ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਥਾਣਾ ਮਾਡਲ ਟਾਊਨ ਦੀ ਪੁਲਿਸ ਵਲੋਂ ਸਹੁਰਿਆਂ ਤੋਂ ਪ੍ਰੇਸ਼ਾਨ ਇਕ ਵਿਅਕਤੀ ਵੱਲੋਂ ਖੁ-ਦ-ਕੁ-ਸ਼ੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਮ੍ਰਿਤਕ ਦੇ ਪਿਤਾ ਸੰਜੇ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੇਰਾ ਲੜਕਾ ਚੇਤਨ ਸ਼ਰਮਾ ਉਮਰ 31 ਸਾਲ ਊਸ਼ਾ ਮਾਰਟਿਨ ਕੰਪਨੀ ਵਿੱਚ ਮਕੈਨੀਕਲ ਇੰਜਨੀਅਰ ਦੇ ਵਜੋਂ ਕੰਮ ਕਰਦਾ ਸੀ।
ਉਸ ਦਾ ਵਿਆਹ ਸਾਲ 2020 ਵਿਚ ਸ਼ਿਵਾਨੀ ਵਾਸੀ ਬਾਲ ਕ੍ਰਿਸ਼ਨ ਰੋਡ ਹਰੀ ਨਗਰ ਦੇ ਨਾਲ ਹੋਇਆ ਸੀ। ਇਨ੍ਹਾਂ ਦੀ ਇਕ 18 ਮਹੀਨੇ ਦੀ ਬੇਟੀ ਹੈ। ਉਸ ਦੀ ਨੂੰਹ ਆਪਣੀ ਧੀ ਨਾਲ ਪੇਕੇ ਘਰ ਗਈ ਹੋਈ ਸੀ। ਮੇਰਾ ਲੜਕਾ ਉਸ ਨੂੰ ਲੈਣ ਆਪਣੇ ਸਹੁਰੇ ਘਰ ਗਿਆ ਅਤੇ ਇਕੱਲਾ ਹੀ ਘਰ ਮੁੜ ਆਇਆ ਅਤੇ ਬਹੁਤ ਪ੍ਰੇਸ਼ਾਨ ਸੀ।
ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਸਹੁਰੇ, ਸੱਸ ਅਤੇ ਪਤਨੀ ਨੇ ਉਸ ਨੂੰ ਬਹੁਤ ਜ਼ਲੀਲ ਕੀਤਾ ਹੈ। ਜਦੋਂ ਮੇਰੀ ਪਤਨੀ ਨੇ ਮੈਨੂੰ ਫੋਨ ਉਤੇ ਇਸ ਬਾਰੇ ਦੱਸਿਆ ਤਾਂ ਮੈਂ ਘਰ ਆ ਕੇ ਆਪਣੇ ਬੇਟੇ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਪਿਤਾ ਜੀ ਮੈਂ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ ਹੈ ਅਤੇ ਫਿਰ ਉਹ ਆਪਣੇ ਕਮਰੇ ਵਿਚ ਚਲਿਆ ਗਿਆ। ਇਸ ਦੌਰਾਨ ਮੇਰੀ ਪਤਨੀ ਖਾਣਾ ਬਣਾਉਣ ਲੱਗ ਗਈ। ਖਾਣਾ ਬਣਾਉਣ ਤੋਂ ਬਾਅਦ ਜਦੋਂ ਲੜਕੇ ਚੇਤਨ ਨੂੰ ਬੁਲਾਇਆ ਤਾਂ ਕਈ ਆਵਾਜਾਂ ਲਾਉਣ ਉਤੇ ਵੀ ਉਹ ਨਹੀਂ ਆਇਆ।
ਜਦੋਂ ਉਸ ਦਾ ਛੋਟਾ ਲੜਕਾ ਉਸ ਨੂੰ ਬੁਲਾਉਣ ਗਿਆ ਤਾਂ ਚੇਤਨ ਨੇ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਉਸ ਨੇ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਜਾ ਕੇ ਦੇਖਿਆ ਤਾਂ ਚੇਤਨ ਨੇ ਪੱਖੇ ਨਾਲ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਸੀ। ਅਜੇ ਉਸ ਦਾ ਸਰੀਰ ਗਰਮ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਪਿਛੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਿਕਾਇਤ ਕਰਨ ਵਾਲੇ ਨੇ ਦੋਸ਼ੀ ਸੱਸ, ਸਹੁਰਾ ਅਤੇ ਪਤਨੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।