ਪੰਜਾਬ ਵਿਚ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਚ ਕਰਜ਼ੇ ਕਾਰਨ ਇਕ ਦੁਕਾਨਦਾਰ ਦੀ ਜਿੰਦਗੀ ਚਲੀ ਗਈ। ਜਦੋਂ ਦੁਕਾਨਦਾਰ ਤੋਂ ਕਰਜ਼ਾ ਨਾ ਮੋੜਿਆ ਗਿਆ ਤਾਂ ਉਸ ਨੇ ਫਾ-ਹਾ ਲਾ ਲਿਆ। ਮ੍ਰਿਤਕ ਦੀ ਪਹਿਚਾਣ ਅਨਿਲ ਕੁਮਾਰ ਵਾਸੀ ਹਮਾਯੂੰਪੁਰ (ਸਰਹਿੰਦ) ਦੇ ਰੂਪ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਆਸ਼ਾ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਪਹਿਲਾਂ ਮਕਾਨ ਖ੍ਰੀਦਣ ਲਈ ਬੈਂਕ ਤੋਂ 15 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ਦੀ ਕਿਸ਼ਤ 19 ਹਜ਼ਾਰ ਰੁਪਏ ਮਹੀਨਾ ਹੈ। ਉਸ ਨੇ ਕਰਜ਼ੇ ਦੀਆਂ ਕਿਸਤਾਂ ਮੋੜਨ ਲਈ 5 ਹਜ਼ਾਰ ਕਿਰਾਏ ਉਤੇ ਦੁਕਾਨ ਲੈ ਲਈ ਅਤੇ ਕਰਿਆਨੇ ਦਾ ਕੰਮ ਸ਼ੁਰੂ ਕਰ ਦਿੱਤਾ।
ਪਰ ਉਸ ਦਾ ਕਾਰੋਬਾਰ ਨਹੀਂ ਚੱਲ ਰਿਹਾ ਸੀ। ਜਿਸ ਕਾਰਨ ਉਸ ਦੇ ਪਤੀ ਤੋਂ ਨਾ ਤਾਂ ਕਰਜ਼ੇ ਦੀ ਕਿਸ਼ਤ ਮੁੜ ਰਹੀ ਸੀ ਅਤੇ ਨਾ ਹੀ ਦੁਕਾਨ ਦਾ ਕਿਰਾਇਆ ਅਦਾ ਹੋ ਰਿਹਾ ਸੀ। ਪਰਿਵਾਰ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਿਹਾ ਸੀ। ਉਸ ਦਾ ਪਤੀ ਕਾਫੀ ਸਮੇਂ ਤੋਂ ਮਾਨ-ਸਿਕ ਤੌਰ ਉਤੇ ਪ੍ਰੇਸ਼ਾਨ ਚਲ ਰਿਹਾ ਸੀ। ਇਸ ਕਾਰਨ ਉਸ ਦੇ ਪਤੀ ਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾ-ਹਾ ਲਾ ਲਿਆ। ਉਸ ਨੇ ਜਿਵੇਂ ਹੀ ਆਪਣੇ ਪਤੀ ਨੂੰ ਪੱਖੇ ਨਾਲ ਲਟਕਦਾ ਦੇਖਿਆ ਤਾਂ ਉਸ ਨੇ 112 ਨੰਬਰ ਉਤੇ ਪੁਲਿਸ ਨੂੰ ਸੂਚਨਾ ਦਿੱਤੀ।
ਨਹੀਂ ਮਿਲਿਆ ਮ੍ਰਿਤਕ ਕੋਲੋਂ ਕੋਈ ਸੁਸਾ-ਈਡ ਨੋਟ
ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ। ਮ੍ਰਿਤਕ ਕੋਲੋਂ ਜਾਂ ਉਸ ਦੇ ਘਰੋਂ ਕੋਈ ਸੁਸਾ-ਈਡ ਨੋਟ ਨਹੀਂ ਮਿਲਿਆ ਹੈ। ਪਤਨੀ ਆਸ਼ਾ ਦੇਵੀ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਖੁ-ਦ-ਕੁ-ਸ਼ੀ ਦਾ ਕਾਰਨ ਕਰਜ਼ਾ ਸੀ। ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ।