ਬਜ਼ੁਰਗ ਦਾਦਾ-ਦਾਦੀ ਦਾ ਇਕੋ-ਇਕ ਸਹਾਰਾ, ਪੋਤਾ ਛੱਡ ਗਿਆ ਸੰਸਾਰ, ਇਕੱਲਾ ਸੀ ਕਮਾਉਣ ਵਾਲਾ, ਪਾਣੀ ਬਣਿਆ ਵਜ੍ਹਾ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਖੰਨਾ ਵਿਚ ਮਾਛੀਵਾੜਾ ਸਾਹਿਬ ਵਿਖੇ ਬੁੱਢੇ ਦਰਿਆ ਵਿਚ ਰੁ-ੜ੍ਹੇ ਇਕ ਲੜਕੇ ਦੀ ਦੇਹ ਤੀਜੇ ਦਿਨ ਬਰਾਮਦ ਹੋਈ ਹੈ। ਦੇਹ ਘਟਨਾ ਵਾਲੀ ਥਾਂ ਤੋਂ ਕਰੀਬ 1.25 ਕਿਲੋਮੀਟਰ ਦੀ ਦੂਰੀ ਉਤੇ ਮਿਲੀ। ਘਟਨਾ ਕਾਰਨ ਪਿੰਡ ਚੱਕੀ ਵਿਚ ਰਹਿਣ ਵਾਲੇ ਇਕ ਬਜ਼ੁਰਗ ਜੋੜੇ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਮ੍ਰਿਤਕ ਸੁਖਪ੍ਰੀਤ ਸਿੰਘ ਉਮਰ 16 ਸਾਲ ਆਪਣੇ ਦਾਦਾ-ਦਾਦੀ ਦਾ ਬੁਢਾਪੇ ਵਿਚ ਇੱਕੋ-ਇੱਕ ਹੀ ਸਹਾਰਾ ਸੀ।

ਪਾਣੀ ਦੇਖਣ ਲਈ ਗਿਆ ਸੀ ਸੁਖਪ੍ਰੀਤ ਸਿੰਘ

ਸੁਖਪ੍ਰੀਤ ਸਿੰਘ ਦੇ ਪਿਤਾ ਦੀ ਤਕਰੀਬਨ ਪੰਜ ਮਹੀਨੇ ਪਹਿਲਾਂ ਮੌ-ਤ ਹੋ ਗਈ ਸੀ। ਮਾਂ ਆਪਣੀ ਇੱਕ ਧੀ ਨਾਲ ਪਰਿਵਾਰ ਤੋਂ ਵੱਖ ਰਹਿਣ ਲੱਗ ਗਈ। ਸੁਖਪ੍ਰੀਤ ਦੀ ਇੱਕ ਭੈਣ ਉਸ ਦੇ ਨਾਲ ਰਹਿੰਦੀ ਸੀ। ਸੁਖਪ੍ਰੀਤ ਸਿੰਘ 9ਵੀਂ ਕਲਾਸ ਵਿੱਚ ਪੜ੍ਹਦਾ ਸੀ। ਉਹ ਕਿਸੇ ਦੁਕਾਨ ਉਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਆਪਣੇ ਪੋਤੇ ਦੀ ਮ੍ਰਿਤਕ ਦੇਹ ਨੂੰ ਲੈਣ ਸਿਵਲ ਹਸਪਤਾਲ ਪਹੁੰਚੇ ਦਾਦਾ ਚਰਨਦਾਸ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਮੰਗਲਵਾਰ ਨੂੰ ਇਹ ਕਹਿ ਕੇ ਗਿਆ ਸੀ ਕਿ 2 ਮਿੰਟ ਵਿਚ ਆ ਜਾਵੇਗਾ।

ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਸੁਖਪ੍ਰੀਤ ਪਾਣੀ ਦੇਖਣ ਗਿਆ ਹੈ ਤਾਂ ਉਹ ਉਸ ਨੂੰ ਕਦੇ ਵੀ ਜਾਣ ਨਾ ਦਿੰਦੇ। ਉਹ 3 ਦਿਨਾਂ ਬਾਅਦ ਦੇਹ ਬਣ ਕੇ ਆਇਆ ਹੈ। ਉਨ੍ਹਾਂ ਕੋਲ ਸਿਰਫ਼ ਇਹੋ ਇੱਕ ਸਹਾਰਾ ਬਚਿਆ ਸੀ, ਜਿਸ ਨੂੰ ਹੜ੍ਹ ਨੇ ਖੋਹ ਲਿਆ। ਹੁਣ ਪਰਮਾਤਮਾ ਹੀ ਸਹਾਰਾ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਇੰਨਾ ਗਰੀਬ ਹੈ ਕਿ ਦੋ ਵਕਤ ਦੀ ਰੋਟੀ ਤੱਕ ਵੀ ਮੁਸ਼ਕਿਲ ਹੈ।

ਸੁਖਪ੍ਰੀਤ ਸਿੰਘ ਨਾਲ ਇਸ ਤਰ੍ਹਾਂ ਵਾਪਰਿਆ ਹਾਦਸਾ

ਸੁਖਪ੍ਰੀਤ ਸਿੰਘ ਮੋਟਰਸਾਈਕਲ ਉਤੇ ਗਿਆ ਸੀ। ਸੁਖਪ੍ਰੀਤ ਸਿੰਘ ਨੇ ਗੁਰੂਗੜ੍ਹ ਦੀ ਪੁਲੀ ਨੇੜੇ ਮੋਟਰਸਾਈਕਲ ਖੜ੍ਹਾ ਕੀਤਾ। ਕਿਉਂਕਿ ਸੜਕ ਉਤੇ ਪਾਣੀ ਬਹੁਤ ਜ਼ਿਆਦਾ ਸੀ। ਉਹ ਦੇਖਣ ਲੱਗਿਆ ਕਿ ਮੋਟਰਸਾਈਕਲ ਲੰਘ ਜਾਵੇਗਾ ਜਾਂ ਨਹੀਂ, ਇਸ ਦੌਰਾਨ ਹੀ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਵਿਚ ਰੁ-ੜ੍ਹ ਗਿਆ। ਜਦੋਂ ਤੱਕ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਸੁਖਪ੍ਰੀਤ ਪਾਣੀ ਵਿੱਚ ਰੁ-ੜ੍ਹ ਕੇ ਦੂਰ ਚਲਿਆ ਗਿਆ ਸੀ। ਗੋਤਾਖੋਰਾਂ ਵਲੋਂ 3 ਦਿਨਾਂ ਤੋਂ ਸੁਖਪ੍ਰੀਤ ਦੀ ਭਾਲ ਕੀਤੀ ਜਾ ਰਹੀ ਸੀ। ਵੀਰਵਾਰ ਸਵੇਰੇ ਉਸ ਦੀ ਦੇਹ ਬਰਾਮਦ ਹੋਈ।

Leave a Reply

Your email address will not be published. Required fields are marked *