ਪੰਜਾਬ ਵਿਚ ਜਿਲ੍ਹਾ ਮੋਗਾ ਦੀ ਲੋਪੋ ਪੁਲਿਸ ਚੌਕੀ ਵਿਚ 32 ਸਾਲਾ ਔਰਤ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਥਾਣੇ ਵਿਚ ਉਨ੍ਹਾਂ ਦੀ ਕੁੱਟ-ਮਾਰ ਕੀਤੀ, ਜਿਸ ਤੋਂ ਬਾਅਦ ਔਰਤ ਦੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਪੂਰੇ ਮਾਮਲੇ ਵਿਚ ਚੁੱਪ ਧਾਰੀ ਹੋਈ ਹੈ। ਹਾਲਾਂਕਿ ਐਸ. ਐਸ. ਪੀ. ਦਾ ਕਹਿਣਾ ਹੈ ਕਿ ਕੁਝ ਹੀ ਸਮੇਂ ਵਿੱਚ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਨੂੰ ਪਿੰਡ ਕਾਲੀਆ ਵਾਲਾ ਦਾ ਰਹਿਣ ਵਾਲਾ ਕੁਲਦੀਪ ਸਿੰਘ ਆਪਣੀ ਪਤਨੀ ਨਵਪ੍ਰੀਤ ਕੌਰ ਅਤੇ 11 ਸਾਲਾ ਭਤੀਜੇ ਦੇ ਨਾਲ ਕਾਰ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਿੰਡ ਦੌਧਰ ਜਾ ਰਿਹਾ ਸੀ। ਪੁਲਿਸ ਨੇ ਉਸ ਦੀ ਕਾਰ ਪਿੰਡ ਦੌਧਰ ਨੇੜੇ ਰੋਕ ਲਈ। ਇਸ ਤੋਂ ਬਾਅਦ ਨ-ਸ਼ਾ ਤਸ-ਕਰੀ ਦੇ ਸ਼ੱ-ਕ ਵਿਚ ਪੁਲਿਸ ਪਤੀ-ਪਤਨੀ ਅਤੇ ਜੁਆਕ ਨੂੰ ਵਾਹਨ ਸਮੇਤ ਥਾਣੇ ਲੈ ਗਈ। ਦੋਸ਼ ਹੈ ਕਿ ਥਾਣੇ ਵਿਚ ਤਿੰਨਾਂ ਦੀ ਕੁੱਟ-ਮਾਰ ਕੀਤੀ ਗਈ।
ਪਿਤਾ ਨੂੰ ਕੁੱ-ਟ-ਦੀ ਰਹੀ ਪੁਲਿਸ
ਇਸ ਮਾਮਲੇ ਬਾਰੇ ਚਸ਼ਮਦੀਦ ਸਹਿਜ ਨੇ ਦੱਸਿਆ ਕਿ ਉਸ ਨੇ ਪੁਲਿਸ ਵਾਲਿਆਂ ਦੀ ਮਿਨਤ ਕੀਤੀ ਕਿ ਉਨ੍ਹਾਂ ਦੇ ਕੋਲ ਕੁਝ ਨਹੀਂ ਹੈ, ਪੁਲਿਸ ਵਾਲੇ ਉਨ੍ਹਾਂ ਦੀ ਕਾਰ ਰੱਖ ਕੇ ਉਨ੍ਹਾਂ ਨੂੰ ਛੱਡ ਦੇਣ, ਦੂਜੇ ਪਾਸੇ ਪਿਸਤੌਲ ਦੇਖ ਕੇ ਉਸ ਦੀ ਮਾਂ ਨਵਪ੍ਰੀਤ ਕੌਰ ਉਮਰ 32 ਸਾਲ ਦੀ ਤਬੀਅਤ ਲਗਾਤਾਰ ਖਰਾਬ ਹੋ ਰਹੀ ਸੀ। ਪੁਲਿਸ ਵਾਲੇ ਉਸ ਦੇ ਪਿਤਾ ਨੂੰ ਕੁੱ-ਟ ਰਹੇ ਸਨ, ਜਦੋਂ ਉਸ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਉਸਦੀ ਮਾਂ ਦੀ ਤਬੀਅਤ ਖਰਾਬ ਹੋ ਰਹੀ ਹੈ ਤਾਂ ਪੁਲਿਸ ਵਾਲੇ ਭੱਦੀ ਭਾਸ਼ਾ ਵਿੱਚ ਬੋਲਣ ਲੱਗੇ ਕਿ ਉਹ ਬਹਾਨੇ ਕਰ ਰਹੀ ਹੈ।
ਇਕ ਘੰਟੇ ਤੱਕ ਬੇਹੋਸ਼ ਪਈ ਰਹੀ ਮਾਂ
ਉਸ ਨੇ ਦੱਸਿਆ ਕਿ ਕਰੀਬ ਇਕ ਘੰਟੇ ਤੱਕ ਚੌਕੀ ਵਿਚ ਗਰਮੀ ਵਿਚ ਮਾਂ ਬੇਹੋਸ਼ ਪਈ ਰਹੀ। ਸਰੀਰ ਵਿਚ ਕੋਈ ਹਿਲਜੁਲ ਨਹੀਂ ਹੋਈ, ਫਿਰ ਇਕ ਘੰਟੇ ਬਾਅਦ ਡਾਕਟਰ ਨੂੰ ਬੁਲਾ ਕੇ ਉਸ ਦੀ ਜਾਂਚ ਕਰਵਾਈ ਗਈ ਤਾਂ ਡਾਕਟਰ ਨੇ ਉਸ ਦੀ ਮਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਨੂੰ ਥਾਣੇ ਵਿਚੋਂ ਲਿਜਾਣ ਲਈ ਕਿਹਾ। ਉਨ੍ਹਾਂ ਦੀ ਕਾਰ, ਮੋਬਾਈਲ ਫ਼ੋਨ ਅਤੇ ਪਿਤਾ ਦਾ ਪਰਸ ਪੁਲਿਸ ਕਰਮਚਾਰੀਆਂ ਦੇ ਕੋਲ ਹੀ ਹੈ।
ਇਸ ਮਾਮਲੇ ਦੀ ਸੂਚਨਾ ਮਿਲਦੇ ਰਿਸ਼ਤੇਦਾਰਾਂ ਨੇ ਪਹੁੰਚ ਕੇ ਨਵਪ੍ਰੀਤ ਕੌਰ ਅਤੇ ਜ਼ਖ਼ਮੀ ਕੁਲਦੀਪ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਕੁਲਦੀਪ ਸਿੰਘ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੇਹ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ। ਇਸ ਦੇ ਨਾਲ ਹੀ ਪਰਿਵਾਰ ਦੇ ਦੋਸ਼ਾਂ ਉਤੇ ਕੋਈ ਵੀ ਪੁਲਿਸ ਅਧਿਕਾਰੀ ਖਬਰ ਲਿਖੇ ਜਾਣ ਤੱਕ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ।