ਪੰਜਾਬ ਵਿਚ ਹੁਸ਼ਿਆਰਪੁਰ ਦੇ ਮੁਹੱਲਾ ਰਾਮਗੜ੍ਹ ਵਿਚ ਸ਼ੁੱਕਰਵਾਰ ਦੇਰ ਰਾਤ ਨੂੰ ਇਕ ਨੌਜਵਾਨ ਦਾ ਉਸ ਦੇ ਦੋਸਤਾਂ ਨੇ ਹੀ ਕ-ਤ-ਲ ਕਰ ਦਿੱਤਾ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਕਿਸੇ ਪੁਰਾਣੀ ਰੰਜਿਸ਼ ਕਾਰਨ ਦਿੱਤਾ ਗਿਆ ਹੈ।
ਇਸ ਮਾਮਲੇ ਬਾਰੇ ਮਿਲੀ ਜਾਣਕਾਰੀ ਅਨੁਸਾਰ ਤਨਵੇ ਸਿੰਘ ਉਰਫ ਧੰਨਾ ਉਮਰ 20 ਸਾਲ ਸ਼ੁੱਕਰਵਾਰ ਰਾਤ 11 ਵਜੇ ਆਪਣੇ ਪਿਤਾ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਸ ਦੇ ਕੁਝ ਦੋਸਤ ਆਏ ਹਨ ਅਤੇ ਉਹ ਕਿਸੇ ਕੰਮ ਉਨ੍ਹਾਂ ਦੇ ਨਾਲ ਜਾ ਰਿਹਾ ਹੈ। ਉਸ ਨੇ ਪਿਤਾ ਨੂੰ ਕਿਹਾ ਕਿ ਉਹ ਥੋੜ੍ਹੀ ਦੇਰ ਵਿਚ ਵਾਪਸ ਆ ਜਾਵੇਗਾ।
ਬਹਾਨੇ ਨਾਲ ਲੈ ਗਏ ਪੈਟਰੋਲ ਪੰਪ ਤੇ
ਬਾਅਦ ਵਿਚ ਪਤਾ ਲੱਗਿਆ ਕਿ ਉਸ ਦੇ ਦੋਸਤਾਂ ਨੇ ਉਸ ਨੂੰ ਬਹਾਨੇ ਬਣਾ ਕੇ ਪਹਿਲਾਂ ਸ਼ਹਿਰ ਵਿਚ ਇਧਰ-ਉਧਰ ਘੁਮਾਇਆ ਅਤੇ ਫਿਰ ਉਸ ਦੇ ਇਕ ਦੋਸਤ ਨੇ ਕਿਹਾ ਕਿ ਮੋਟਰਸਾਈਕਲ ਵਿਚ ਤੇਲ ਘੱਟ ਹੈ ਅਤੇ ਪੈਟਰੋਲ ਭਰਵਾਉਣਾ ਹੈ। ਕਾਫੀ ਰਾਤ ਹੋਣ ਦੇ ਕਾਰਨ ਸ਼ਹਿਰ ਦੇ ਸਾਰੇ ਪੈਟਰੋਲ ਪੰਪ ਬੰਦ ਸਨ। ਅਜਿਹੇ ਵਿਚ ਉਸ ਨੂੰ ਯੋਜਨਾਬੱਧ ਤਰੀਕੇ ਨਾਲ ਫਸਾ ਕੇ ਹੁਸ਼ਿਆਰਪੁਰ ਤੋਂ ਫਗਵਾੜਾ ਰੋਡ ਉਤੇ ਸਥਿਤ ਇਕ ਰਿਲਾਇੰਸ ਦੇ ਪੈਟਰੋਲ ਪੰਪ ਉਤੇ ਲੈ ਗਏ।
ਤਿੱਖੀਆਂ ਚੀਜਾਂ ਨਾਲ ਕੀਤਾ ਵਾਰ
ਪੰਪ ਉਤੇ ਕੁਝ ਲੜਕੇ ਪਹਿਲਾਂ ਹੀ ਖੜ੍ਹੇ ਸਨ ਅਤੇ ਉਨ੍ਹਾਂ ਕੋਲ ਤੇਜ਼-ਧਾਰ ਚੀਜਾਂ ਵੀ ਸਨ। ਉਨ੍ਹਾਂ ਲੜਕਿਆਂ ਨੇ ਤਨਵੇ ਉਤੇ ਵਾਰ ਕਰ ਦਿੱਤਾ। ਚਾ-ਕੂ ਦੇ ਵਾਰ ਨਾਲ ਤਨਵੇ ਬਲੱਡ ਨਾਲ ਭਿੱਜ ਗਿਆ। ਇਸ ਤੋਂ ਬਾਅਦ ਸਾਰੇ ਦੋਸ਼ੀ ਉਸ ਥਾਂ ਤੋਂ ਫ਼ਰਾਰ ਹੋ ਗਏ।
ਇਸ ਮਾਮਲੇ ਸਬੰਧੀ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਦੁਪਹਿਰ 2 ਵਜੇ ਜ਼ਖਮੀ ਦੀ ਮੌ-ਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।