ਪੰਜਾਬ ਸੂਬੇ ਦੇ ਲੁਧਿਆਣੇ ਜਿਲ੍ਹੇ ਵਿਚ ਇਕ ਨਾਬਾ-ਲਗ ਨੇ ਫਾ-ਹਾ ਲਾ ਆਪਣੀ ਜਿੰਦਗੀ ਸਮਾਪਤ ਕਰ ਲਈ। ਇਹ ਘਟਨਾ ਮਾਡਲ ਟਾਊਨ ਇਲਾਕੇ ਦੀ ਹੈ। ਮ੍ਰਿਤਕਾ ਦੀ ਪਹਿਚਾਣ ਅਮਨਦੀਪ ਕੌਰ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਿਰ ਦਰਦ ਤੋਂ ਪ੍ਰੇਸ਼ਾਨ ਸੀ। ਉਸ ਦੀ ਦਵਾਈ ਵੀ 2 ਸਾਲਾਂ ਤੋਂ ਚੱਲ ਰਹੀ ਸੀ। ਦਵਾਈ ਪਿਛਲੇ 10 ਦਿਨਾਂ ਤੋਂ ਖਤਮ ਸੀ।
ਉਸ ਨੇ ਆਪਣੀ ਮਾਂ ਨੂੰ ਦਵਾਈ ਲਿਆਉਣ ਲਈ ਵੀ ਕਿਹਾ ਸੀ ਪਰ ਪੈਸੇ ਨਾ ਹੋਣ ਕਾਰਨ ਉਸ ਦੀ ਮਾਂ ਨੇ ਉਸ ਨੂੰ ਕੁਝ ਦਿਨ ਇੰਤਜ਼ਾਰ ਕਰਨ ਲਈ ਕਿਹਾ।
ਗੇਟ ਦੀ ਗਰਿੱਲ ਨਾਲ ਲ-ਟ-ਕ ਰਹੀ ਸੀ ਦੇਹ
ਵੀਰਵਾਰ ਸਵੇਰੇ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਕੋਚਿੰਗ ਸੈਂਟਰ ਦੇ ਉਪਰਲੇ ਕਮਰੇ ਵਿੱਚ ਗਏ ਤਾਂ ਉਹ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੇ ਦੇਖਿਆ ਕਿ ਨਾਬਾ-ਲਗ ਦੀ ਦੇਹ ਗੇਟ ਦੀ ਗਰਿੱਲ ਨਾਲ ਲ-ਟ-ਕ ਰਹੀ ਸੀ। ਇਸ ਤੋਂ ਤੁਰੰਤ ਬਾਅਦ ਇਲਾਕੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਲਾਕਾ ਪੁਲਿਸ ਮੌਕੇ ਉਤੇ ਪਹੁੰਚ ਗਈ। ਨਾਬਾਲਗ ਦਾ ਫਾਹਾ ਲਗਾਉਣ ਦਾ ਦ੍ਰਿਸ਼ CCTV ਵਿੱਚ ਵੀ ਕੈਦ ਹੋ ਗਿਆ ਹੈ।
2 ਸਾਲਾਂ ਤੋਂ ਕੋਚਿੰਗ ਸੈਂਟਰ ਦੇ ਉਪਰ ਬਣੇ ਕਮਰੇ ਵਿਚ ਰਹਿ ਰਹੀ ਹੈ
ਮ੍ਰਿਤਕ ਵਿਦਿਆਰਥੀ ਦੀ ਮਾਂ ਜਗਦੀਪ ਕੌਰ ਨੇ ਦੱਸਿਆ ਕਿ ਉਹ ਕੋਚਿੰਗ ਸੈਂਟਰ ਦੇ ਉੱਪਰ ਬਣੇ ਕਮਰੇ ਵਿੱਚ 2 ਸਾਲਾਂ ਤੋਂ ਰਹਿ ਰਹੀ ਹੈ। ਉਹ ਚਾਹ ਵੇਚਣ ਦਾ ਕੰਮ ਕਰਦੀ ਹੈ। ਉਸ ਦੇ ਚਾਰ ਬੱਚੇ ਹਨ। ਅਜਿਹਾ ਕਦੇ ਵੀ ਨਹੀਂ ਹੋਇਆ ਕਿ ਧੀ ਕਿਸੇ ਤੋਂ ਪ੍ਰੇਸ਼ਾਨ ਹੋਵੇ।
ਪੁਲਿਸ ਜਾਂਚ ਵਿੱਚ ਲੱੱਗੀ
ਜਗਦੀਪ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਬੇਟੀ ਸਿਰ ਦਰਦ ਤੋਂ ਪ੍ਰੇਸ਼ਾਨ ਰਹਿੰਦੀ ਸੀ। ਉਸ ਦੀ ਦਵਾਈ ਵੀ ਚੱਲ ਰਹੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ।