ਪੰਜਾਬ ਵਿਚ ਪਟਿਆਲੇ ਜ਼ਿਲ੍ਹੇ ਦੇ ਬਨੂੜ ਇਲਾਕੇ ਵਿੱਚ ਇੱਕ ਬੀਅਰ ਬਾਰ ਵਿੱਚ ਕੰਮ ਕਰਨ ਵਾਲੀ ਲੜਕੀ ਨਾਲ ਪ੍ਰੇਮ ਵਿਆਹ ਕਰਾਉਣ ਤੋਂ 7ਵੇਂ ਦਿਨ ਇੱਕ ਟੈਕਸੀ ਡਰਾਈਵਰ ਨੇ ਜ਼ਹਿਰੀ ਚੀਜ ਲੈ ਕੇ ਖੁ-ਦ-ਕੁ-ਸ਼ੀ ਕਰ ਲਈ। ਦਿਲਪ੍ਰੀਤ ਸਿੰਘ ਦੀ ਇਨੋਵਾ ਕਾਰ ਵਿੱਚੋਂ ਉਸ ਦੀ ਦੇਹ ਬਰਾਮਦ ਹੋਈ ਹੈ। ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਮਨੌਲੀ ਦੀ ਸ਼ਿਕਾਇਤ ਉਤੇ ਪੁਲਿਸ ਵਲੋਂ ਪਤਨੀ ਮਨਪ੍ਰੀਤ ਕੌਰ ਅਤੇ ਉਸ ਦੀ ਸੱਸ ਕੁਲਦੀਪ ਕੌਰ ਵਾਸੀ ਜ਼ੀਰਕਪੁਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪਿੰਡ ਵਿਚ ਰਹਿਣ ਤੋਂ ਰੋਕਦੀ ਸੀ ਪਤਨੀ
ਇਸ ਮਾਮਲੇ ਬਾਰੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਆਪਣੀ ਗੱਡੀ ਇਨੋਵਾ ਕਾਰ ਪ੍ਰਾਈਵੇਟ ਤੌਰ ਉਤੇ ਚਲਾਉਂਦਾ ਸੀ। ਜੋ ਬਾਰ ਅਟੈਂਡੈਂਟ ਦੇ ਵਜੋਂ ਕੰਮ ਕਰਨ ਵਾਲੀ ਮਨਪ੍ਰੀਤ ਕੌਰ ਨੂੰ ਅਕਸਰ ਹੀ ਵਿਆਹ ਸਮਾਗਮਾਂ ਅਤੇ ਬਾਰ ਵਿੱਚ ਕੰਮ ਕਰਨ ਲਈ ਲੈ ਕੇ ਜਾਂਦਾ ਸੀ। ਦੋਵਾਂ ਦੀ ਮੁਲਾਕਾਤ ਤੋਂ ਬਾਅਦ ਦੋਵੇਂ ਕਰੀਬ ਹੋ ਗਏ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ। ਵਿਆਹ ਤੋਂ ਬਾਅਦ ਦਿਲਪ੍ਰੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਉਸ ਨੂੰ ਪਿੰਡ ਵਿਚ ਰਹਿਣ ਤੋਂ ਰੋਕਦੀ ਸੀ, ਜਿਸ ਕਾਰਨ ਵਿਆਹ ਤੋਂ ਬਾਅਦ ਦੋਵਾਂ ਵਿਚ ਕਲੇਸ਼ ਸ਼ੁਰੂ ਹੋ ਗਿਆ।
ਦਿਲਪ੍ਰੀਤ ਲੱਗਿਆ ਸੀ ਸਹੁਰੇ ਘਰ ਰਹਿਣ
ਪਿਤਾ ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਦਿਲਪ੍ਰੀਤ ਸਿੰਘ ਨੇ ਆਪਣੀ ਪਤਨੀ ਅਤੇ ਸੱਸ ਦੇ ਘਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹ ਕੁਝ ਦਿਨ ਪਹਿਲਾਂ ਪਿੰਡ ਆਇਆ ਤਾਂ ਉਸ ਦੀ ਪਤਨੀ ਅਤੇ ਸੱਸ ਨੇ ਉਥੇ ਆ ਕੇ ਉਸ ਨਾਲ ਝਗੜਾ ਕੀਤਾ ਅਤੇ ਪਿੰਡ ਦੇ ਸਾਹਮਣੇ ਉਸ ਨੂੰ ਜ਼ਲੀਲ ਕੀਤਾ। 16 ਜੁਲਾਈ ਨੂੰ ਦਿਨ-ਦਿਹਾੜੇ ਹੋਈ ਇਸ ਘਟਨਾ ਤੋਂ ਦੁਖੀ ਦਿਲਪ੍ਰੀਤ ਸਿੰਘ ਇਨੋਵਾ ਕਾਰ ਸਮੇਤ ਕਿਸੇ ਪਾਸੇ ਚਲਿਆ ਗਿਆ ਸੀ ਅਤੇ 17 ਜੁਲਾਈ ਨੂੰ ਬਨੂੜ ਓਵਰਬ੍ਰਿਜ ਦੇ ਹੇਠਾਂ ਇਨੋਵਾ ਕਾਰ ਵਿੱਚੋਂ ਉਸ ਦੀ ਦੇਹ ਮਿਲੀ ਸੀ।
ਮ-ਰ-ਨ ਤੋਂ ਪਹਿਲਾਂ ਪਤਨੀ ਨੂੰ ਕੀਤਾ ਸੀ ਫੋਨ
ਦਿਲਪ੍ਰੀਤ ਸਿੰਘ ਨੇ ਮ-ਰ-ਨ ਤੋਂ ਪਹਿਲਾਂ ਪਤਨੀ ਨੂੰ ਫ਼ੋਨ ਕੀਤਾ ਸੀ। ਪਰ ਫੋਨ ਉਤੇ ਵੀ ਉਸ ਦੀ ਪਤਨੀ ਨੇ ਉਸ ਨਾਲ ਬਦਸਲੂਕੀ ਕੀਤੀ। ਉਸ ਨੇ ਆਪਣੇ ਪਤੀ ਨੂੰ ਖੁ-ਦ-ਕੁ-ਸ਼ੀ ਕਰਨ ਦੀ ਗੱਲ ਕਹਿ ਦਿੱਤੀ ਸੀ ਅਤੇ ਪਤਨੀ ਨਾਲ ਫੋਨ ਉਤੇ ਗੱਲ ਕਰਨ ਤੋਂ ਬਾਅਦ ਦਿਲਪ੍ਰੀਤ ਨੇ ਕੋਈ ਜ਼ਹਿਰੀ ਚੀਜ ਪੀ ਲਈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਬਨੂੜ ਦੇ ਇੰਚਾਰਜ ਕਿਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਪਤਨੀ ਅਤੇ ਸੱਸ ਫਰਾਰ ਹਨ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।