਅਤੇ ਪਤੀ ਦੇ ਤਾਹਨੇ ਮੇਹਣਿਆਂ ਤੋਂ ਤੰਗ ਸੀ। ਇਸ ਤੋਂ ਦੁੱਖੀ ਹੋ ਕੇ ਉਸ ਨੇ ਇਹ ਦੁਖਦ ਕਦਮ ਚੁੱਕ ਲਿਆ। ਇਸ ਮ੍ਰਿਤਕ ਔਰਤ ਦੀ ਪਹਿਚਾਣ ਅਮਨਦੀਪ ਕੌਰ ਦੇ ਰੂਪ ਵਜੋਂ ਹੋਈ ਹੈ। ਅਮਨਦੀਪ ਕੌਰ ਦਾ ਵਿਆਹ 4 ਸਾਲ ਪਹਿਲਾਂ ਪਿੰਡ ਨਾਰੰਗਵਾਲ ਜਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਜਗਜੀਤ ਸਿੰਘ ਨਾਲ ਹੋਇਆ ਸੀ।
ਸ਼ਰਾਬ ਪੀ ਕੇ ਪਤੀ ਕਰਦਾ ਸੀ ਕੁੱਟ-ਮਾਰ
ਮ੍ਰਿਤਕਾ ਦੇ ਭਰਾ ਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਜੀਜਾ ਜਗਜੀਤ ਸਿੰਘ ਅਤੇ ਉਸ ਦੀ ਮਾਂ ਕਮਲਾ ਉਸ ਦੀ ਭੈਣ ਨੂੰ ਦੁਖੀ ਕਰਦੇ ਸਨ। ਜੀਜਾ ਸ਼ਰਾਬ ਪੀ ਕੇ ਅਮਨਦੀਪ ਕੌਰ ਦੀ ਕੁੱਟ-ਮਾਰ ਕਰਦਾ ਸੀ।
ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ। ਕਈ ਵਾਰ ਉਸ ਦੀ ਭੈਣ ਨੇ ਆਪਣੇ ਪੇਕੇ ਘਰ ਆ ਕੇ ਲੜਾਈ ਬਾਰੇ ਦੱਸਿਆ। ਉਸ ਦਾ ਪਤੀ ਅਤੇ ਸੱਸ ਉਸ ਨੂੰ ਤਾਹਨੇ ਮਾਰਦੇ ਸਨ ਕਿ ਉਸ ਦੇ ਪਿਤਾ ਨੇ ਇੱਕ ਹੋਰ ਔਰਤ ਨੂੰ ਬਾਹਰ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਈ ਵਾਰ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।
ਕੁੱਟ-ਮਾਰ ਬਾਰੇ ਦੱਸਣਾ ਕੀਤਾ ਬੰਦ
ਕੁਝ ਮਹੀਨਿਆਂ ਤੋਂ ਭੈਣ ਨੇ ਉਨ੍ਹਾਂ ਨੂੰ ਕੁੱਟ-ਮਾਰ ਬਾਰੇ ਦੱਸਣਾ ਬੰਦ ਕਰ ਦਿੱਤਾ ਸੀ। 2 ਜੁਲਾਈ ਨੂੰ ਸ਼ਾਮ ਕਰੀਬ 6.30 ਵਜੇ ਉਸ ਦਾ ਜੀਜਾ ਜਗਜੀਤ ਸਿੰਘ ਅਤੇ ਉਸ ਦੀ ਮਾਂ ਕਮਲਾ ਘਰ ਵਿਚ ਮੌਜੂਦ ਸਨ। ਉਸ ਦਿਨ ਵੀ ਉਸ ਦੀ ਭੈਣ ਨਾਲ ਘਰ ਵਿਚ ਲੜਾਈ ਕੀਤੀ ਗਈ ਸੀ। ਇਸ ਤੋਂ ਦੁੱਖੀ ਹੋ ਕੇ ਅਮਨਦੀਪ ਕੌਰ ਨੇ ਕੋਈ ਜ਼ਹਿਰੀ ਦਵਾਈ ਖਾ ਲਈ। ਜਿਸ ਤੋਂ ਬਾਅਦ ਕਮਲਾ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਕੋਈ ਜ਼ਹਿਰੀ ਚੀਜ਼ ਪੀ ਲਈ ਹੈ।
ਇਲਾਜ਼ ਦੌਰਾਨ ਤੋੜਿਆ ਦਮ
ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਇਲਾਜ ਦੌਰਾਨ ਅਮਨਦੀਪ ਕੌਰ ਦੀ ਮੌ-ਤ ਹੋ ਗਈ। ਥਾਣਾ ਜੋਧਾਂ ਦੀ ਪੁਲਿਸ ਨੇ ਦੋਸ਼ੀ ਜਗਜੀਤ ਸਿੰਘ ਅਤੇ ਸੱਸ ਕਮਲਾ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।