ਪੰਜਾਬ ਵਿਚ ਜਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ ਵਿੱਚ ਹੜ੍ਹ ਦੇ ਡਰ ਵਿੱਚ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੱਪੂ ਸਿੰਘ ਉਮਰ 21 ਸਾਲ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਪਿੰਡ ਵਿੱਚ ਹੜ੍ਹ ਆਉਣ ਕਾਰਨ ਉਨ੍ਹਾਂ ਦੇ ਘਰ ਵਿੱਚ ਪਾਣੀ ਵੜ ਗਿਆ ਸੀ। ਉਸ ਦਾ ਕਾਫੀ ਨੁਕਸਾਨ ਵੀ ਹੋਇਆ ਹੈ, ਜਿਸ ਦੇ ਕਾਰਨ ਉਹ ਪ੍ਰੇਸ਼ਾਨ ਚੱਲ ਰਿਹਾ ਸੀ।
ਪਰਿਵਾਰ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
ਸ਼ਨੀਵਾਰ ਦੀ ਰਾਤ ਨੂੰ ਕਰੀਬ ਸਾਢੇ 12 ਵਜੇ ਉਸ ਦੇ ਦਿਲ ਵਿਚ ਇਕ ਦਮ ਦਰਦ ਉਠਿਆ, ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਕੇ ਤੁਰ ਪਏ, ਪਰ ਰਸਤੇ ਵਿਚ ਹੀ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਦੇ ਵਾਰਸਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਕਾਰਨ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ।
ਮ੍ਰਿਤਕ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਘਰ ਢਹਿ ਜਾਣ ਦਾ ਡਰ
ਮ੍ਰਿਤਕ ਦੇ ਭਰਾ ਨੇ ਦੱਸੀਆ ਕਿ ਹੜ੍ਹ ਕਾਰਨ ਉਸ ਦੀ ਫ਼ਸਲ ਬਰਬਾਦ ਹੋ ਗਈ। ਘਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਕਰੀਬ ਡੇਢ ਸਾਲ ਪਹਿਲਾਂ ਹੀ ਉਸ ਨੇ ਮਿਹਨਤ ਮਜ਼ਦੂਰੀ ਨਾਲ ਕਮਾਏ ਪੈਸੇ ਅਤੇ ਕੁਝ ਲੋਕਾਂ ਤੋਂ ਉਧਾਰ ਲੈ ਕੇ ਆਪਣੇ ਘਰ ਦੀ ਮੁਰੰਮਤ ਦਾ ਕੰਮ ਪੂਰਾ ਕੀਤਾ ਸੀ। ਜਿਸ ਕਾਰਨ ਹੁਣ ਉਸ ਨੂੰ ਚਿੰਤਾ ਸੀ ਕਿ ਕਿਤੇ ਹੜ੍ਹ ਦੇ ਪਾਣੀ ਕਾਰਨ ਉਸ ਦਾ ਘਰ ਢਹਿ ਨਾ ਜਾਵੇ।
ਆਪਣੇ ਇਕ ਦੋਸਤ ਨਾਲ ਫ਼ੋਨ ਉਤੇ ਸਾਝਾਂ ਕੀਤਾ ਸੀ ਦੁੱਖ
ਇਸ ਚਿੰਤਾ ਦੇ ਵਿਚ ਹੀ ਉਹ ਕਈ ਦਿਨਾਂ ਤੋਂ ਜਿਆਦਾ ਦੁਖੀ ਰਹਿਣ ਲੱਗਿਆ ਸੀ। ਇਸ ਤੋਂ ਇਲਾਵਾ ਉਸ ਉਤੇ 5.5 ਲੱਖ ਤੱਕ ਦਾ ਕਰਜ਼ਾ ਵੀ ਸੀ। ਮ੍ਰਿਤਕ ਦੇ ਦੋਸਤ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ 9 ਵਜੇ ਉਸ ਦੀ ਪੱਪੂ ਸਿੰਘ ਨਾਲ ਫੋਨ ਉਤੇ ਗੱਲ ਹੋਈ ਸੀ। ਉਸ ਸਮੇਂ ਵੀ ਉਹ ਹੜ੍ਹ ਦਾ ਪਾਣੀ ਘਰ ਵਿਚ ਦਾਖਲ ਹੋਣ ਕਾਰਨ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ। ਦਿਨ ਚੜਦੇ ਹੀ ਉਸ ਦੀ ਮੌ-ਤ ਦੀ ਸੂਚਨਾ ਮਿਲ ਗਈ।