ਪਖਾਨੇ ਲਈ ਗਏ, ਨੌਜਵਾਨ ਨਾਲ ਵਾਪਰਿਆ ਭਾਣਾ, ਦੋਸਤ ਵਲੋਂ ਬਚਾਉਣ ਦੀ ਕੋਸ਼ਿਸ਼ ਰਹੀ ਨਾਕਾਮ, 2 ਘੰਟੇ ਬਾਅਦ ਮਿਲੀ ਦੇਹ

Punjab

ਪੰਜਾਬ ਵਿਚ ਜਿਲ੍ਹਾ ਪਟਿਆਲਾ ਦੀ ਵੱਡੀ ਨਦੀ ਦੇ ਕੰਢੇ ਤੋਂ ਹੇਠਾਂ ਪਖਾਨੇ ਲਈ ਗਏ 16 ਸਾਲ ਉਮਰ ਦੇ ਨੌਜਵਾਨ ਦੀ ਡੁੱ-ਬ ਜਾਣ ਕਰਕੇ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੈਰ ਤਿਲਕਣ ਕਾਰਨ ਇਹ ਨੌਜਵਾਨ ਨਦੀ ਵਿੱਚ ਡਿੱਗਿਆ ਅਤੇ ਕਰੀਬ 2 ਘੰਟੇ ਬਾਅਦ ਨੌਜਵਾਨ ਦੀ ਦੇਹ ਮਿਲੀ ਹੈ। ਦੇਹ ਨੂੰ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੇ ਸਾਥੀ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ ਨਹੀਂ ਬਚਾ ਸਕਿਆ।

ਇਹ ਹਾਦਸਾ 15 ਜੁਲਾਈ ਦੀ ਦੁਪਹਿਰ ਨੂੰ ਵਾਪਰਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਾਮ ਅਯੂਬ, ਵਾਸੀ ਥੇਹਾ ਬਸਤੀ ਨੇੜੇ ਗੋਪਾਲ ਕਲੋਨੀ ਦੱਸਿਆ ਜਾ ਰਿਹਾ ਹੈ। ਇਸ ਘਟਨਾ ਵਿਚ ਮਾਂਗਵ ਨਾਮ ਦਾ ਨੌਜਵਾਨ ਵਾਲ-ਵਾਲ ਬਚ ਗਿਆ। ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਉਤੇ ਇਤਰਾਜ਼ ਜਤਾਇਆ। ਦੇਹ ਨੂੰ ਪੋਸਟ ਮਾਰਟਮ ਲਈ ਰਾਜਿੰਦਰਾ ਹਸਪਤਾਲ ਵਿਚ ਰਖਵਾਇਆ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

ਗੋਤਾਖੋਰਾਂ ਨੇ ਕੱਢੀ ਮਨੌਜਵਾਨ ਦੀ ਦੇਹ

ਜਿਕਰਯੋਗ ਹੈ ਕਿ ਬੀਤੇ ਦਿਨੀਂ ਵੱਡੀ ਨਦੀ ਵਿਚ ਹੜ੍ਹ ਆਏ ਸਨ। ਭਾਵੇਂ ਨਦੀ ਵਿੱਚ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ ਪਰ ਨਦੀ ਵਿੱਚ ਹੜ੍ਹ ਆਉਣ ਕਾਰਨ ਸਬੰਧਤ ਖੇਤਰ ਵਿੱਚ ਪਖਾਨੇ ਦੀ ਸਹੂਲਤ ਫਿਲਹਾਲ ਬੰਦ ਚਲ ਰਹੀ ਹੈ। ਅਜਿਹੇ ਵਿਚ ਉਕਤ ਦੋਵੇਂ ਨੌਜਵਾਨ ਸ਼ੌਚ (ਜੰਗਲ ਪਾਣੀ) ਕਰਨ ਲਈ ਵੱਡੀ ਨਦੀ ਦੇ ਕੰਢੇ ਪਹੁੰਚ ਗਏ ਸਨ। ਇਸ ਦੌਰਾਨ ਇਕ ਨੌਜਵਾਨ ਦਾ ਪੈਰ ਤਿਲਕ ਕੇ ਡਿੱਗ ਗਿਆ, ਜਦੋਂ ਕਿ ਦੂਜੇ ਨੇ ਛਾਲ ਲਾ ਕੇ ਆਪਣੇ ਆਪ ਨੂੰ ਬਚਾਇਆ।

ਸਾਥੀ ਨੂੰ ਡੁੱਬਦਾ ਦੇਖ ਕੇ ਉਸ ਨੇ ਵੀ ਨਦੀ ਵਿਚ ਛਾਲ ਮਾਰ ਦਿੱਤੀ, ਪਰ ਚਿੱਕੜ ਕਾਰਨ ਉਸ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਉਸ ਨੇ ਮੌਕੇ ਤੋਂ ਭੱਜ ਕੇ ਹੋਰ ਲੋਕਾਂ ਤੋਂ ਮਦਦ ਮੰਗੀ ਤਾਂ ਆਸ-ਪਾਸ ਦੀਆਂ ਝੁੱਗੀਆਂ ਅਤੇ ਦੁਕਾਨਾਂ ਦੇ ਲੋਕ ਵੀ ਪਹੁੰਚ ਗਏ ਪਰ ਕੋਈ ਵੀ ਮਦਦ ਨਾ ਕਰ ਸਕਿਆ। ਅਜਿਹੇ ਵਿਚ ਗੋਤਾਖੋਰਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਆਕਸੀਜਨ ਸਿਲੰਡਰ ਨਾਲ ਗੋਤਾਖੋਰੀ ਕਰਦੇ ਹੋਏ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਦੇਹ ਨੂੰ ਬਾਹਰ ਕੱਢਿਆ।

Leave a Reply

Your email address will not be published. Required fields are marked *