ਪਤੀ ਅਤੇ ਸੱਸ ਪੈਸੇ ਲਿਆਉਣ ਲਈ ਪਾਉੰਦੇ ਸੀ ਦਬਾਅ, ਤੰਗ ਹੋਈ ਲੜਕੀ ਨੇ ਤਿਆਗੀ ਜਿੰਦਗੀ, ਪਿਓ ਨੇ ਲਾਏ ਇਲ-ਜ਼ਾਮ

Punjab

ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਦੇ ਗੜ੍ਹਦੀਵਾਲਾ ਨੇੜੇ ਪੈਂਦੇ ਪਿੰਡ ਬਾਹਲਾ ਵਿੱਚ ਇੱਕ ਵਿਆਹੁਤਾ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਅਤੇ ਸੱਸ ਮਹਿਲਾ ਉਤੇ ਪੈਸੇ ਲਿਆਉਣ ਦੇ ਲਈ ਦਬਾਅ ਪਾ ਰਹੇ ਸਨ। ਦੂਜੇ ਪਾਸੇ ਥਾਣਾ ਗੜ੍ਹਦੀਵਾਲਾ ਪੁਲਿਸ ਵਲੋਂ ਮਹਿਲਾ ਦੇ ਪਿਤਾ ਦੇ ਬਿਆਨਾਂ ਦਰਜ ਕਰਨ ਤੋਂ ਬਾਅਦ ਮਹਿਲਾ ਦੇ ਪਤੀ ਅਤੇ ਸੱਸ ਵਿਰੁੱਧ ਲੋੜੀਦੀਆਂ ਧਰਾਵਾਂ ਲਾ ਕੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੇਹਲਦੀਨਪੁਰ ਗਾਜ਼ੀ ਥਾਣਾ ਮੁਕੇਰੀਆਂ ਨੇ ਗੜ੍ਹਦੀਵਾਲਾ ਪੁਲਿਸ ਨੂੰ ਆਪਣੇ ਵਲੋਂ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਪੁੱਤਰੀ ਸੰਦੀਪ ਕੌਰ ਉਮਰ 31 ਸਾਲ ਦਾ ਵਿਆਹ 17 ਅਪ੍ਰੈਲ 2022 ਨੂੰ ਸਤਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬਾਹਲਾ ਥਾਣਾ ਗੜ੍ਹਦੀਵਾਲਾ ਦੇ ਨਾਲ ਹੋਇਆ ਸੀ। ਇਸ ਦੌਰਾਨ ਜਵਾਈ ਸਤਵੀਰ ਸਿੰਘ ਵਾਰ-ਵਾਰ ਬੇਟੀ ਨੂੰ ਪੈਸੇ ਲੈ ਕੇ ਆਉਣ ਲਈ ਕਹਿ ਰਿਹਾ ਸੀ ਤਾਂ ਜੋ ਉਹ ਪੈਸੇ ਲੈ ਕੇ ਵਿਦੇਸ਼ ਜਾ ਸਕੇ।

ਬੇਟੀ ਨੂੰ ਪੈਸਿਆਂ ਦਾ ਇੰਤਜ਼ਾਮ ਕਰਨ ਦਾ ਦਿੱਤਾ ਸੀ ਭਰੋਸਾ

ਜਿਸ ਦੇ ਸਬੰਧ ਵਿਚ ਮੇਰੀ ਬੇਟੀ ਨੇ ਮੈਨੂੰ ਦੱਸਿਆ ਅਤੇ ਮੈਂ ਮੇਰੀ ਬੇਟੀ ਨੂੰ ਭਰੋਸਾ ਦਿੱਤਾ ਕਿ ਅਸੀਂ ਪੈਸਿਆਂ ਦਾ ਇੰਤਜ਼ਾਮ ਕਰਾਂਗੇ। ਉਸ ਨੇ ਇਹ ਵੀ ਦੱਸਿਆ ਕਿ ਵਿਆਹ ਸਮੇਂ ਸਹੁਰੇ ਵਾਲਿਆਂ ਨੇ ਕਿਹਾ ਸੀ ਕਿ ਉਹ ਪੈਸਿਆਂ ਦਾ ਇੰਤਜ਼ਾਮ ਕਰਕੇ ਸੰਦੀਪ ਕੌਰ ਅਤੇ ਪਤੀ ਸਤਵੀਰ ਸਿੰਘ ਦੋਵਾਂ ਨੂੰ ਵਿਦੇਸ਼ ਭੇਜ ਦੇਣਗੇ। ਮੇਰੀ ਧੀ ਨੇ ਦੱਸਿਆ ਸੀ ਕਿ ਪਤੀ ਅਤੇ ਸੱਸ ਹਰਜੀਤ ਕੌਰ ਪਤਨੀ ਸਤਨਾਮ ਸਿੰਘ ਹੁਣ ਮੈਨੂੰ ਪੈਸੇ ਲਿਆਉਣ ਲਈ ਬਹੁਤ ਤੰਗ ਕਰ ਰਹੇ ਹਨ।

ਪਿਤਾ ਦੀ ਸ਼ਿਕਾਇਤ ਉਤੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ

ਜਿਸ ਦੇ ਕਾਰਨ ਮੇਰੀ ਲੜਕੀ ਨੂੰ ਮਜਬੂਰ ਹੋ ਕੇ ਖੁ-ਦ-ਕੁ-ਸ਼ੀ ਕਰਨੀ ਪਈ। ਪਿਤਾ ਲਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਧੀ ਸੰਦੀਪ ਕੌਰ ਨੇ ਆਪਣੇ ਪਤੀ ਸਤਵੀਰ ਸਿੰਘ ਅਤੇ ਸੱਸ ਹਰਜੀਤ ਕੌਰ ਦੇ ਕਾਰਨ ਹੀ ਆਪਣਾ ਜੀਵਨ ਸਮਾਪਤ ਕਰਿਆ ਹੈ। ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ ਉਤੇ ਦੋਵਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *