ਪੰਜਾਬੀ ਭਾਈਚਾਰੇ ਲਈ ਇਕ ਬਹੁਤ ਹੀ ਦੁਖਦਾਈ ਖ਼ਬਰ ਵਿਦੇਸ਼ ਦੀ ਧਰਤੀ ਅਮਰੀਕਾ ਤੋਂ ਸਾਹਮਣੇ ਆਈ ਹੈ। ਅਮਰੀਕਾ ਦੇ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਦੇ ਸ਼ਹਿਰ ਟਰੇਸੀ ਤੋਂ ਖਬਰਾਂ ਰਾਹੀਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ 9:45 ਵਜੇ ਟਰੇਸੀ ਦੇ ਮਕਾਰਥਰ ਬੁਲੇਵਾਰਡ ਅਤੇ ਗਰੈਂਟ ਲਾਈਨ ਰੋਡ ਉਤੇ ਇਕ ਤੇਜ਼ ਸਪੀਡ ਟੈਸਲਾ ਕਾਰ ਫਾਇਰ ਹਾਈਡ੍ਰੈਂਟ ਨਾਲ ਟਕਰਾ ਗਈ ਅਤੇ ਇਸ ਤੋਂ ਬਾਅਦ ਇਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਹਾਦਸੇ ਤੋਂ ਬਾਅਦ ਕਾਰ ਨੂੰ ਕੁਝ ਹੀ ਸਕਿੰਟਾਂ ਵਿੱਚ ਅੱ-ਗ ਦੀਆਂ ਲਪਟਾਂ ਨੇ ਆਪਣੀ ਲਪੇਟ ਵਿਚ ਲੈ ਲਿਆ।
ਇਸ ਹਾਦਸੇ ਦੌਰਾਨ ਇਸ ਕਾਰ ਵਿਚ ਸਵਾਰ ਦੋ ਭਾਰਤੀ ਨੌਜਵਾਨ ਅਰਵਿੰਦ ਰਾਮ ਉਮਰ 37 ਸਾਲ (ਮਹਾਰਾਸ਼ਟਰ) ਅਤੇ ਅਮਰੀਕ ਸਿੰਘ ਉਮਰ 34 ਸਾਲ ਪਿੰਡ ਵਾਂਦਰ (ਕੋਟਕਪੂਰਾ) ਪੰਜਾਬ ਦੀ ਇਸ ਅੱਗ ਵਿਚ ਜਲ ਕੇ ਮੌ-ਤ ਹੋ ਗਈ। ਇਕ ਕਾਰ ਵਿੱਚ ਉਨ੍ਹਾਂ ਦੇ ਹੋਰ ਦੋਸਤ ਉਨ੍ਹਾਂ ਦੇ ਪਿਛੇ ਆ ਰਹੇ ਸਨ, ਜਿਨ੍ਹਾਂ ਨੇ ਆਪਣੇ ਦੋਸਤਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਪਰ ਦੱਸਿਆ ਜਾ ਰਿਹਾ ਹੈ ਕਿ ਕਾਰ ਲੌਕ ਹੋ ਗਈ ਅਤੇ ਅੱ-ਗ ਦੀਆਂ ਤੇਜ ਲਪਟਾਂ ਦੇ ਕਾਰਨ ਉਹ ਵੀ ਕੁਝ ਨਹੀਂ ਕਰ ਸਕੇ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਗ੍ਰਸਤ ਹੋਈ ਕਾਰ ਨੂੰ ਅਰਵਿੰਦ ਰਾਮ ਚਲਾ ਰਿਹਾ ਸੀ। ਮ੍ਰਿਤਕ ਇੰਜੀਨੀਅਰ ਦਾ ਕੰਮ ਕਰਦੇ ਸਨ। ਅਮਰੀਕ ਸਿੰਘ ਸਿਟੀ ਦੀ ਰਾਜਨੀਤੀ ਵਿੱਚ ਵੀ ਸਰਗਰਮ ਸੀ। ਇਨ੍ਹਾਂ ਨੌਜਵਾਨਾਂ ਦੀ ਮੌ-ਤ ਦੀ ਖ਼ਬਰ ਸੁਣ ਕੇ ਟਰੇਸੀ ਇਲਾਕੇ ਦਾ ਪੰਜਾਬੀ ਭਾਈਚਾਰਾ ਡੂੰਘੇ ਦੁਖ ਵਿਚ ਹੈ। ਪੁਲਿਸ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਵਿਚ ਲੱਗੀ ਹੋਈ ਹੈ।