ਪੰਜਾਬ ਵਿਚ ਲੁਧਿਆਣੇ ਜਿਲ੍ਹੇ ਦੇ ਸਲੇਮ ਟਾਬਰੀ ਦੇ ਨਿਊ ਜਨਕਪੁਰੀ ਇਲਾਕੇ ਵਿਚ ਸ਼ੁੱਕਰਵਾਰ ਸਵੇਰੇ ਇਕ ਘਰ ਵਿਚੋਂ ਤਿੰਨ ਬਜ਼ੁਰਗਾਂ ਦੀਆਂ ਬਲੱਡ ਨਾਲ ਭਿੱਜੀਆਂ ਦੇਹਾਂ ਮਿਲੀਆਂ। ਪੁਲਿਸ ਨੇ 12 ਘੰਟਿਆਂ ਵਿਚ ਇਸ ਕੇਸ ਨੂੰ ਸੁਲਝਾ ਲਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਹ ਤਿੰਨੋਂ ਕ-ਤ-ਲ ਮ੍ਰਿਤਕਾਂ ਦੇ ਗੁਆਂਢੀ ਰੌਬਿਨ ਨੇ ਕੀਤੇ ਸਨ।
ਇਸ ਮਾਮਲੇ ਸਬੰਧੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਤੀਹਰੇ ਕ-ਤ-ਲ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਗੁਆਂਢੀ ਰੌਬਿਨ ਨੇ ਤਿੰਨੋਂ ਕ-ਤ-ਲ ਹਥੌੜੇ ਨਾਲ ਵਾਰ ਕਰਕੇ ਕੀਤੇ ਸਨ। ਰੌਬਿਨ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਆਟੋ ਰਿਕਸ਼ਾ ਚਲਾਉਂਦਾ ਹੈ। ਪੰਜ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਪਰ ਉਸ ਦੇ ਕੋਈ ਔਲਾਦ ਨਹੀਂ ਸੀ।
ਅਜਿਹਾ ਕਰਨ ਦਾ ਇਹ ਸੀ ਕਾਰਨ
ਉਨ੍ਹਾਂ ਦੱਸਿਆ ਕਿ ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਅਕਸਰ ਉਸ ਨੂੰ ਕਹਿੰਦੀ ਰਹਿੰਦੀ ਸੀ ਕਿ ਤੇਰੇ ਬੱਚੇ ਕਿਉਂ ਨਹੀਂ ਹੁੰਦਾ। ਜੇ ਨਹੀਂ ਹੁੰਦਾ ਤਾਂ ਕਿਸੇ ਤੋਂ ਲੈ ਲਓ। ਸੁਰਿੰਦਰ ਕੌਰ ਅਕਸਰ ਉਸ ਦੀ ਪਤਨੀ ਦੇ ਸਾਹਮਣੇ ਵੀ ਇਹ ਗੱਲ ਕਹਿ ਦਿੰਦੀ ਸੀ। ਪੁਲਿਸ ਅਨੁਸਾਰ ਦੋਸ਼ੀ ਨੇ ਇਸ ਗੱਲ ਨੂੰ ਦਿਲ ਵਿੱਚ ਲੈ ਲਿਆ ਸੀ ਅਤੇ ਇਸੇ ਕਾਰਨ ਉਹ ਸੁਰਿੰਦਰ ਕੌਰ ਨਾਲ ਰੰਜਿਸ਼ ਰੱਖਦਾ ਸੀ।
ਇਕ-ਇਕ ਕਰਕੇ ਸਮਾਪਤ ਕੀਤੀ ਤਿੰਨਾਂ ਦੀ ਜਿੰਦਗੀ
ਇਸ ਘਟਨਾ ਵਾਲੇ ਦਿਨ ਸੁਰਿੰਦਰ ਕੌਰ ਕਿਸੇ ਕੰਮ ਲਈ ਛੱਤ ਉਤੇ ਗਈ ਹੋਈ ਸੀ। ਦੋਸ਼ੀ ਨਾਲ ਵਾਲੀ ਛੱਤ ਉਤੇ ਹੀ ਮੋਬਾਈਲ ਦੇਖ ਰਿਹਾ ਸੀ। ਇਸ ਦੌਰਾਨ ਫਿਰ ਸੁਰਿੰਦਰ ਕੌਰ ਨੇ ਬੱਚੇ ਬਾਰੇ ਗੱਲ ਕੀਤੀ ਅਤੇ ਫਿਰ ਉਹ ਹੇਠਾਂ ਚਲੀ ਗਈ। ਇਸ ਤੋਂ ਬਾਅਦ ਦੋਸ਼ੀ ਹਥੌੜੇ ਨਾਲ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਿਆ।
ਜਦੋਂ ਸੁਰਿੰਦਰ ਕੌਰ ਨਹਾ ਕੇ ਬਾਹਰ ਆਈ ਤਾਂ ਦੋਸ਼ੀ ਨੇ ਉਸ ਉਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਚਮਨ ਲਾਲ ਦਾ ਵੀ ਕ-ਤ-ਲ ਕਰ ਦਿੱਤਾ। ਉਦੋਂ ਹੀ ਚਮਨ ਲਾਲ ਦੀ ਮਾਤਾ ਸੁਰਜੀਤ ਕੌਰ ਨੇ ਨਾਲ ਵਾਲੇ ਕਮਰੇ ਵਿੱਚੋਂ ਬਾਹਰ ਆ ਕੇ ਦੋਸ਼ੀ ਨੂੰ ਦੇਖ ਲਿਆ। ਇਸ ਤੋਂ ਬਾਅਦ ਦੋਸ਼ੀ ਨੇ ਉਸ ਦਾ ਵੀ ਕ-ਤ-ਲ ਕਰ ਦਿੱਤਾ। ਤਿੰਨ ਕ-ਤ-ਲਾਂ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਸਿਲੰਡਰ ਚਾਲੂ ਕਰ ਦਿੱਤਾ ਅਤੇ ਧੂਫ ਬਾਲ ਕੇ ਘਰੋਂ ਚਲਿਆ ਗਿਆ। ਉਦੋਂ ਤੱਕ ਉਸ ਦੀ ਪਤਨੀ ਸੁੱਤੀ ਪਈ ਸੀ। ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਦੋਸ਼ੀ ਦੇ ਪਰਿਵਾਰ ਅਤੇ ਪਤਨੀ ਨਾਲ ਚੰਗਾ ਵਿਵਹਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਤਾਅਨੇ ਨਾ ਮਾਰਨ।
ਬੰਦ ਸੀ ਅੰਦਰ ਤੋਂ ਦਰਵਾਜ਼ਾ
ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਸ਼ੁੱਕਰਵਾਰ ਸਵੇਰੇ ਦੁੱਧ ਵਾਲਾ ਆਇਆ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਲੋਕਾਂ ਨੇ ਸ਼ੱਕ ਦੇ ਆਧਾਰ ਉਤੇ ਦਰਵਾਜ਼ਾ ਖੋਲ੍ਹਿਆ ਤਾਂ ਤਿੰਨਾਂ ਦੀਆਂ ਦੇਹਾਂ ਬਲੱਡ ਨਾਲ ਭਿੱਜੀਆਂ ਪਈਆਂ ਸਨ। ਚਮਨ ਲਾਲ ਅਤੇ ਸੁਰਿੰਦਰ ਕੌਰ ਦੇ ਚਾਰੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ। ਵੀਰਵਾਰ ਸਵੇਰੇ ਜਦੋਂ ਦੁੱਧ ਵਾਲਾ ਆਇਆ ਤਾਂ ਗੁਆਂਢੀਆਂ ਨੇ ਇਹ ਸੋਚ ਕੇ ਦੁੱਧ ਲੈ ਲਿਆ ਕਿ ਸ਼ਾਇਦ ਸਾਰੇ ਕਿਤੇ ਗਏ ਹੋਏ ਹਨ, ਪਰ ਸਾਰਾ ਦਿਨ ਤਿੰਨੋਂ ਨਜ਼ਰ ਨਹੀਂ ਆਏ। ਘਰ ਦਾ ਦਰਵਾਜ਼ਾ ਵੀ ਨਹੀਂ ਖੁੱਲ੍ਹਿਆ।
ਸ਼ੁੱਕਰਵਾਰ ਸਵੇਰੇ ਜਦੋਂ ਦੁਬਾਰਾ ਦੁੱਧ ਵਾਲਾ ਆਇਆ ਤਾਂ ਗੁਆਂਢੀਆਂ ਨੇ ਦੱਸਿਆ ਕਿ ਕੱਲ੍ਹ ਦਾ ਦੁੱਧ ਵੀ ਇਥੇ ਪਿਆ ਹੈ। ਇਸ ਉਤੇ ਲੋਕਾਂ ਨੂੰ ਕੁਝ ਸ਼ੱ-ਕ ਹੋਇਆ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਕੁੰਡੀ ਲੱਗੀ ਹੋਈ ਸੀ। ਜਦੋਂ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਨਹੀਂ ਖੋਲ੍ਹਿਆ। ਜਦੋਂ ਨੇੜੇ ਦੇ ਇਕੱਠੇ ਹੋਏ ਲੋਕਾਂ ਨੇ ਕਿਸੇ ਤਰ੍ਹਾਂ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਅੰਦਰ ਤਿੰਨਾਂ ਦੀਆਂ ਦੇਹਾਂ ਪਈਆਂ ਸਨ।