ਹਰਿਆਣਾ ਵਿਚ ਜਿਲ੍ਹਾ ਫਰੀਦਾਬਾਦ ਦੀ ਸੰਜੇ ਕਾਲੋਨੀ ਵਿਚ ਰਹਿਣ ਵਾਲੇ ਨਵੀਨ ਸਿੰਘ ਦੀ ਬੇਟੀ ਸਵਿਤਾ ਦੀ ਉਸ ਦੇ ਸਹੁਰੇ ਘਰ ਮੌ-ਤ ਹੋ ਗਈ ਹੈ। ਸਵਿਤਾ ਦਾ ਵਿਆਹ 5 ਮਹੀਨੇ ਪਹਿਲਾਂ ਗਾਜ਼ੀਆਬਾਦ ਦੇ ਰਹਿਣ ਵਾਲੇ ਕ੍ਰਿਸ਼ਨ ਨਾਲ ਬੜੀ ਹੀ ਧੂਮਧਾਮ ਨਾਲ ਹੋਇਆ ਸੀ। ਸਵਿਤਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਇਕ ਮਹੀਨਾ ਪਹਿਲਾਂ ਸਵਿਤਾ ਦੇ ਸਹੁਰੇ ਘਰੋਂ ਗਹਿਣੇ ਚੋਰੀ ਹੋ ਗਏ ਸਨ, ਜਿਸ ਕਾਰਨ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਸਵਿਤਾ ਉਤੇ ਹੀ ਚੋਰੀ ਦਾ ਇਲਜ਼ਾਮ ਲਾਇਆ ਗਿਆ ਅਤੇ ਹੁਣ ਉਸ ਦੀ ਅਚਾਨਕ ਮੌ-ਤ ਹੋ ਗਈ।
ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪੀ
ਇਸ ਮਾਮਲੇ ਸਬੰਧੀ ਪਰਿਵਾਰ ਦੇ ਦੱਸਣ ਅਨੁਸਾਰ ਸਹੁਰੇ ਪਰਿਵਾਰ ਵਾਲੇ ਉਸ ਉਤੇ ਪੇਕਿਆਂ ਤੋਂ 25 ਲੱਖ ਲਿਆਉਣ ਦਾ ਦਬਾਅ ਬਣਾ ਰਹੇ ਸਨ। ਹੁਣ ਸਹੁਰੇ ਪਰਿਵਾਰ ਨੇ ਫੋਨ ਕਰਕੇ ਦੱਸਿਆ ਹੈ ਕਿ ਸਵਿਤਾ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ, ਜਦੋਂ ਕਿ ਉਸ ਦਾ ਕ-ਤ-ਲ ਕੀਤਾ ਗਿਆ ਹੈ। ਗਾਜ਼ੀਆਬਾਦ ਪੁਲਿਸ ਨੇ ਸ਼ਿਕਾਇਤ ਨੂੰ ਲੈ ਕੇ ਬਿਆਨਾਂ ਦੇ ਆਧਾਰ ਉਤੇ ਧਾਰਾ 498 ਏ ਅਤੇ ਧਾਰਾ 304 ਬੀ ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ, ਜਿਸ ਦਾ ਫਰੀਦਾਬਾਦ ਵਿਚ ਅੰਤਿਮ ਸਸਕਾਰ ਕੀਤਾ ਗਿਆ, ਪਰ ਇਹ ਖੁ-ਦ-ਕੁ-ਸ਼ੀ ਨਹੀਂ, ਸਗੋਂ ਇਕ ਕ-ਤ-ਲ ਹੋਇਆ ਹੈ।
ਸਵਿਤਾ ਨੂੰ ਸਮਝੌਤਾ ਕਰਕੇ ਵਾਪਸ ਲੈ ਗਏ ਸੀ ਸਹੁਰੇ
ਜਿਕਰਯੋਗ ਹੈ ਕਿ 5 ਮਾਰਚ 2023 ਨੂੰ ਸਵਿਤਾ ਦਾ ਵਿਆਹ ਗਾਜ਼ੀਆਬਾਦ ਦੇ ਰਹਿਣ ਵਾਲੇ ਕ੍ਰਿਸ਼ਨਾ ਨਾਲ ਹੋਇਆ ਸੀ। ਇਕ ਮਹੀਨਾ ਪਹਿਲਾਂ ਘਰ ਦੇ ਗਹਿਣੇ ਚੋਰੀ ਹੋ ਗਏ ਸਨ, ਜਿਸ ਦਾ ਸਾਰਾ ਦੋਸ਼ ਸਵਿਤਾ ਉਤੇ ਮੜ੍ਹ ਦਿੱਤਾ ਗਿਆ ਅਤੇ ਉਸ ਉਤੇ ਆਪਣੇ ਪਿਤਾ ਤੋਂ 25 ਲੱਖ ਰੁਪਏ ਲਿਆਉਣ ਲਈ ਦਬਾਅ ਪਾਇਆ ਗਿਆ। ਇਸ ਤੋਂ ਬਾਅਦ ਸਵਿਤਾ ਫਰੀਦਾਬਾਦ ਆ ਗਈ ਅਤੇ ਸਮਝੌਤਾ ਹੋਇਆ ਕਿ ਸਵਿਤਾ ਨੂੰ ਜੋ ਗਹਿਣੇ ਉਸ ਦੇ ਪੇਕੇ ਘਰੋਂ ਮਿਲੇ ਹਨ, ਉਹ ਉਸ ਨੂੰ ਨਹੀਂ ਦਿੱਤੇ ਜਾਣਗੇ। ਇਸ ਤੋਂ ਬਾਅਦ ਸਵਿਤਾ ਨੂੰ ਉਸ ਦੇ ਸਹੁਰੇ ਜੈਪੁਰ ਅਤੇ ਫਿਰ ਗਾਜ਼ੀਆਬਾਦ ਲੈ ਗਏ।
ਅਚਾਨਕ ਮਪਿਆਂ ਨੂੰ ਫੋਨ ਆਇਆ ਕਿ ਖੁ-ਦ-ਕੁ-ਸ਼ੀ ਕਰ ਲਈ
ਹੁਣ ਪੇਕੇ ਪਰਿਵਾਰ ਨੂੰ ਖਬਰ ਮਿਲੀ ਕਿ ਉਨ੍ਹਾਂ ਦੀ ਧੀ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਜਦੋਂ ਕਿ ਉਨ੍ਹਾਂ ਦੀ ਕਦੇ ਵੀ ਅਜਿਹਾ ਨਹੀਂ ਕਰ ਸਕਦੀ, ਸਗੋਂ ਉਸ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਸਵਿਤਾ ਦੇ ਪਿਤਾ ਨਵੀਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਾਜ਼ੀਆਬਾਦ ਪਹੁੰਚੇ ਤਾਂ ਉਸ ਦੀ ਦੇਹ ਹੇਠਾਂ ਰੱਖੀ ਹੋਈ ਸੀ। ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਮੁਤਾਬਕ ਉਨ੍ਹਾਂ ਦੇ ਜਵਾਈ ਕ੍ਰਿਸ਼ਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਉਹ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਚਾਹੁੰਦੇ ਹਨ।