ਪੰਜਾਬ ਰਾਜ ਭਵਨ ਵਿਚ ਤਾਇਨਾਤ ਇਕ ਕਰਮਚਾਰੀ ਵਲੋਂ ਸ਼ਨੀਵਾਰ ਦੁਪਹਿਰ ਲਾਈਵ ਹੋ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ ਗਈ ਹੈ। ਉਸ ਦੀ ਦੇਹ ਸੈਕਟਰ 7ਬੀ ਸਥਿਤ ਉਸ ਦੇ ਘਰ ਵਿਚ ਚੁੰਨੀ ਨਾਲ ਲ-ਟ-ਕ-ਦੀ ਮਿਲੀ ਹੈ। ਪੁਲਿਸ ਨੇ ਵੀਡੀਓ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵੀਡੀਓ ਵਿੱਚ ਮ੍ਰਿਤਕ ਨੇ ਆਪਣੀ ਮੌ-ਤ ਤੋਂ ਪਹਿਲਾਂ ਰਾਜ ਭਵਨ ਵਿੱਚ ਤਾਇਨਾਤ ਕੇਅਰਟੇਕਰ ਇੰਦਰਪ੍ਰੀਤ ਸਿੰਘ ਅਤੇ ਕੰਟ੍ਰੋਲਰ ਕੋਹਲੀ ਦੇ ਨਾਮ ਲਏ ਹਨ।
ਮ੍ਰਿਤਕ ਦੀ ਪਹਿਚਾਣ ਲਾਲਚੰਦ ਦੇ ਰੂਪ ਵਜੋਂ ਹੋਈ ਹੈ। ਕਰੀਬ 10.30 ਵਜੇ ਦੁਪਹਿਰੇ ਮ੍ਰਿਤਕ ਦੀ ਪਤਨੀ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ। ਜਦੋਂ ਉਹ ਘਰ ਵਿਚ ਇਕੱਲਾ ਸੀ ਤਾਂ ਉਸ ਨੇ ਆਪਣੀ ਵੀਡੀਓ ਬਣਾਉਣੀ ਸ਼ੁਰੂ ਕੀਤੀ। ਪਤਨੀ ਦੀ ਚੁੰਨੀ ਲੈ ਕੇ ਖੁ-ਦ-ਕੁ-ਸ਼ੀ ਕਰ ਲਈ। ਦੁਪਹਿਰ ਬਾਅਦ ਜਦੋਂ ਪਤਨੀ ਘਰ ਪਰਤੀ ਤਾਂ ਦੇਹ ਦੇਖ ਕੇ ਉਸ ਦੀਆਂ ਧਾਹਾਂ ਨਿਕਲ ਗਈਆਂ। ਗੁਆਂਢੀਆਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਵਿਚ ਦੋਸ਼ੀਆਂ ਉਤੇ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
ਪ੍ਰਾਪਤ ਜਾਣਕਾਰੀ ਅਨੁਸਾਰ ਲਾਲਚੰਦ ਨੇ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਜਾਰੀ ਕੀਤੀ ਇਕ ਵੀਡੀਓ ਵਿਚ ਕਿਹਾ ਕਿ ਰਾਜ ਭਵਨ ਵਿਚ ਤਾਇਨਾਤ ਕੇਅਰਟੇਕਰ ਇੰਦਰਪ੍ਰੀਤ ਸਿੰਘ ਅਤੇ ਸਾਥੀ ਸੀਓ ਕੋਹਲੀ ਉਸ ਦੀ ਮੌ-ਤ ਦੇ ਜ਼ਿੰਮੇਵਾਰ ਹਨ। ਉਸ ਨੇ ਦੱਸਿਆ ਕਿ ਉਸ ਦੀ ਲੱਤ ਉਤੇ ਸੱਟ ਲੱਗਣ ਤੋਂ ਬਾਅਦ ਲੋਹੇ ਦੀ ਰਾਡ ਪਾਈ ਗਈ ਸੀ। ਇਸ ਦੇ ਬਾਵਜੂਦ ਉਸ ਤੋਂ ਭਾਰੀ ਕੰਮ ਕਰਵਾਇਆ ਜਾਂਦਾ ਸੀ। ਇਨਕਾਰ ਕਰਨ ਉਤੇ ਸਾਲ 2018 ਤੋਂ 2023 ਤੱਕ ਉਸ ਉਤੇ ਗਲਤ ਤਰੀਕੇ ਨਾਲ 3.5 ਲੱਖ ਰੁਪਏ ਦੀ ਰਿਕਵਰੀ ਪਾਈ ਗਈ। ਜਿਸ ਕਾਰਨ ਉਸ ਦੀ ਤਨਖਾਹ ਵਿੱਚੋਂ ਹਰ ਮਹੀਨੇ 10,000 ਰੁਪਏ ਕੱਟਣੇ ਸ਼ੁਰੂ ਹੋ ਗਏ।
ਲਾਲਚੰਦ ਨੇ ਪੁਲਿਸ ਨੂੰ ਰਾਜ ਭਵਨ ਦੇ ਹੋਰ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰਨ ਲਈ ਕਿਹਾ ਹੈ। ਉਸ ਨੇ ਅਪੀਲ ਕੀਤੀ ਹੈ ਕਿ ਰਾਜ ਭਵਨ ਦੇ ਹੋਰ ਕਰਮਚਾਰੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਇੰਦਰਪ੍ਰੀਤ ਸਿੰਘ ਦੀ ਹਰਕਤ ਸਾਹਮਣੇ ਆ ਜਾਵੇਗੀ। ਉਸ ਨੇ ਕਿਹਾ ਕਿ ਕਈ ਵਾਰ ਉਸ ਦੀ ਪਤਨੀ ਅਤੇ ਬੱਚੇ ਉੱਚ ਅਧਿਕਾਰੀਆਂ ਨੂੰ ਮਿਲਣ ਗਏ ਤਾਂ ਚਾਰ ਵਜੇ ਤੱਕ ਬੈਠਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਉਹ ਇਹ ਕਦਮ ਚੁੱਕ ਰਿਹਾ ਹੈ।