ਪੰਜਾਬ ਸੂਬੇ ਵਿਚ ਲੁਧਿਆਣੇ ਦੇ ਸਮਰਾਲਾ ਨੇੜੇ ਪਿੰਡ ਪਾਲਮਾਜਰਾ ਵਿਖੇ ਸਰਹਿੰਦ ਨਹਿਰ ਦੇ ਰਸਤੇ ਉਤੇ ਇਕ ਦੁਖਦਾਈ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਦੌਰਾਨ ਪਿੰਡ ਮੁਸ਼ਕਾਬਾਦ ਦੇ ਨੌਜਵਾਨ ਗੁਰਿੰਦਰ ਸਿੰਘ ਉਮਰ 28 ਸਾਲ ਦੀ ਦਰਦ-ਨਾਕ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਿੰਦਰ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਇਕ 2 ਸਾਲ ਦੀ ਧੀ ਹੈ, ਜੋ ਹੁਣ ਆਪਣੇ ਪਿਤਾ ਨੂੰ ਗੁਆ ਚੁੱਕੀ ਹੈ।
ਇਸ ਹਾਦਸੇ ਦੇ ਸਮੇਂ ਗੁਰਿੰਦਰ ਸਿੰਘ ਰਾਤ ਸਾਢੇ 9 ਵਜੇ ਦੇ ਕਰੀਬ ਦੋਰਾਹਾ ਤੋਂ ਨਹਿਰੀ ਰੋਡ ਰਾਹੀਂ ਆਪਣੇ ਪਿੰਡ ਮੁਸ਼ਕਾਬਾਦ ਨੂੰ ਵਾਪਸ ਆ ਰਿਹਾ ਸੀ। ਗੁਰਿੰਦਰ ਸਿੰਘ ਦੀ ਕਾਰ ਜਿਵੇਂ ਹੀ ਸਮਰਾਲਾ ਦੇ ਪਿੰਡ ਪਾਲਮਾਜਰਾ ਦੇ ਨੇੜੇ ਪਹੁੰਚੀ ਤਾਂ ਇੱਕ ਤੇਜ਼ ਸਪੀਡ ਟਰੱਕ ਨੇ ਉਸ ਦੀ ਕਾਰ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਇਸ ਹਾਦਸੇ ਦੌਰਾਨ ਗੁਰਿੰਦਰ ਸਿੰਘ ਆਪਣੀ ਕਾਰ ਵਿਚ ਇਕੱਲਾ ਹੀ ਸਵਾਰ ਸੀ।
ਹਾਦਸੇ ਵਾਲੇ ਸਥਾਨ ਦੀਆਂ ਤਸਵੀਰਾਂ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਮ੍ਰਿਤਕ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਵੇਗੀ ਅਤੇ ਬਚਣ ਲਈ ਉਸ ਨੇ ਆਪਣੀ ਕਾਰ ਕੱਚਾ ਰੋਡ ਤੋਂ ਨਹਿਰ ਦੇ ਕੰਢੇ ਲੈ ਲਈ। ਪਰ ਟਰੱਕ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਉਸ ਦੀ ਮੌ-ਤ ਹੋ ਗਈ। ਹਾਦਸੇ ਵਿਚ ਗੁਰਿੰਦਰ ਸਿੰਘ ਦੀ ਮੌ-ਤ ਦੀ ਖ਼ਬਰ ਮਿਲਦੇ ਸਾਰ ਹੀ ਪਰਿਵਾਰ ਵਿਚ ਹਫੜਾ-ਦਫੜੀ ਫੈਲ ਗਈ ਅਤੇ ਪਤਨੀ ਤੇ ਮਾਤਾ-ਪਿਤਾ ਸਮੇਤ ਰਿਸ਼ਤੇਦਾਰ ਸਦਮੇ ਵਿਚ ਬੇਹੱਦ ਦੁਖ ਵਿਚ ਹਨ।