ਇਹ ਦੁਖਦਾਈ ਮਾਮਲਾ ਹਰਿਆਣਾ, ਸਿਰਸਾ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਇੱਕ ਨੌਜਵਾਨ ਦੀ ਅੰਬਾਲਾ ਦੇ ਘੱਗਰ ਨਦੀ ਵਿੱਚ ਰੁ-ੜ੍ਹ ਜਾਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੁਸ਼ੀਲ ਉਮਰ 24 ਸਾਲ ਦੇ ਰੂਪ ਵਿਚ ਹੋਈ ਹੈ। ਨੌਜਵਾਨ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤ ਸੀ ਅਤੇ ਸਿਰਸਾ ਵਿੱਚ ਪੜ੍ਹਦਾ ਸੀ। ਉਸ ਨੇ ਆਈਲੈਟਸ ਵੀ ਕੀਤਾ ਹੋਇਆ ਸੀ। ਜਦੋਂ ਇਸ ਸਭ ਵਾਪਰਿਆ ਉਹ ਪਿੰਡ ਦੇ ਰਵੀਕਾਂਤ ਅਤੇ ਸੌਰਭ ਦੇ ਨਾਲ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਲਈ ਚੰਡੀਗੜ੍ਹ ਜਾ ਰਿਹਾ ਸੀ। ਬੁੱਧਵਾਰ ਨੂੰ ਉਸ ਦੀ ਦੇਹ ਨੂੰ ਪਿੰਡ ਲਿਆਂਦੀ ਗਈ ਅਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਸੌਰਭ ਸਦਮੇ ਵਿਚ ਹੈ ਅਤੇ ਕੁਝ ਵੀ ਨਹੀਂ ਬੋਲ ਰਿਹਾ। ਸੁਸ਼ੀਲ, ਰਵੀਕਾਂਤ ਅਤੇ ਸੌਰਭ ਚੋਪਟਾ ਦੇ ਰਾਮਪੁਰਾ ਢਿੱਲੋ ਦੇ ਰਹਿਣ ਵਾਲੇ ਹਨ।
ਸਿੱਖ ਵਿਅਕਤੀ ਨੇ ਤਿੰਨਾਂ ਦੀ ਕੀਤੀ ਮਦਦ
ਜਦੋਂ ਉਨ੍ਹਾਂ ਦੀ ਕਾਰ ਵਹਿਣ ਲੱਗੀ ਤਾਂ ਉਹ ਸ਼ੀਸ਼ਾ ਤੋੜ ਕੇ ਛੱਤ ਉੱਤੇ ਚੜ੍ਹ ਗਏ। ਪਾਣੀ ਬਹੁਤ ਤੇਜ਼ ਵਹਿ ਰਿਹਾ ਸੀ। ਉਦੋਂ ਹੀ ਇਕ ਸਿੱਖ ਵਿਅਕਤੀ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਤਿੰਨਾਂ ਨੂੰ ਨੇੜੇ ਦੇ ਬਿਜਲੀ ਦੇ ਖੰਭੇ ਉਤੇ ਚੜ੍ਹਾ ਦਿੱਤਾ। ਸਿੱਖ ਵਿਅਕਤੀ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਉਸ ਨੂੰ ਪਾਣੀ ਵਿਚ ਵਹਿੰਦੇ ਦੇਖ ਤਿੰਨੇ ਨੌਜਵਾਨ ਡਰ ਗਏ।
ਜਦੋਂ ਕੋਈ ਮਦਦ ਨਾ ਮਿਲੀ ਤਾਂ ਸੁਸ਼ੀਲ ਨੇ ਬਿਜਲੀ ਦੀਆਂ ਤਾਰਾਂ ਦੀ ਮਦਦ ਨਾਲ ਸੜਕ ਉਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਵਿਚਕਾਰ ਹੀ ਉਸ ਦਾ ਹੱਥ ਤਾਰਾਂ ਤੋਂ ਛੁੱਟ ਗਿਆ। ਜਿਸ ਕਾਰਨ ਉਹ ਵੀ ਪਾਣੀ ਵਿੱਚ ਰੁੜ੍ਹ ਗਿਆ। ਸੌਰਭ ਅਤੇ ਰਵੀਕਾਂਤ ਨੇ ਪੂਰੀ ਰਾਤ ਪੋਲ ਉਤੇ ਬਿਤਾਈ। ਜਿਸ ਤੋਂ ਬਾਅਦ ਅਗਲੀ ਸਵੇਰ ਉਨ੍ਹਾਂ ਨੂੰ ਬਚਾ ਲਿਆ ਗਿਆ।
ਵਿਦੇਸ਼ ਜਾਣਾ ਚਾਹੁੰਦਾ ਸੀ ਸੁਸ਼ੀਲ
ਮ੍ਰਿਤਕ ਦੇ ਚਾਚਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੁਸ਼ੀਲ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਉਹ 10 ਜੁਲਾਈ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੰਡੀਗੜ੍ਹ ਗਿਆ ਸੀ। ਅੰਬਾਲਾ ਦੇ ਲੋਹਗੜ੍ਹ ਨੇੜੇ ਚੰਡੀਗੜ੍ਹ ਹਿਸਾਰ ਰੋਡ ਉਤੇ ਐਚਪੀ ਪੰਪ ਨੇੜੇ ਘੱਗਰ ਨਦੀ ਦੇ ਪਾਣੀ ਵਿਚ ਉਸ ਦੀ ਕਾਰ ਵਹਿ ਗਈ। ਰਵੀਕਾਂਤ ਗੱਡੀ ਚਲਾ ਰਿਹਾ ਸੀ, ਜਦੋਂ ਕਿ ਸੁਸ਼ੀਲ ਅਗਲੀ ਸੀਟ ਉਤੇ ਬੈਠਾ ਸੀ।