ਪੁਰਾਣੀ ਇਮਾਰਤ ਨੂੰ ਤੋੜਨ ਸਮੇਂ, ਤਿੰਨ ਮਜਦੂਰਾਂ ਨਾਲ ਹਾਦਸਾ, 2 ਨੇ ਤਿਆਗੀ ਜਿੰਦਗੀ, ਇਕ ਦਾ ਹਾਲ ਗੰਭੀਰ

Punjab

ਪੰਜਾਬ ਵਿਚ ਪਟਿਆਲੇ ਜਿਲ੍ਹੇ ਦੇ ਸਰਹਿੰਦ ਰੋਡ ਸਥਿਤ ਅਨਾਜ ਮੰਡੀ ਵਿਚ ਪਿੱਲਰ ਹੇਠ ਦੱ-ਬ-ਣ ਨਾਲ ਇੱਕ ਮਜ਼ਦੂਰ ਦੀ ਮੌ-ਤ ਹੋ ਗਈ। ਜਦੋਂ ਕਿ 2 ਮਜ਼ਦੂਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਿੱਥੇ ਦੂਜੇ ਮਜ਼ਦੂਰ ਦੀ ਵੀ ਮੌ-ਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹਰਜੀਤ ਸਿੰਘ ਉਮਰ 35 ਸਾਲ ਵਾਸੀ ਸਨੌਰਹੇੜੀ ਸਨੌਰ ਅਤੇ ਹੈਪੀ ਉਮਰ 34 ਸਾਲ ਦੇ ਰੂਪ ਵਜੋਂ ਹੋਈ ਹੈ। ਫਿਲਹਾਲ ਖਬਰ ਲਿਖੇ ਜਾਣ ਤੱਕ ਪੁਲਿਸ ਨੂੰ ਮ੍ਰਿਤਕ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਪੁਲਿਸ ਨੇ ਫ਼ੋਨ ਨੰਬਰ ਦੇ ਆਧਾਰ ਉਤੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਦੇ ਬਿਆਨਾਂ ਉਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖ਼ਮੀ ਹੋਏ ਤੀਜੇ ਮਜ਼ਦੂਰ ਰਾਜਾ ਰਾਮ ਉਮਰ 60 ਸਾਲ ਦਾ ਹਾਲ ਨਾਜ਼ੁਕ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰਿਆ, ਜਿਸ ਤੋਂ ਬਾਅਦ ਥਾਣਾ ਤ੍ਰਿਪੜੀ ਦੇ ਏ. ਐਸ. ਆਈ. ਜਤਿੰਦਰ ਅਤੇ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ।

ਇਲਾਜ ਦੌਰਾਨ ਤੋੜਿਆ ਦਮ

ਦੱਸਿਆ ਜਾ ਰਿਹਾ ਹੈ ਕਿ ਅਨਾਜ ਮੰਡੀ ਵਿਚ ਇਮਾਰਤ ਦਾ ਲੈਂਟਰ ਤੋੜਦੇ ਸਮੇਂ ਪਿੱਲਰ ਡਿੱਗ ਗਿਆ ਅਤੇ ਤਿੰਨ ਮਜ਼ਦੂਰ ਉਸ ਦੇ ਹੇਠ ਦੱ-ਬ ਗਏ। ਮਜ਼ਦੂਰਾਂ ਨੂੰ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਪਰ ਇੱਥੇ ਇੱਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਜ਼ਖਮੀਆਂ ਵਿੱਚ ਮਜ਼ਦੂਰ ਹੈਪੀ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ।

ਇਸ ਮੌਕੇ ਮ੍ਰਿਤਕ ਹਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਦੋ ਬੱਚੇ ਹਨ ਅਤੇ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ ਆਰਥਿਕ ਹਾਲ ਬਹੁਤ ਕਮਜ਼ੋਰ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਗਰੀਬ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਠੇਕੇਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਮਲਬਾ ਹਟਾਉਣ ਦਾ ਕੰਮ ਕਰਦੇ ਹਨ। ਅੱਜ ਸਵੇਰੇ ਵਾਪਰੇ ਇਸ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌ-ਤ ਹੋ ਗਈ। ਉਨ੍ਹਾਂ ਤੋਂ ਜਿੰਨੀ ਹੋ ਸਕੀ ਉਨ੍ਹਾਂ ਦੀ ਮਦਦ ਜਰੂਰ ਕਰਨਗੇ। ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

ਇਮਾਰਤ ਦੇ ਨਵੀਨੀਕਰਨ ਦਾ ਚੱਲ ਰਿਹਾ ਸੀ ਕੰਮ

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਇਮਾਰਤ ਇੱਕ ਪੁਰਾਣੇ ਢਾਬੇ ਦੀ ਹੈ, ਜਿਸ ਦੀ ਮੁਰੰਮਤ ਕੀਤੀ ਜਾਣੀ ਸੀ। ਮਾਲਕ ਨੇ ਇਮਾਰਤ ਦਾ ਠੇਕਾ ਠੇਕੇਦਾਰ ਨੂੰ ਦਿੱਤਾ ਸੀ। ਠੇਕੇਦਾਰ ਇੱਥੇ ਕਰੀਬ ਦਸ ਦਿਨਾਂ ਤੋਂ ਕੰਮ ਕਰ ਰਿਹਾ ਸੀ। ਸੋਮਵਾਰ ਸਵੇਰੇ ਲੇਬਰ ਵੀ ਇਸ ਨੂੰ ਤੋੜਨ ਲਈ ਪਹੁੰਚ ਗਈ ਸੀ। ਇਸ ਦੌਰਾਨ ਇੱਕ ਵੱਡਾ ਪਿੱਲਰ ਮਜ਼ਦੂਰਾਂ ਉਤੇ ਡਿੱਗ ਪਿਆ। ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਵਲੋਂ ਮਦਦ ਕਰਦੇ ਹੋਏ ਮਜ਼ਦੂਰਾਂ ਨੂੰ ਹਸਪਤਾਲ ਭੇਜਿਆ ਗਿਆ।

Leave a Reply

Your email address will not be published. Required fields are marked *