ਮਾਂ ਨੂੰ ਚਾਹ ਬਣਾਉਣ ਰਸੋਈ ਵਿਚ ਭੇਜ ਕੇ, ਵਿਦਿਆਰਥੀ ਪੁੱਤ ਨੇ ਕਰ ਲਿਆ ਦੁਖਦ ਕੰਮ, ਘਰ ਵਿਚ ਸੋਗ

Punjab

ਪੰਜਾਬ ਵਿਚ ਖੰਨਾ ਦੇ ਨਾਭਾ ਕਲੋਨੀ ਵਿੱਚ ਬੀ. ਐਸ. ਸੀ. ਦੇ ਇੱਕ ਵਿਦਿਆਰਥੀ ਨੇ ਫਾ-ਹਾ ਲਾ ਲਿਆ। ਨੌਜਵਾਨ ਨੇ ਖੁ-ਦ-ਕੁ-ਸ਼ੀ ਵੀ ਉਸ ਸਮੇਂ ਕੀਤੀ ਜਦੋਂ ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਸਨ। ਆਪਣੀ ਮਾਂ ਨੂੰ ਚਾਹ ਬਣਾਉਣ ਦੇ ਲਈ ਰਸੋਈ ਵਿੱਚ ਭੇਜਿਆ ਅਤੇ ਬਾਅਦ ਵਿੱਚ ਉੱਪਰਲੇ ਕਮਰੇ ਵਿੱਚ ਜਾ ਕੇ ਛੱਤ ਵਾਲੇ ਪੱਖੇ ਨਾਲ ਫਾ-ਹਾ ਲਾ ਲਿਆ।

ਜਦੋਂ ਅੱਧੇ ਘੰਟੇ ਤੱਕ ਵੀ ਬੇਟਾ ਚਾਹ ਪੀਣ ਲਈ ਹੇਠਾਂ ਨਹੀਂ ਆਇਆ ਤਾਂ ਮਾਂ ਨੇ ਚੁਬਾਰੇ ਵਿਚ ਜਾ ਕੇ ਦੇਖਿਆ ਤਾਂ ਬੇਟੇ ਨੂੰ ਪੱਖੇ ਨਾਲ ਲ-ਟ-ਕ ਰਿਹਾ ਦੇਖ ਕੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮਾਂ ਦੇ ਰੋਣ ਦੀ ਆਵਾਜ ਸੁਣ ਕੇ ਪਰਿਵਾਰ ਅਤੇ ਨੇੜੇ ਦੇ ਲੋਕ ਇਕੱਠੇ ਹੋ ਗਏ।

ਫੋਨ ਕਰਕੇ ਪਿਤਾ ਨੂੰ ਦਿੱਤੀ ਗਈ ਸੂਚਨਾ

ਨੌਜਵਾਨ ਦੇ ਪਿਤਾ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ ਕੰਮ ਉਤੇ ਗਿਆ ਹੋਇਆ ਸੀ। ਉਸ ਦਾ ਲੜਕਾ ਲਖਵਿੰਦਰ ਸਿੰਘ ਉਮਰ 18 ਸਾਲ ਘਰ ਵਿਚ ਹੀ ਮੌਜੂਦ ਸੀ। ਪੁੱਤਰ ਨੇ ਆਪਣੀ ਮਾਂ ਨੂੰ ਚਾਹ ਬਣਾਉਣ ਲਈ ਕਿਹਾ। ਬਾਅਦ ਵਿਚ ਕਮਰਾ ਬੰਦ ਕਰ ਕੇ ਫਾ-ਹਾ ਲਾ ਲਿਆ। ਉਸ ਨੂੰ ਕੰਮ ਉਤੇ ਫੋਨ ਕਰਕੇ ਇਸ ਸਬੰਧੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਉਹ ਘਰ ਪਹੁੰਚ ਗਿਆ। ਬੇਟੇ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਡਿਪ੍ਰੈਸ਼ਨ ਬਣਿਆ ਖੁ-ਦ-ਕੁ-ਸ਼ੀ ਦਾ ਕਾਰਨ

ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਡਿਪ੍ਰੈਸ਼ਨ ਵਿਚ ਸੀ ਅਤੇ ਉਹ ਕਿਸੇ ਨਾਲ ਖੁੱਲ੍ਹ ਕੇ ਗੱਲਬਾਤ ਵੀ ਨਹੀਂ ਕਰਦਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਵਲੋਂ ਖੁ-ਦ-ਕੁ-ਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮ੍ਰਿਤਕ ਲਖਵਿੰਦਰ ਸਿੰਘ ਦੇ ਪਿਤਾ ਸੰਜੇ ਕੁਮਾਰ ਦੇ ਬਿਆਨ ਦਰਜ ਕੀਤੇ ਗਏ। ਪਰਿਵਾਰ ਅਨੁਸਾਰ ਲਖਵਿੰਦਰ ਸਿੰਘ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲੀਸ ਨੇ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਹਵਾਲੇ ਕਰ ਦਿੱਤੀ ਹੈ।

Leave a Reply

Your email address will not be published. Required fields are marked *