ਪੰਜਾਬ ਵਿਚ ਲੁਧਿਆਣੇ ਜਿਲ੍ਹੇ ਦੇ ਐਨ. ਆਰ. ਆਈ, ਬਨਿੰਦਰ ਪਾਲ ਲਲਤੋਂ ਕ-ਤ-ਲ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕ-ਤ-ਲ ਦਾ ਮਾਸਟਰ ਮਾਈਂਡ ਘਰ ਦਾ ਨੌਕਰ ਬਲ ਸਿੰਘ ਹੀ ਨਿਕਲਿਆ। ਉਸ ਨੇ ਬਨਿੰਦਰਪਾਲ ਸਿੰਘ ਲਲਤੋਂ ਦੇ ਕ-ਤ-ਲ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਦੋਸ਼ੀਆਂ ਦੀ ਪਹਿਚਾਣ ਜਸਪ੍ਰੀਤ ਸਿੰਘ, ਸੋਹਿਲ ਅਲੀ, ਜਗਰਾਜ ਸਿੰਘ, ਬਲ ਸਿੰਘ, ਦੇਵਰਾਜ ਉਰਫ ਕਾਲੂ, ਵਰਿੰਦਰ ਸਿੰਘ ਉਰਫ ਵਿੱਕੀ ਨਾਮ ਦੇ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਦੋਸ਼ੀ ਜਸਪ੍ਰੀਤ ਉਤੇ 1 ਅਤੇ ਜਗਰਾਜ ਉਤੇ 5 ਕੇਸ ਦਰਜ ਹਨ।
ਦਰਅਸਲ ਦੋਸ਼ੀ ਬਲ ਸਿੰਘ ਪਿਛਲੇ 15 ਸਾਲਾਂ ਤੋਂ ਐਨ. ਆਰ. ਆਈ. ਦੇ ਘਰ ਕੰਮ ਕਰ ਰਿਹਾ ਹੈ। NRI ਦੇ ਮਾਪੇ ਉਸ ਨੂੰ ਆਪਣਾ ਪੁੱਤਰ ਸਮਝਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਨਿੰਦਰਪਾਲ ਸਿੰਘ ਉਸ ਦੀ ਮਾਂ ਬਾਰੇ ਗਲਤ ਸ਼ਬਦ ਬੋਲ ਕੇ ਆਪਣੇ ਨੌਕਰ ਬਾਲ ਸਿੰਘ ਨੂੰ ਲੋਕਾਂ ਸਾਹਮਣੇ ਜ਼ਲੀਲ ਕਰਦਾ ਸੀ। ਇਸ ਤੋਂ ਇਲਾਵਾ ਦੋਸ਼ੀ ਜਗਰਾਜ ਸਿੰਘ ਦਾ ਮ੍ਰਿਤਕ ਨਾਲ ਮਕਾਨ ਦੇ ਕਬਜ਼ੇ ਨੂੰ ਲੈ ਕੇ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਕ-ਤ-ਲ ਨੂੰ ਅੰਜਾਮ ਦਿੱਤਾ ਗਿਆ।
ਪੁਲਿਸ ਨੇ ਇਸ ਇਸ ਘਟਨਾ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਦੋਸ਼ੀਆਂ ਨੇ ਪਹਿਲਾਂ ਫਾਰਮ ਹਾਊਸ ਦੀ ਰੈਕੀ ਕੀਤੀ ਸੀ। ਉਸ ਤੋਂ ਬਾਅਦ ਮੌਕਾ ਮਿਲਦਿਆਂ ਹੀ ਕ-ਤ-ਲ ਦੀ ਵਾਰ-ਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵੀ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਬਨਿੰਦਰ ਜ਼ਮੀਨ ਉਤੇ ਨਾਜਾਇਜ਼ ਕਬਜ਼ੇ ਕਰਦਾ ਸੀ। ਇਸ ਕਾਰਨ ਉਸ ਦੀ ਕਈ ਲੋਕਾਂ ਨਾਲ ਦੁਸ਼-ਮਣੀ ਸੀ।
ਤੁਹਾਨੂੰ ਦੱਸ ਦੇਈਏ ਕਿ 4 ਦਿਨ ਪਹਿਲਾਂ ਮੋਟਰਸਾਈਕਲ ਸਵਾਰ 4 ਵਿਅਕਤੀਆਂ ਨੇ ਤੇਜ਼ ਹਥਿ-ਆਰਾਂ ਨਾਲ ਵਾਰ ਕਰਕੇ ਬਨਿੰਦਰਪਾਲ ਦਾ ਕ-ਤ-ਲ ਕਰ ਦਿੱਤਾ ਸੀ। ਮ੍ਰਿਤਕ ਦਾ ਇਕ ਕੋਠੀ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਸੀ, ਜਿਸ ਦੇ ਆਧਾਰ ਉਤੇ ਪੁਲਿਸ ਦੇਖਦੀ ਰਹੀ। ਸ਼ੱਕ ਦੇ ਆਧਾਰ ਉਤੇ ਪੁਲਿਸ ਨੇ ਨੌਕਰ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹ ਖੁਲਾਸਾ ਹੋਇਆ।