ਸੁਸਾਇਟੀ ਦੀ, 18ਵੀਂ ਮੰਜ਼ਿਲ ਤੋਂ ਹੇਠਾਂ ਆਪਣੀ ਮਾਂ ਨੂੰ ਬੁਲਾ ਰਹੇ, 7ਵੀਂ ਦੇ ਵਿਦਿਆਰਥੀ ਨਾਲ ਵਾਪਰਿਆ ਮਾੜਾ ਹਾਦਸਾ

Punjab

ਗ੍ਰੇਟਰ ਨੋਇਡਾ ਦੇ ਗ੍ਰੇਨੋ ਵੈਸਟ ਵਿਚ ਪੈਂਦੀ ਐਸ ਡਿਵਾਈਨੋ ਸੁਸਾਇਟੀ ਦੀ 18ਵੀਂ ਮੰਜ਼ਿਲ ਉਪਰ ਬਣੇ ਫਲੈਟ ਦੀ ਬਾਲਕੋਨੀ ਤੋਂ 7ਵੀਂ ਜਮਾਤ ਦਾ ਵਿਦਿਆਰਥੀ ਹੇਠਾਂ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਂ ਨੂੰ ਘਰ ਬੁਲਾ ਰਿਹਾ ਸੀ। ਵੀਰਵਾਰ ਰਾਤ ਨੂੰ ਹੋਏ ਇਸ ਹਾਦਸੇ ਵਿਚ ਵਿਰਾਟ ਉਮਰ 12 ਸਾਲ ਦੀ ਮੌ-ਤ ਹੋ ਗਈ। ਇਸ ਹਾਦਸੇ ਦੇ ਸਮੇਂ ਉਸ ਦੀ ਮਾਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੁਸਾਇਟੀ ਪਾਰਕ ਵਿੱਚ ਸੈਰ ਕਰ ਰਹੀ ਸੀ। ਪੁਲਿਸ ਵਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਸਰਖ ਕੋਤਵਾਲੀ ਇੰਚਾਰਜ ਨੇ ਦੱਸਿਆ ਕਿ ਇੱਕ ਆਈਟੀ ਕੰਪਨੀ ਵਿੱਚ ਕੰਮ ਕਰ ਰਹੇ ਮਨੀਸ਼ ਕੁਮਾਰ ਜੋ ਆਪਣੇ ਪਰਿਵਾਰ ਨਾਲ ਇਸ ਸੁਸਾਇਟੀ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਸਪਨਾ ਡਾਕਟਰ ਹੈ। ਮਨੀਸ਼ ਵੀਰਵਾਰ ਨੂੰ ਕਿਸੇ ਕੰਮ ਲਈ ਘਰੋਂ ਬਾਹਰ ਗਏ ਹੋਏ ਸਨ। ਸੁਸਾਇਟੀ ਦੇ ਲੋਕਾਂ ਤੋਂ ਪੁੱਛ-ਗਿੱਛ ਕਰਨ ਉਤੇ ਪਤਾ ਲੱਗਿਆ ਹੈ ਕਿ ਰਾਤ 9 ਵਜੇ ਦੇ ਕਰੀਬ ਡਾ: ਸਪਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੁਸਾਇਟੀ ਦੇ ਪਾਰਕ ਵਿਚ ਸੈਰ ਕਰਨ ਗਈ ਸੀ। ਇਸ ਦੌਰਾਨ ਉਨ੍ਹਾਂ ਦਾ ਵੱਡਾ ਬੇਟਾ ਵਿਰਾਟ ਬਾਲਕੋਨੀ ਵਿਚ ਖੇਡਣ ਲੱਗਾ। ਬਾਲਕੋਨੀ ਤੋਂ ਹੇਠਾਂ ਦੇਖ ਕੇ ਵਿਰਾਟ ਆਪਣੀ ਮਾਂ ਨੂੰ ਬੁਲਾਉਣ ਲਈ ਆਵਾਜਾਂ ਲਾਉਣ ਲੱਗਿਆ। ਇਸ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ 18ਵੀਂ ਮੰਜ਼ਿਲ ਤੋਂ ਡਿੱਗ ਪਿਆ।

ਵਿਰਾਟ ਦੀ ਮਾਂ ਅਤੇ ਹੋਰਾਂ ਵੱਲੋਂ ਪਾਏ ਰੌਲੇ ਉਤੇ ਉਥੇ ਕਈ ਲੋਕ ਇਕੱਠੇ ਹੋ ਗਏ। ਉਸ ਨੂੰ ਗੰਭੀਰ ਹਾਲ ਵਿਚ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੁਸਾਇਟੀ ਵਾਲਿਆਂ ਦੱਸਣ ਅਨੁਸਾਰ ਜੋੜੇ ਦੇ ਦੋ ਬੱਚੇ ਸਨ। ਵੱਡੇ ਪੁੱਤਰ ਦੀ ਮੌ-ਤ ਕਾਰਨ ਘਰ ਵਿੱਚ ਸੋਗ ਦੀ ਲਹਿਰ ਛਾ ਗਈ। ਇਸ ਹਾਦਸੇ ਤੋਂ ਬਾਅਦ ਸੁਸਾਇਟੀ ਵਾਲਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪੁਲਿਸ ਵਲੋਂ ਕੀਤੀ ਜਾ ਰਹੀ ਹੈ CCTV ਫੁਟੇਜ ਦੀ ਜਾਂਚ

ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਂ ਤੱਕ ਆਵਾਜ ਨਾ ਪਹੁੰਚਣ ਜਾਂ ਮਾਂ ਦੇ ਨਜ਼ਰ ਨਾ ਆਉਣ ਕਾਰਨ ਵਿਰਾਟ ਗਰਿੱਲ ਉਤੇ ਚੜ੍ਹ ਕੇ ਹੇਠਾਂ ਝਾਤ ਮਾਰਦੇ ਹੋਏ ਹੇਠਾਂ ਡਿੱਗ ਪਿਆ। ਪੁਲਿਸ ਨੇ ਵਿਰਾਟ ਦੀ ਦੇਹ ਦਾ ਪੋਸਟ ਮਾਰਟਮ ਕਰਵਾਇਆ ਹੈ। ਇਸ ਦੇ ਨਾਲ ਹੀ ਸੁਸਾਇਟੀ ਦੇ CCTV ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ।

Leave a Reply

Your email address will not be published. Required fields are marked *