ਹਰਿਆਣਾ ਸੂਬੇ ਦੇ ਪਲਵਲ ਜ਼ਿਲ੍ਹੇ ਵਿਚ ਪੁਰਾਣੀ ਦੁਸ਼-ਮਣੀ ਦੇ ਕਾਰਨ ਪਿੰਡ ਦੀਘੋਟ ਦੇ 18 ਸਾਲ ਉਮਰ ਦੇ ਨੌਜਵਾਨ ਦਾ ਕ-ਤ-ਲ ਕਰਕੇ ਉਸ ਦੀ ਦੇਹ ਨੂੰ ਜਵਾਰ ਦੇ ਖੇਤ ਵਿਚ ਸੁੱਟ ਦਿੱਤਾ ਗਿਆ। ਸੋਮਵਾਰ ਸਵੇਰੇ ਨੌਜਵਾਨ ਦੀ ਦੇਹ ਪਿੰਡ ਦੇ ਕੋਲ ਜਵਾਰ ਦੇ ਖੇਤ ਵਿਚੋਂ ਪਈ ਮਿਲੀ ਹੈ। ਪਿੰਡ ਦੇ ਲੋਕਾਂ ਉਤੇ ਹੀ ਕ-ਤ-ਲ ਦਾ ਇਲਜ਼ਾਮ ਲੱਗਿਆ ਹੈ।
ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਉਤੇ ਥਾਣਾ ਸਦਰ ਦੀ ਪੁਲਿਸ ਨੇ 9 ਲੋਕਾਂ ਨੂੰ ਨਾਮਜ਼ਦ ਕਰਕੇ ਕਰੀਬ 12 ਲੋਕਾਂ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ।
ਸਕੂਲ ਤੋਂ ਘਰ ਨਹੀਂ ਪਹੁੰਚਿਆ, ਭਾਲ ਰਹੇ ਸਨ ਪਰਿਵਾਰਕ ਮੈਂਬਰ
ਇਸ ਮਾਮਲੇ ਸਬੰਧੀ ਸਦਰ ਥਾਣਾ ਇੰਚਾਰਜ ਵਿਸ਼ਵ ਗੌਰਵ ਦੇ ਦੱਸਣ ਅਨੁਸਾਰ ਪਿੰਡ ਦੀਘੋਟ ਦੇ ਰਹਿਣ ਵਾਲੇ ਬੱਚੂ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਐਤਵਾਰ ਸਵੇਰੇ ਕਰੀਬ 6 ਵਜੇ ਉਹ ਆਪਣੀ ਪਤਨੀ ਨਾਲ ਕਿਸੇ ਨਿੱਜੀ ਕੰਮ ਦੇ ਲਈ ਬੱਲਭਗੜ੍ਹ ਗਿਆ ਸੀ। ਉਹ ਆਪਣੇ 18 ਸਾਲਾ ਬੇਟੇ ਸਚਿਨ ਨੂੰ ਘਰ ਸੁੱਤਾ ਛੱਡ ਕੇ ਗਿਆ ਸੀ। ਉਸ ਨੇ ਦਿਨ ਵੇਲੇ ਸਚਿਨ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਸਕੂਲ ਵਿਚ ਹੈ ਅਤੇ ਘਰ ਜਾ ਰਿਹਾ ਸੀ ਪਰ ਉਹ ਘਰ ਨਹੀਂ ਪਹੁੰਚਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਸਚਿਨ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਸੋਮਵਾਰ ਸਵੇਰੇ ਜਦੋਂ ਪੀੜਤ ਆਪਣੇ ਘਰ ਪਹੁੰਚਿਆ ਤਾਂ ਉਸ ਨੂੰ ਬੇਟਾ ਘਰ ਨਹੀਂ ਮਿਲਿਆ। ਉਹ ਕਰੀਬ 8 ਵਜੇ ਬਿੱਲ ਭਰਨ ਲਈ ਪਿੰਡ ਵਿੱਚ ਹੀ ਸਥਿਤ ਬਿਜਲੀ ਬੋਰਡ ਦੇ ਦਫ਼ਤਰ ਪਹੁੰਚਿਆ, ਜਿੱਥੇ ਉਸ ਨੂੰ ਪਿੰਡ ਵਾਸੀਆਂ ਤੋਂ ਪਤਾ ਲੱਗਾ ਕਿ ਸ਼ਮਸ਼ਾਨਘਾਟ ਦੇ ਪਿੱਛੇ ਜਵਾਰ ਦੇ ਖੇਤ ਵਿੱਚ ਇੱਕ ਨੌਜਵਾਨ ਦੀ ਦੇਹ ਪਈ ਹੈ। ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਦੇਖਿਆ ਕਿ ਖੇਤਾਂ ਵਿਚ ਪਈ ਦੇਹ ਉਸ ਦੇ ਲੜਕੇ ਸਚਿਨ ਦੀ ਸੀ। ਉਸ ਦੇ ਸਰੀਰ ਅਤੇ ਚਿਹਰੇ ਉਤੇ ਸੱ-ਟਾਂ ਦੇ ਨਿਸ਼ਾਨ ਹਨ।
ਦੋਸ਼ੀਆਂ ਨੇ ਜਾਨੋਂ ਮਾ-ਰ-ਨ ਦੀ ਦਿੱਤੀ ਸੀ ਧਮਕੀ
ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ 21 ਜੁਲਾਈ ਨੂੰ ਉਸ ਦੇ ਲੜਕੇ ਸਚਿਨ ਨੇ ਉਸ ਨੂੰ ਦੱਸਿਆ ਸੀ ਕਿ ਉਸ ਨੂੰ ਬੇਬੀ, ਅਜੀਤ, ਵਿੱਕੀ, ਅੰਕਿਤ, ਦਿਨੇਸ਼, ਰਾਜਵੀਰ, ਸੁਖੀਰਾਮ, ਕਾਲੇ, ਧੀਰਜ ਅਤੇ 2-3 ਵਿਅਕਤੀਆਂ ਨੇ ਜਾਨ ਤੋਂ ਮਾ-ਰ-ਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਲਈ ਉਸ ਨੂੰ ਪੂਰਾ ਯਕੀਨ ਹੈ ਕਿ ਸਚਿਨ ਦਾ ਕ-ਤ-ਲ ਉਕਤ ਵਿਅਕਤੀਆਂ ਨੇ ਹੀ ਕੀਤਾ ਹੈ। ਬੀਤੇ ਅਪ੍ਰੈਲ ਮਹੀਨੇ ਵਿੱਚ ਵੀ ਦੋਸ਼ੀਆਂ ਨੇ ਉਸ ਦੀ ਧੀ ਨਾਲ ਕੁੱਟ-ਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ ਸੀ, ਜਿਸ ਦਾ ਰਾਜੀਨਾਮਾ ਹੋ ਗਿਆ ਸੀ।
ਇਸੇ ਰੰਜਿਸ਼ ਦੇ ਚੱਲਦੇ ਦੋਸ਼ੀਆਂ ਨੇ ਉਸ ਦੇ ਪੁੱਤਰ ਦਾ ਕ-ਤ-ਲ ਕਰ ਦਿੱਤਾ। ਸਦਰ ਥਾਣਾ ਇੰਚਾਰਜ ਵਿਸ਼ਵ ਗੌਰਵ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਉਤੇ ਉਕਤ ਵਿਅਕਤੀਆਂ ਖਿਲਾਫ ਕ-ਤ-ਲ ਸਮੇਤ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਟੀਮ ਦੋਸ਼ੀਆਂ ਦੀ ਭਾਲ ਕਰ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵਲੋਂ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ।