ਪੰਜਾਬ ਵਿਚ ਫਤਿਹਗੜ੍ਹ ਸਾਹਿਬ ਦੇ ਅਮਲੋਹ ਇਲਾਕੇ ਵਿੱਚ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੀ ਚੌਥੀ ਮੰਜ਼ਿਲ ਤੋਂ ਇੱਕ ਵਿਦਿਆਰਥੀ ਨੇ ਛਾਲ ਲਾ ਦਿੱਤੀ। ਜੰਮੂ-ਕਸ਼ਮੀਰ ਦੇ ਇਸ ਵਿਦਿਆਰਥੀ ਨੇ ਫੀਸਾਂ ਨੂੰ ਲੈ ਕੇ ਮੈਨੇਜਮੈਂਟ ਵੱਲੋਂ ਤੰਗ ਕਰਨ ਨੂੰ ਲੈ ਕੇ ਚੁੱਕੇ ਇਸ ਕਦਮ ਤੋਂ ਬਾਅਦ ਯੂਨੀਵਰਸਿਟੀ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਵਿਦਿਆਰਥੀਆਂ ਨੇ ਇਸ ਵਿਰੁੱਧ ਨਾਅਰੇਬਾਜ਼ੀ ਕੀਤੀ।
ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵਿਚ ਧਰਨਾ ਦਿੱਤਾ ਗਿਆ। ਵਿਦਿਆਰਥੀਆਂ ਨੂੰ ਕੰਟਰੋਲ ਕਰਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ।
ਆਯੁਰਵੈਦਿਕ ਦੀ ਪੜ੍ਹਾਈ ਕਰ ਰਿਹਾ ਵਿਦਿਆਰਥੀ ਜੀਸਾਨ ਅਹਿਮਦ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਸੀ। ਉਹ ਬੀ. ਯੂ. ਐਮ. ਐਸ. ਦੇ ਚੌਥੇ ਸਮੈਸਟਰ ਵਿੱਚ ਸੀ। ਜੀਸਾਨ ਅਹਿਮਦ ਕਈ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਚੱਲ ਰਿਹਾ ਸੀ। ਜਿਸ ਦਾ ਮੁੱਖ ਕਾਰਨ ਯੂਨੀਵਰਸਿਟੀ ਦੀ ਫੀਸ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਖੁ-ਦ-ਕੁ-ਸ਼ੀ ਨਹੀਂ ਕੀਤੀ ਸਗੋਂ ਕ-ਤ-ਲ ਕੀਤਾ ਗਿਆ ਹੈ। ਇਸ ਲਈ ਯੂਨੀਵਰਸਿਟੀ ਮੈਨੇਜਮੈਂਟ ਜ਼ਿੰਮੇਵਾਰ ਹੈ।
ਬੇਟੇ ਦੇ ਸਾਹਮਣੇ ਪ੍ਰਿੰਸੀਪਲ ਨੇ ਪਿਤਾ ਨੂੰ ਗਲਤ ਬੋਲਿਆ
ਪਿਤਾ ਨੇ ਦੱਸਿਆ ਕਿ ਬੇਟੇ ਦੀ ਕੁਝ ਫੀਸ਼ ਲੇਟ ਹੋ ਗਈ ਸੀ। ਜਿਸ ਕਾਰਨ ਕਾਫੀ ਜੁਰਮਾਨਾ ਲਗਾਇਆ ਗਿਆ ਸੀ। ਇਸ ਦੌਰਾਨ ਉਸ ਨੂੰ ਪੂਰਾ ਦਿਨ ਬੈਠਾ ਰੱਖਿਆ ਗਿਆ। ਪ੍ਰਿੰਸੀਪਲ ਨੇ ਉਸ ਦੇ ਬੇਟੇ ਦੇ ਸਾਹਮਣੇ ਹੀ ਉਸ ਨੂੰ ਬਹੁਤ ਗਲਤ ਬੋਲਿਆ। ਜਿਸ ਕਾਰਨ ਬੇਟਾ ਹੋਰ ਪ੍ਰੇਸ਼ਾਨ ਹੋ ਗਿਆ। ਇਸੇ ਪ੍ਰੇਸ਼ਾਨੀ ਵਿਚ ਬੇਟੇ ਨੇ ਖੁ-ਦ-ਕੁ-ਸ਼ੀ ਕਰ ਲਈ। ਉਨ੍ਹਾਂ ਨੇ ਆਪਣੇ ਬੇਟੇ ਦੀ ਮੌ-ਤ ਦਾ ਪੁਲਿਸ ਤੋਂ ਇਨਸਾਫ ਮੰਗਿਆ।
ਯੂਨੀਵਰਸਿਟੀ ਨੇ ਕੀਤਾ ਐਸ. ਆਈ. ਟੀ. ਦਾ ਗਠਨ
ਇਸ ਘਟਨਾ ਨੂੰ ਲੈ ਕੇ ਯੂਨੀਵਰਸਿਟੀ ਵੱਲੋਂ ਤਿੰਨ ਮੈਂਬਰੀ ਐਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ। ਮੀਤ ਪ੍ਰਧਾਨ ਡਾ: ਹਰਸ਼ ਸਦਾਵਰਤੀ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਐਸ. ਆਈ. ਟੀ. ਦੀ ਰਿਪੋਰਟ ਵਿੱਚ ਜਿਨ੍ਹਾਂ ਦੀ ਗਲਤੀ ਸਾਹਮਣੇ ਆਈ, ਉਨ੍ਹਾਂ ਖ਼ਿਲਾਫ਼ ਯੂਨੀਵਰਸਿਟੀ ਪੱਧਰ ਉਤੇ ਕਾਰਵਾਈ ਕੀਤੀ ਜਾਵੇਗੀ।
ਧਾਰਾ 174 ਤਹਿਤ ਕੀਤੀ ਗਈ ਕਾਰਵਾਈ
ਐਸ. ਐਸ. ਪੀ. ਫਤਿਹਗੜ੍ਹ ਸਾਹਿਬ ਡਾ: ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਕੁਝ ਗੱਲਾਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਮੈਨੇਜਮੈਂਟ ਵਿੱਚ ਗੁੱਸਾ ਸੀ। ਦੋਵਾਂ ਧਿਰਾਂ ਨੂੰ ਬੈਠਾ ਕੇ ਮਸਲਾ ਸੁਲਝਾਇਆ ਗਿਆ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਵਿੱਚ ਸਥਿਤੀ ਆਮ ਵਾਂਗ ਹੈ।