ਜੰਮੂ ਵਿਚ ਪਾਣੀ ਦੇ ਤੇਜ ਵਹਾਅ ਕਾਰਨ, ਪੰਜਾਬ ਦੇ ਦੋ ਜਵਾਨਾਂ ਹੋਏ ਸ਼ਹੀਦ, ਦੋਵਾਂ ਪਰਿਵਾਰਾਂ ਵਿਚ ਛਾਇਆ ਸੋਗ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਪਿੰਡ ਖੁਰਾਲਗੜ੍ਹ ਦੇ ਇੱਕ 24 ਸਾਲਾ ਫ਼ੌਜੀ ਜਵਾਨ ਦੀ ਕੱਲ੍ਹ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਪਾਣੀ ਵਿੱਚ ਵਹਿ ਜਾਣ ਕਾਰਨ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਜਵਾਨ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ। ਇਸ ਦੌਰਾਨ ਪਾਣੀ ਦੇ ਤੇਜ ਬਹਾਅ ਵਿਚ ਰੁੜ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਸਵੇਰੇ 10.30 ਵਜੇ ਪਿੰਡ ਪਹੁੰਚੇਗੀ। ਤੇਲੂਰਾਮ ਪੁੱਤਰ ਗੁਰਦੇਵ ਲਾਲ ਉਮਰ ਕਰੀਬ 24 ਸਾਲ 5 ਸਾਲ ਪਹਿਲਾਂ ਰਾਸ਼ਟਰੀ ਰਾਈਫਲਜ਼ ਬਟਾਲੀਅਨ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਕਸ਼ਮੀਰ ਦੇ ਜ਼ਿਲ੍ਹਾ ਪੁੰਛ ਵਿੱਚ ਤਾਇਨਾਤ ਸੀ ਅਤੇ ਕੱਲ੍ਹ ਜਦੋਂ ਬਟਾਲੀਅਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਬਟਾਲੀਅਨ ਦਾ ਸੂਬੇਦਾਰ ਵੀ ਪਾਣੀ ਵਿੱਚ ਰੁੜ ਗਿਆ। ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਤੇਲੂਰਾਮ ਦੀ ਮੌ-ਤ ਦੀ ਖਬਰ ਆਈ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਹੈ।

ਤਰਨਤਾਰਨ ਦਾ ਜਵਾਨ ਵੀ ਪਾਣੀ ਤੇਜ ਵਹਾਅ ਵਿਚ ਰੁੜ ਗਿਆ

ਜੰਮੂ-ਕਸ਼ਮੀਰ ਦੇ ਜ਼ਿਲੇ ਪੁਣਛ ਵਿਚ ਹੜ੍ਹ ਦੌਰਾਨ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏੇ। ਇਨ੍ਹਾਂ ਵਿੱਚੋਂ ਇੱਕ ਜਵਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਵਾਰਗਾਪੁਰੀ ਦਾ ਹੈ। ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਦੇਹ ਫੌਜ ਨੇ ਬਰਾਮਦ ਕਰ ਲਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਸਵਾਰਗਾਪੁਰੀ (ਝੱਬਲ) ਵਿੱਚ ਸੋਗ ਦਾ ਮਾਹੌਲ ਛਾ ਗਿਆ।

ਪੁੱਤਰੀ ਅਰਮਾਨਦੀਪ ਕੌਰ ਅਤੇ ਪੁੱਤਰ ਹਰਦੀਪ ਸਿੰਘ ਦੇ ਪਿਤਾ ਸੂਬੇਦਾਰ ਕੁਲਦੀਪ ਸਿੰਘ ਦੀ ਜੰਮੂ-ਕਸ਼ਮੀਰ ਵਿੱਚ ਡਿਊਟੀ ਸੀ। ਸ਼ਹੀਦ ਦੇ ਪਿਤਾ ਸਾਧੂ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕੁਲਦੀਪ ਸਿੰਘ ਨੇ ਪਰਿਵਾਰ ਦਾ ਹਾਲ ਚਾਲ ਜਾਨਣ ਲਈ ਫੋਨ ਕੀਤਾ ਸੀ। ਕੁਲਦੀਪ ਸਿੰਘ ਦੇ ਘਰ ਸੋਗ ਪ੍ਰਗਟ ਕਰਨ ਵਾਲਿਆਂ ਦੀ ਇਕੱਠ ਹੈ। ਸ਼ਹੀਦ ਦੀ ਪਤਨੀ ਸਵਿੰਦਰ ਕੌਰ ਨੂੰ ਉਸ ਦੇ ਦੋਵੇਂ ਬੱਚੇ (ਪੁੱਤਰ ਅਤੇ ਬੇਟੀ) ਦਿਲਾਸਾ ਦੇ ਰਹੇ ਹਨ। ਪਰਿਵਾਰ ਕੁਲਦੀਪ ਸਿੰਘ ਦੇ ਅੰਤਿਮ ਸੰਸਕਾਰ ਲਈ ਮ੍ਰਿਤਕ ਦੇਹ ਦੀ ਉਡੀਕ ਕਰ ਰਿਹਾ ਹੈ।

Leave a Reply

Your email address will not be published. Required fields are marked *