ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਇਕ ਔਰਤ ਵੱਲੋਂ 10 ਸਾਲ ਦੇ ਜੁਆਕ ਦਾ ਕ-ਤ-ਲ ਕਰਨ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਦੇਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਬੇਈਂ ਚੋਂ ਮਿਲੀ ਹੈ। ਮ੍ਰਿਤਕ ਕਰਨਬੀਰ ਸਿੰਘ ਸੋਮਵਾਰ ਦੁਪਹਿਰ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਸਮੇਂ ਗੁੰਮ ਹੋ ਗਿਆ ਸੀ।
ਮ੍ਰਿਤਕ ਦੇ ਚਾਚੇ ਨਾਲ ਔਰਤ ਦੇ ਨਾਜਾਇਜ਼ ਸਬੰਧ ਸਨ। ਜਿਸ ਨੂੰ ਮ੍ਰਿਤਕ ਦੇ ਮਾਪੇ ਰੋਕਦੇ ਸਨ। ਇਸ ਰੰਜਿਸ਼ ਦੇ ਕਾਰਨ ਔਰਤ ਨੇ ਮ੍ਰਿਤਕ ਦੇ ਚਾਚੇ ਨਾਲ ਮਿਲ ਕੇ ਉਸ ਨੂੰ ਬੇਈ ਵਿਚ ਧੱਕਾ ਦੇ ਕੇ ਮਾ-ਰ ਦਿੱਤਾ। ਪੁਲਿਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਕਰਵਾਉਣ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਮਾਂ ਨੇ ਘਰ ਜਾਣ ਲਈ ਕਿਹਾ ਸੀ
ਮ੍ਰਿਤਕ ਦੇ ਰਿਸ਼ਤੇਦਾਰ ਗੁਰਸਰਣ ਸਿੰਘ ਨੇ ਦੱਸਿਆ ਕਿ ਉਸ ਦੇ ਫੁੱਫੜ ਅੰਗਰੇਜ ਸਿੰਘ ਅਤੇ ਭੂਆ ਚਰਨਜੀਤ ਕੌਰ ਆਪਣੇ 10 ਸਾਲ ਦੇ ਪੁੱਤਰ ਕਰਨਬੀਰ ਸਿੰਘ ਵਾਸੀ ਪਿੰਡ ਸਰੂਪਵਾਲ ਹੁਣ ਵਾਸੀ ਜਵਾਲਾ ਸਿੰਘ ਨਗਰ ਦੇ ਨਾਲ ਸੋਮਵਾਰ ਨੂੰ ਸ੍ਰੀ ਬੇਰ ਸਾਹਿਬ ਦੇ ਲੰਗਰ ਹਾਲ ਵਿਚ ਸੇਵਾ ਕਰਨ ਲਈ ਆਏ ਹੋਏ ਸਨ। ਦੁਪਹਿਰ 12 ਵਜੇ ਦੇ ਕਰੀਬ ਉਸ ਦੀ ਭੂਆ ਨੇ ਕਰਨਬੀਰ ਸਿੰਘ ਨੂੰ ਘਰ ਜਾਣ ਲਈ ਕਿਹਾ ਤਾਂ ਉਹ ਕਹਿਣ ਲੱਗਾ ਕਿ ਉਹ ਅਜੇ ਘਰ ਨਹੀਂ ਜਾਵੇਗਾ।
ਮਾਂ ਨੂੰ ਸਾਮਾਨ ਲੈਣ ਲਈ ਬਾਜ਼ਾਰ ਜਾਣ ਲਈ ਕਿਹਾ
ਉਸ ਨੇ ਕਿਹਾ ਕਿ ਉਹ ਬਾਜ਼ਾਰ ਤੋਂ ਖਾਣ ਦੀਆਂ ਚੀਜਾਂ ਲੈਣ ਜਾ ਰਿਹਾ ਹੈ। ਉਸ ਤੋਂ ਬਾਅਦ ਕਰਨਬੀਰ ਸਮਾਨ ਲੈਣ ਚਲਾ ਗਿਆ ਅਤੇ ਉਸ ਦੀ ਮਾਤਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੀ ਰਹੀ। ਜਦੋਂ ਕਰਨਬੀਰ ਸਮਾਨ ਲੈਣ ਗਿਆ ਉਸ ਵਕਤ ਸਾਢੇ 12 ਵੱਜੇ ਸਨ ਪਰ ਉਦੋਂ ਤੋਂ ਕਰਨਬੀਰ ਸਿੰਘ ਲਾਪਤਾ ਹੋ ਗਿਆ। ਉਹ ਨਾ ਤਾਂ ਘਰ ਪਹੁੰਚਿਆ ਅਤੇ ਨਾ ਹੀ ਗੁਰਦੁਆਰਾ ਸਾਹਿਬ ਆਇਆ। ਜਿਸ ਤੋਂ ਬਾਅਦ ਪੂਰੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ।
ਡੀ. ਐਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਦੇ CCTV ਵਿੱਚ ਬੱਚੇ ਨੂੰ ਬਾਹਰ ਜਾਂਦੇ ਦੇਖਿਆ ਗਿਆ ਸੀ ਪਰ ਰਾਤ ਹੋਣ ਕਾਰਨ ਬਾਜ਼ਾਰ ਦੇ CCTV ਚੈੱਕ ਨਹੀਂ ਕਰ ਸਕੇ। ਮੰਗਲਵਾਰ ਸਵੇਰੇ ਜਦੋਂ ਦੁਕਾਨਾਂ ਦੇ ਕੈਮਰੇ ਚੈੱਕ ਕੀਤੇ ਗਏ ਤਾਂ ਦੁਪਹਿਰ ਕਰੀਬ 12:40 ਵਜੇ ਬੱ-ਚਾ ਇਕ ਔਰਤ ਨਾਲ ਜਾਂਦਾ ਦੇਖਿਆ ਗਿਆ। ਔਰਤ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਪਹਿਚਾਣ ਰਾਜਵੀਰ ਕੌਰ ਵਾਸੀ ਜਵਾਲਾ ਸਿੰਘ ਨਗਰ ਦੇ ਰੂਪ ਵਜੋਂ ਹੋਈ।
ਦੋਵਾਂ ਦੋਸ਼ੀਆਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿਖੇ ਮਾਮਲਾ ਦਰਜ
ਜਦੋਂ ਪੁਲਿਸ ਵਲੋਂ ਉਸ ਮਹਿਲਾ ਨੂੰ ਕਾਬੂ ਕਰ ਕੇ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਕਬੂਲਿਆ ਕਿ ਉਹ ਕਰਨਬੀਰ ਸਿੰਘ ਨੂੰ ਜਾਮਣਾਂ ਖਵਾਉਣ ਦੇ ਬਹਾਨੇ ਬੇਈ ਵੱਲ ਲੈ ਗਈ ਅਤੇ ਉਸ ਨੂੰ ਬੇਈ ਵਿੱਚ ਧੱਕਾ ਦੇ ਦਿੱਤਾ। ਉਸ ਨੇ ਦੱਸਿਆ ਕਿ ਕਰਨਬੀਰ ਸਿੰਘ ਦੇ ਚਾਚੇ ਨਾਲ ਉਸ ਦੇ ਨਾਜਾਇਜ਼ ਸਬੰਧ ਸਨ। ਜਦੋਂ ਕਿ ਕਰਨਬੀਰ ਦਾ ਪਿਤਾ ਅੰਗਰੇਜ ਸਿੰਘ ਅਤੇ ਮਾਤਾ ਚਰਨਜੀਤ ਕੌਰ ਉਸ ਨੂੰ ਰੋਕਦੇ ਸਨ। ਉਹ ਚਾਹੁੰਦੀ ਸੀ ਕਿ ਪਰਿਵਾਰ ਸ਼ਹਿਰ ਤੋਂ ਵਾਪਸ ਪਿੰਡ ਚਲਿਆ ਜਾਵੇ।
ਇਸ ਦੁਸ਼-ਮਣੀ ਵਿੱਚ ਕਰਨਬੀਰ ਸਿੰਘ ਦੇ ਚਾਚਾ ਅਤੇ ਉਸ ਨੇ ਬੱ-ਚੇ ਦਾ ਕ-ਤ-ਲ ਕਰ ਦਿੱਤਾ। ਡੀ. ਐਸ. ਪੀ. ਅਨੁਸਾਰ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੋਵਾਂ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਿੱਚ ਕ-ਤ-ਲ ਦਾ ਕੇਸ ਦਰਜ ਕੀਤਾ ਗਿਆ ਹੈ।