ਨਵਾਂਸ਼ਹਿਰ ਦੇ ਪਿੰਡ ਐਮਾਂ ਚਹਿਲ ਦੇ ਨੌਜਵਾਨ ਗੁਰਵਿੰਦਰ ਨਾਥ ਉਮਰ 24 ਸਾਲ ਪੁੱਤਰ ਕ੍ਰਿਸ਼ਨ ਦੇਵ ਦੀ ਕੈਨੇਡਾ ਵਿਚ ਮੌ-ਤ ਹੋ ਜਾਣ ਦੀ ਨਿਊਜ਼ ਪ੍ਰਾਪਤ ਹੋਈ ਹੈ। ਇਸ ਦੁਖਦਾਈ ਸੂਚਨਾ ਮਿਲਣ ਤੋਂ ਬਾਅਦ ਪਿੰਡ ਐਮਾਂ ਚਹਿਲ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਨਾਥ ਦੇ ਉਤੇ ਕੈਨੇਡਾ ਵਿਚ 9 ਜੁਲਾਈ ਨੂੰ ਅਣਪਛਾਤੇ ਦੋਸ਼ੀਆਂ ਨੇ ਹ-ਮ-ਲਾ ਕਰ ਦਿੱਤਾ ਸੀ ਅਤੇ 14 ਜੁਲਾਈ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ ਸੀ।
ਇਸ ਗੱਲ ਦਾ ਇਲਾਕੇ ਵਿਚ ਤਾਂ ਪਤਾ ਲੱਗ ਗਿਆ ਪਰ ਰਿਸ਼ਤੇਦਾਰਾਂ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਬੀਤੀ ਸ਼ਾਮ ਜਦੋਂ ਮਾਪਿਆਂ ਨੂੰ ਇਹ ਦੁਖਦ ਖ਼ਬਰ ਮਿਲੀ ਕਿ ਉਨ੍ਹਾਂ ਦੇ ਪੁੱਤਰ ਦੀ ਕੈਨੇਡਾ ਵਿੱਚ ਮੌ-ਤ ਹੋ ਗਈ ਹੈ ਤਾਂ ਮਾਂ ਇਸ ਸਦਮੇ ਨੂੰ ਸਹਾਰ ਨਾ ਸਕੀ ਅਤੇ ਦਿਲ ਦਾ ਅਟੈਕ ਆਉਣ ਕਾਰਨ ਉਸ ਨੂੰ ਰੂਪਨਗਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਥੋਂ ਉਸ ਨੂੰ ਡੀ. ਐਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ। ਉਥੇ ਮਾਤਾ ਨਰਿੰਦਰ ਕੌਰ ਉਮਰ 52 ਸਾਲ ਪਤਨੀ ਕ੍ਰਿਸ਼ਨ ਦੇਵ ਦੀ ਇਲਾਜ ਦੇ ਦੌਰਾਨ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ 2 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਹ ਤਿੰਨ ਭਰਾ ਸਨ। ਇੱਕ ਭਰਾ ਅਤੇ ਇਹ ਦੋ ਭਰਾ ਜੁੜਵਾ ਸਨ। ਉਨ੍ਹਾਂ ਦਾ ਜੱਦੀ ਪਿੰਡ ਕਰੀਮਪੁਰ ਚਾਹਵਾਲਾ ਸੀ ਪਰ ਕਾਫੀ ਸਮੇਂ ਤੋਂ ਉਹ ਪਿੰਡ ਐਮਾਂ ਚਹਿਲ ਵਿੱਚ ਰਹਿ ਰਹੇ ਸਨ। ਉਨ੍ਹਾਂ ਦੇ ਪਿਤਾ ਪਿੰਡ ਐਮਾਂ ਚਾਹਲ ਵਿੱਚ ਖੇਤੀਬਾੜੀ ਅਤੇ ਦੁੱਧ ਦਾ ਕੰਮ ਕਰ ਰਹੇ ਹਨ। ਇਹ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਮਾਂ ਅਤੇ ਪੁੱਤ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਕੀਤਾ ਜਾਵੇਗਾ। ਗੁਰਵਿੰਦਰ ਨਾਥ ਦੀ ਦੇਹ ਕੈਨੇਡਾ ਤੋਂ ਦਿੱਲੀ ਏਅਰਪੋਰਟ ਪਹੁੰਚ ਰਹੀ ਹੈ।