ਪੰਜਾਬ ਵਿਚ ਲੁਧਿਆਣੇ ਜਿਲ੍ਹੇ ਦੇ ਭਾਮੀਆਂ ਕਲਾਂ ਵਿਚ 3 ਜੁਆਕਾਂ ਦੀ ਮਾਂ ਵੱਲੋਂ ਖੁ-ਦ-ਕੁ-ਸ਼ੀ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਤੀ ਨਾਲ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਔਰਤ ਨੇ ਰਾਤ ਨੂੰ ਦੂਜੇ ਕਮਰੇ ਵਿੱਚ ਫਾ-ਹਾ ਲਾ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ। ਮ੍ਰਿਤਕਾ ਦੀ ਪਹਿਚਾਣ ਖੁਸ਼ਬੂ ਦੇਵੀ ਉਮਰ 27 ਸਾਲ ਪਤਨੀ ਮੁਕੇਸ਼ ਕੁਮਾਰ ਵਾਸੀ ਲੇਬਰ ਕੁਆਟਰ, ਨੇੜੇ ਜੱਸਲ ਫੈਕਟਰੀ, ਚੰਡੀਗੜ੍ਹ ਰੋਡ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕਾ ਦੇ 3 ਜੁਆਕ, 2 ਲੜਕੀਆਂ ਅਤੇ ਇੱਕ ਲੜਕਾ ਹੈ।
ਇਸ ਮਾਮਲੇ ਸਬੰਧੀ ਚੌਕੀ ਮੁੰਡੀਆਂ ਕਲਾਂ ਪੁਲਿਸ ਦੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਤੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਲੇਬਰ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਦੀ ਪਤਨੀ ਅਤੇ ਬੱਚੇ ਉਸ ਦੇ ਪਿੰਡ ਬਿਹਾਰ ਵਿੱਚ ਰਹਿੰਦੇ ਸਨ। ਕਰੀਬ 2 ਮਹੀਨੇ ਪਹਿਲਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੁਧਿਆਣਾ ਲੈ ਕੇ ਆਇਆ ਸੀ। ਉਸ ਨੇ ਜੱਸਲ ਫੈਕਟਰੀ ਦੇ ਕੋਲ ਕੁਆਟਰ ਵਿੱਚ 2 ਕਮਰੇ ਕਿਰਾਏ ਉੱਤੇ ਲਏ ਹੋਏ ਸਨ।
ਕੁਝ ਦਿਨ ਪਹਿਲਾਂ ਮ੍ਰਿਤਕ ਖੁਸ਼ਬੂ ਦੇਵੀ ਦੇ ਪੇਕੇ ਪਰਿਵਾਰ ਵਿੱਚ ਕਿਸੇ ਦੀ ਮੌ-ਤ ਹੋ ਗਈ ਸੀ। ਖੁਸ਼ਬੂ ਲਗਾਤਾਰ ਮੁਕੇਸ਼ ਨੂੰ ਓਥੇ ਜਾਣ ਲਈ ਕਹਿ ਰਹੀ ਸੀ ਪਰ ਉਹ ਕੰਮ ਦੀ ਵਜ੍ਹਾ ਕਾਰਨ ਓਥੇ ਨਹੀਂ ਜਾ ਸਕਿਆ। ਜਿਸ ਕਾਰਨ ਦੋਵਾਂ ਵਿਚਾਲੇ ਮਾਮੂਲੀ ਲੜਾਈ ਹੋ ਗਈ। ਬੁੱਧਵਾਰ ਦੀ ਰਾਤ ਨੂੰ ਵੀ ਜਦੋਂ ਮੁਕੇਸ਼ ਕੰਮ ਤੋਂ ਪਰਤਿਆ ਤਾਂ ਖੁਸ਼ਬੂ ਅਤੇ ਮੁਕੇਸ਼ ਦੀ ਫਿਰ ਲੜਾਈ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਖਾਣਾ ਖਾਧਾ ਅਤੇ ਜੁਆਕਾਂ ਨਾਲ ਇੱਕੋ ਕਮਰੇ ਵਿੱਚ ਸੌਂ ਗਏ।
ਪਰ ਜਦੋਂ ਤੜਕੇ 2.30 ਵਜੇ ਦੇ ਕਰੀਬ ਮੁਕੇਸ਼ ਨੇ ਦੇਖਿਆ ਕਿ ਉਸ ਦੀ ਪਤਨੀ ਕਮਰੇ ਵਿੱਚ ਨਹੀਂ ਸੀ। ਜਦੋਂ ਉਸ ਨੇ ਉੱਠ ਕੇ ਦੂਜੇ ਕਮਰੇ ਵਿਚ ਦੇਖਿਆ ਤਾਂ ਖੁਸ਼ਬੂ ਕਥਿਤ ਤੌਰ ਉਤੇ ਹੁੱਕ ਦੀ ਮਦਦ ਨਾਲ ਗਰਡਰ ਨਾਲ ਲ-ਟ-ਕ ਰਹੀ ਸੀ। ਜਿਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਚੌਕੀ ਮੁੰਡੀਆਂ ਕਲਾਂ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਮ੍ਰਿਤਕ ਦੇ ਮਾਪਿਆਂ ਦੇ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।