ਆਸਟ੍ਰੇਲੀਆ ਦੇ ਮਲੈਬੌਰਨ ਤੋਂ ਬਦਲੇ ਦੀ ਇੱਕ ਹੈਰਾਨ ਕਰਨ ਵਾਲੀ ਵਾਰ-ਦਾਤ ਵਿੱਚ, ਇੱਕ 21 ਸਾਲਾ ਲੜਕੀ ਨੂੰ ਇੱਕ ਸਾਬਕਾ ਪ੍ਰੇਮੀ ਨੇ ਅਗਵਾ ਕਰ ਲਿਆ, ਉਸ ਨੂੰ ਇੱਕ ਕਾਰ ਵਿੱਚ ਲਗਭਗ 650 ਕਿਲੋਮੀਟਰ ਦੂਰ ਲੈ ਗਿਆ ਅਤੇ ਦੱਖਣੀ ਆਸਟ੍ਰੇਲੀਆ ਦੇ ਫਲਿੰਡਰਜ ਰੇਂਜ ਵਿੱਚ ਜ਼ਿੰ-ਦਾ ਦਫਨ ਕਰ ਦਿੱਤਾ। ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ।
ਆਸਟ੍ਰੇਲੀਆ ਵਿੱਚ ਨਰਸਿੰਗ ਦੀ ਪੰਜਾਬੀ ਵਿਦਿਆਰਥਣ ਜੈਸਮੀਨ ਕੌਰ ਉਮਰ 21 ਸਾਲ ਨੇ ਦੋਸ਼ੀ ਪੰਜਾਬੀ ਨੌਜਵਾਨ ਖ਼ਿਲਾਫ਼ ਪਿੱਛਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਐਡੀਲੇਡ ਸ਼ਹਿਰ ਦੀ ਜੈਸਮੀਨ ਕੌਰ ਦਾ ਮਾਰਚ, 2021 ਵਿੱਚ ਤਾਰਿਕਜੋਤ ਸਿੰਘ ਨੇ ਕ-ਤ-ਲ ਕਰ ਦਿੱਤਾ ਸੀ। ਇਸ ਤੋਂ ਇਕ ਮਹੀਨਾ ਪਹਿਲਾਂ ਹੀ ਜੈਸਮੀਨ ਕੌਰ ਨੇ ਤਾਰਿਕਜੋਤ ਸਿੰਘ ਖਿਲਾਫ ਪੁਲਿਸ ਨੂੰ ਪਿੱਛਾ ਕਰਨ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ।
ਆਸਟ੍ਰੇਲੀਆ ਦੇ ਮੀਡੀਆ ਵਿਚ ਬੁੱਧਵਾਰ ਨੂੰ ਆਈਆਂ ਖਬਰਾਂ ਦੇ ਮੁਤਾਬਕ ਜੈਸਮੀਨ ਕੌਰ ਨੂੰ 5 ਮਾਰਚ 2021 ਨੂੰ ਉਸ ਦੇ ਕੰਮ ਕਰਨ ਵਾਲੀ ਥਾਂ ਤੋਂ ਅਗਵਾ ਕਰ ਲਿਆ ਗਿਆ ਸੀ। ਤਾਰਿਕਜੋਤ ਸਿੰਘ ਨੇ ਆਪਣੇ ਫਲੈਟ ਵਿਚ ਆਪਣੇ ਨਾਲ ਰਹਿਣ ਵਾਲੇ ਇਕ ਵਿਅਕਤੀ ਤੋਂ ਉਸ ਦੀ ਕਾਰ ਮੰਗੀ ਸੀ ਅਤੇ ਜੈਸਮੀਨ ਕੌਰ ਨੂੰ ਕਾਰ ਦੀ ਡਿੱਗੀ ਵਿੱਚ ਬੰਦ ਕਰਕੇ 644 ਕਿਲੋਮੀਟਰ ਤੋਂ ਵੱਧ ਦੂਰ ਲੈ ਗਿਆ ਸੀ।
ਉਸ ਨੇ ਜੈਸਮੀਨ ਕੌਰ ਦਾ ਗਲ ਉਤੇ ਚੀਰੇ ਲਾਉਣ ਤੋਂ ਬਾਅਦ ਉਸ ਨੂੰ ਇਕ ਕਬਰ ਦੇ ਵਿਚ ਦਫ਼ਨਾ ਦਿੱਤਾ। ਹਾਲਾਂਕਿ, ਇਨ੍ਹਾਂ ਸੱਟਾਂ ਅਤੇ ਕਬਰ ਵਿੱਚ ਦਬਾਏ ਜਾਣ ਤੋਂ ਬਾਅਦ ਵੀ ਉਸ ਦੀ ਤੁਰੰਤ ਮੌ-ਤ ਨਹੀਂ ਹੋਈ ਸੀ। ਪੋਸਟ ਮਾਰਟਮ ਰਿਪੋਰਟ ਵਿਚ ਦੱਸਿਆ ਗਿਆ ਕਿ ਜੈਸਮੀਨ ਕੌਰ ਦੀ ਮੌ-ਤ 6 ਮਾਰਚ 2021 ਨੂੰ ਹੋਈ ਸੀ। ਇਹ ਇਕ ਕ-ਤ-ਲ ਸੀ ਜੋ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਸੀ। ਤਾਰਿਕਜੋਤ ਸਿੰਘ ਨੇ ਕ-ਤ-ਲ ਦਾ ਦੋਸ਼ ਕਬੂਲ ਕਰ ਲਿਆ ਸੀ, ਪਰ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਉਸ ਦੀ ਸਜ਼ਾ ਸੁਣਾਉਣ ਦੌਰਾਨ ਉਸ ਦੇ ਅਪਰਾਧ ਦੇ ਭਿਆ-ਨਕ ਵੇਰਵੇ ਸਾਹਮਣੇ ਆਏ ਹਨ।