ਉੱਤਰ ਪ੍ਰਦੇਸ਼ (UP) ਦੇ ਹਾਥਰਸ ਵਿਚ ਸਾਸਨੀ ਇਲਾਕੇ ਦੇ ਪਿੰਡ ਜਰੈਆ ਵਿਚ ਇਕ ਘਰ ਦੀ ਫਰਿੱਜ ਵਿਚ ਕਰੰਟ ਆ ਗਿਆ। ਇਸ ਦੌਰਾਨ ਫਰਿੱਜ ਨੇੜੇ ਪੋਚਾ ਲਾ ਰਹੀ ਗਰਭ-ਵਤੀ ਔਰਤ ਦੀ ਮੌ-ਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚ ਹੜ-ਕੰਪ ਮੱਚ ਗਿਆ। ਘਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਾਸਨੀ ਇਲਾਕੇ ਦੇ ਪਿੰਡ ਜਰੈਆ ਦੀ ਰਹਿਣ ਵਾਲੀ ਲਕਸ਼ਮੀ ਉਮਰ 23 ਸਾਲ ਪਤਨੀ ਮਨੋਜ ਕੁਮਾਰ ਬੁੱਧਵਾਰ ਨੂੰ ਆਪਣੇ ਘਰ ਦੀ ਸਫਾਈ ਕਰ ਰਹੀ ਸੀ। ਇਸ ਦੌਰਾਨ ਘਰ ਦੇ ਫਰਿੱਜ ਵਿੱਚ ਕਰੰਟ ਆ ਗਿਆ। ਲਕਸ਼ਮੀ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ। ਉਹ ਫਰੀਜ਼ ਨਾਲ ਚੁੰਬੜ ਗਈ ਅਤੇ ਮੌਕੇ ਉਤੇ ਹੀ ਉਸ ਦੀ ਮੌ-ਤ ਹੋ ਗਈ। ਲਕਸ਼ਮੀ ਉਸ ਸਮੇਂ ਘਰ ਵਿੱਚ ਇਕੱਲੀ ਹੀ ਸੀ।
ਔਰਤ ਦਾ ਪਤੀ ਸਾਸਣੀ ਮੰਡੀ ਕਮੇਟੀ ਵਿੱਚ ਕੰਮ ਕਰਦਾ ਹੈ। ਇਸ ਘਟਨਾ ਸਮੇਂ ਉਹ ਮਾਰਕੀਟ ਕਮੇਟੀ ਵਿੱਚ ਗਿਆ ਹੋਇਆ ਸੀ। ਲਕਸ਼ਮੀ ਦਾ ਵਿਆਹ ਕਰੀਬ 2 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਇਸ ਸਮੇਂ ਗਰਭ-ਵਤੀ ਸੀ। ਇਸ ਦੌਰਾਨ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੇ ਵਾਪਸ ਆ ਕੇ ਲਕਸ਼ਮੀ ਨੂੰ ਮ੍ਰਿਤਕ ਹਾਲ ਵਿਚ ਪਿਆ ਦੇਖਿਆ ਤਾਂ ਉਨ੍ਹਾਂ ਰੌਲਾ ਪਾਇਆ। ਉਥੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ।
ਪਰਿਵਾਰ ਨੇ ਪੋਸਟ ਮਾਰਟਮ ਕਰਵਾਉਣ ਤੋਂ ਕੀਤਾ ਇਨਕਾਰ
ਇਕੱਠੇ ਹੋਏ ਸਾਰੇ ਲੋਕ ਉਸ ਨੂੰ ਡਾਕਟਰ ਕੋਲ ਲੈ ਗਏ। ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਦਮਾ ਛਾ ਗਿਆ। ਲਕਸ਼ਮੀ ਦੇ ਪੇਕੇ ਪਰਿਵਾਰ ਵਾਲੇ ਪਾਸਿਓਂ ਵੀ ਲੋਕ ਆ ਗਏ। ਦੇਰ ਸ਼ਾਮ ਤੱਕ ਉੱਥੇ ਭੀੜ ਇਕੱਠੀ ਹੋ ਗਈ ਸੀ। ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਪੁਲਿਸ ਕਾਰਵਾਈ ਜਾਂ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕ ਦੇ ਪਿੰਡ ਵਿੱਚ ਸੋਗ ਦੀ ਲਹਿਰ ਹੈ।