ਪੰਜਾਬ ਵਿਚ ਫ਼ਿਰੋਜ਼ਪੁਰ ਜਿਲ੍ਹੇ ਦੀ ਬਸਤੀ ਖਾਨੂ ਵਾਲਾ ਦੇ ਰਹਿਣ ਵਾਲੇ 40 ਸਾਲ ਉਮਰ ਦੇ ਇਕ ਵਿਅਕਤੀ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਬਿਆਨ ਸਹੀ ਤਰੀਕੇ ਨਾਲ ਦਰਜ ਨਹੀਂ ਕੀਤੇ। ਦੂਜੇ ਪਾਸੇ, ਇਸ ਮਾਮਲੇ ਦੀ ਜਾਂਚ ਕਰ ਰਹੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਭਰਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ਉਤੇ ਕੇਸ ਦਰਜ ਕਰ ਲਿਆ ਗਿਆ ਹੈ।
ਪੈਸੇ ਲੈਣ ਲਈ ਗਿਆ ਸੀ ਮ੍ਰਿਤਕ
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਕਰਮਜੀਤ ਸਿੰਘ ਦਾ ਫਲਾਂ ਦਾ ਕਾਰੋਬਾਰ ਹੈ, ਉਸ ਨੇ ਇਸ ਦੇ ਪੈਸੇ ਲੋਕਾਂ ਤੋਂ ਲੈਣੇ ਸਨ। ਦੁਪਹਿਰ ਦੇ ਸਮੇਂ ਉਹ ਉਧਰ ਦੀ ਰਕਮ ਲੈਣ ਲਈ ਨਿਜ਼ਾਮੂਦੀਨ ਬਸਤੀ ਨੇੜੇ ਭੁੱਲਰ ਪੈਟਰੋਲ ਪੰਪ ਦੇ ਕੋਲ ਖੜ੍ਹਾ ਸੀ। ਇਥੇ ਇੱਕ ਸਿਲਵਰ ਰੰਗ ਦੀ ਕਾਰ ਆਈ। ਜਿਸ ਦੀ ਨੰਬਰ ਵਾਲੀ ਪਲੇਟ ਟੁੱਟੀ ਹੋਈ ਸੀ। ਕਾਰ ਵਿਚ 3 ਵਿਅਕਤੀ ਬੈਠੇ ਸਨ, ਜਿਨ੍ਹਾਂ ਨੇ ਉਸ ਦੇ ਭਰਾ ਨਾਲ ਬਹਿਸ ਕੀਤੀ ਅਤੇ ਆਪਣੀ ਕਾਰ ਲੈ ਕੇ ਦੌੜ ਗਏ।
ਕੋਈ ਤਿੱਖੀ ਚੀਜ ਸਿਰ ਵਿਚ ਲੱਗਣ ਦੀ ਪੁਸ਼ਟੀ
ਜਿਸ ਤੋਂ ਬਾਅਦ ਉਸ ਦੇ ਭਰਾ ਨੇ ਉਨ੍ਹਾਂ ਦਾ ਮੋਟਰਸਾਇਕਲ ਉਤੇ ਪਿੱਛਾ ਕੀਤਾ ਤਾਂ ਦੋਸ਼ੀਆਂ ਨੇ ਵਾਰ ਕਰਕੇ ਉਸ ਦੇ ਭਰਾ ਦਾ ਕ-ਤ-ਲ ਕਰ ਦਿੱਤਾ। ਸ਼ਨੀਵਾਰ ਨੂੰ ਪੋਸਟ ਮਾਰਟਮ ਦੌਰਾਨ ਡਾਕਟਰਾਂ ਵਲੋਂ ਉਸ ਦੇ ਭਰਾ ਦੇ ਸਿਰ ਵਿਚ ਕੋਈ ਚਾ-ਕੂ ਵਰਗੀ ਤਿੱਖੀ ਚੀਜ਼ ਲੱਗਣ ਦੀ ਗੱਲ ਵੀ ਕਹੀ ਜਾ ਰਹੀ ਹੈ। ਅਜਿਹੇ ਵਿਚ ਪੁਲਿਸ ਨੇ ਉਸ ਦੇ ਬਿਆਨ ਸਹੀ ਰੂਪ ਨਾਲ ਦਰਜ ਨਹੀਂ ਕੀਤੇ। ਪੁਲਿਸ ਨੇ ਕ-ਤ-ਲ ਦੀ ਥਾਂ ਆਈਪੀਸੀ ਦੀ ਧਾਰਾ 304 ਏ ਲਾ ਦਿੱਤੀ। ਉਹ ਅਤੇ ਉਸ ਦਾ ਪਰਿਵਾਰ ਚਾਹੁੰਦਾ ਹੈ ਕਿ ਪੁਲਿਸ ਕ-ਤ-ਲ ਦਾ ਕੇਸ ਦਰਜ ਕਰੇ।
ਦੂਜੇ ਪਾਸੇ, ਇਸ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸਦਰ ਦੀ ਏ. ਐਸ. ਆਈ. ਰਾਜਵੰਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵੱਲੋਂ ਜੋ ਬਿਆਨ ਦਰਜ ਕਰਵਾਏ ਗਏ ਹਨ ਉਨ੍ਹਾਂ ਦੇ ਆਧਾਰ ਉਤੇ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।