ਅਬੋਹਰ (ਪੰਜਾਬ) ਦੇ ਪਿੰਡ ਸੱਪਾਂਵਾਲੀ ਵਿਚ ਪ੍ਰੇਮ ਸਬੰਧਾਂ ਦੇ ਸ਼ੱ-ਕ ਵਿਚ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਇਕ ਨੌਜਵਾਨ ਅਜੇ ਕੁਮਾਰ ਪੁੱਤਰ ਦਿਲਬਾਗ ਸਿੰਘ ਨੂੰ ਕੁੱ-ਟ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਸ੍ਰੀਗੰਗਾਨਗਰ ਵਿਖੇ ਦੋ ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ, ਇਲਾਜ ਦੌਰਾਨ ਸ਼ਨੀਵਾਰ ਨੂੰ ਸਵੇਰੇ ਉਸ ਦੀ ਮੌ-ਤ ਹੋ ਗਈ।
ਇਸ ਮਾਮਲੇ ਵਿਚ ਮ੍ਰਿਤਕ ਅਜੈ ਕੁਮਾਰ ਦੇ ਚਾਚਾ ਬਲਜਿੰਦਰ ਦੇ ਬਿਆਨਾਂ ਉਤੇ ਪੁਲਿਸ ਨੇ ਪਿੰਡ ਦੇ ਹੀ ਵਿਆਕਤੀਆਂ ਸਾਹਿਲ ਪੁੱਤਰ ਨਿਰਮਲ ਸਿੰਘ, ਮੰਗਾ ਪੁੱਤਰ ਜਾਗਰ ਸਿੰਘ, ਪ੍ਰਵੀਨ, ਸੁਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਿਰੁੱਧ 308, 302, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦਸਵੀਂ ਜਮਾਤ ਤੱਕ ਇਕੱਠੇ ਪੜ੍ਹੇ ਸਨ ਮ੍ਰਿਤਕ ਨੌਜਵਾਨ ਅਤੇ ਲੜਕੀ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਜੈ ਕੁਮਾਰ ਉਮਰ 20 ਸਾਲ ਦੇ ਚਾਚਾ ਬਲਜਿੰਦਰ ਨੇ ਦੱਸਿਆ ਕਿ ਮ੍ਰਿਤਕ ਅਤੇ ਲੜਕੀ 10ਵੀਂ ਕਲਾਸ ਤੱਕ ਇਕੱਠੇ ਪੜ੍ਹੇ ਸਨ। ਪਿਛਲੇ ਕੁਝ ਸਾਲਾਂ ਤੋਂ ਦੋਵੇਂ ਵੱਖੋ ਵੱਖ ਸਕੂਲਾਂ ਵਿਚ ਪੜ੍ਹਦੇ ਸਨ। ਪਰ ਉਨ੍ਹਾਂ ਦੀ ਆਪਸੀ ਗੱਲਬਾਤ ਕਾਰਨ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੇ ਭਤੀਜੇ ਉਤੇ ਹਾਲੇ ਵੀ ਪ੍ਰੇਮ ਸਬੰਧਾਂ ਦਾ ਸ਼ੱ-ਕ ਕਰਦੇ ਸੀ।
ਸ੍ਰੀਨਗਰ ਲੈ ਗਏ ਇਲਾਜ਼ ਲਈ ਪਰਿਵਾਰ ਵਾਲੇ
ਮ੍ਰਿਤਕ ਦੇ ਚਾਚੇ ਬਲਜਿੰਦਰ ਨੇ ਦੱਸਿਆ ਕਿ ਜਦੋਂ ਵੀਰਵਾਰ ਨੂੰ ਉਸ ਦਾ ਭਤੀਜਾ ਪਿੰਡ ਦੇ ਸਟੇਡੀਅਮ ਵਿਚ ਬੈਠਾ ਸੀ। ਉਥੇ ਆ ਕੇ ਲੜਕੀ ਦੇ ਚਾਚੇ ਪ੍ਰਵੀਨ ਅਤੇ ਉਸ ਦੇ ਚਚੇਰੇ ਭਰਾਵਾਂ ਨੇ ਅਜੈ ਨੂੰ ਬੇਸ-ਬਾਲ ਅਤੇ ਬੈਟ ਨਾਲ ਕਾਫੀ ਜਿਆਦਾ ਕੁੱ-ਟਿ-ਆ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਉਹ ਉਸ ਨੂੰ ਅਬੋਹਰ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਹ ਉਸ ਨੂੰ ਇਲਾਜ ਲਈ ਸ੍ਰੀਨਗਰ ਲੈ ਗਏ। ਜਿੱਥੇ ਉਸ ਦੀ ਮੌ-ਤ ਹੋ ਗਈ।
ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ- ਪੁਲਿਸ
ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਬਿਆਨਾਂ ਉਤੇ ਸਾਰੇ ਦੋਸ਼ੀਆਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਖੂਈਆਂ ਸਰਵਰ ਦੇ ਇੰਚਾਰਜ ਹਰਪ੍ਰੀਤ ਸਿੰਘ, ਐਡੀਸ਼ਨਲ ਐੱਸ. ਐੱਚ. ਓ. ਸ਼ਰਨਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਅਜੈ ਕੁਮਾਰ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।