ਚੰਡੀਗੜ੍ਹ ਵਿੱਚ ਇੱਕ ਟੈਕਸੀ ਡਰਾਈਵਰ ਦਾ ਗਲ ਉਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਉਸ ਦੀ ਦੇਹ ਮੁੱਲਾਂਪੁਰ ਦੀ ਮੈਡੀਸਿਟੀ ਕੋਲ ਪਈ ਮਿਲੀ ਹੈ। ਪੁਲਿਸ ਇਸ ਨੂੰ ਸਵਾਰੀ ਵੱਲੋਂ ਕੀਤਾ ਗਿਆ ਕ-ਤ-ਲ ਮੰਨ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੀਜੀਆਈ ਚੰਡੀਗੜ੍ਹ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲਿਸ ਵਲੋਂ ਅਣਪਛਾਤੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਧਰਮਪਾਲ ਉਮਰ 36 ਸਾਲ ਵਾਸੀ ਜ਼ੀਰਕਪੁਰ ਦੇ ਰੂਪ ਵਜੋਂ ਹੋਈ ਹੈ।
15 ਸਾਲਾਂ ਤੋਂ ਟੈਕਸੀ ਚਲਾ ਰਿਹਾ ਸੀ ਮ੍ਰਿਤਕ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਡਰਾਈਵਰ ਪਿਛਲੇ 15 ਸਾਲਾਂ ਤੋਂ ਚੰਡੀਗੜ੍ਹ ਵਿੱਚ ਟੈਕਸੀ ਚਲਾ ਰਿਹਾ ਸੀ। ਉਹ ਮੂਲ ਰੂਪ ਤੋਂ ਰਾਜਸਥਾਨ ਦੇ ਝੁੰਝਨੂ ਦਾ ਰਹਿਣ ਵਾਲਾ ਹੈ। ਉਹ ਜ਼ੀਰਕਪੁਰ ਵਿੱਚ ਆਪਣੀ ਭੈਣ ਦੇ ਕੋਲ ਰਹਿੰਦਾ ਸੀ। ਉਸ ਦੀ ਪਤਨੀ ਅਤੇ ਦੋ ਬੱਚੇ ਰਾਜਸਥਾਨ ਵਿੱਚ ਰਹਿੰਦੇ ਹਨ।
ਇਹ ਕੋਈ ਲੁੱਟ ਦਾ ਮਾਮਲਾ ਨਹੀਂ
ਮੁਢਲੀ ਜਾਂਚ ਵਿੱਚ ਪੁਲਿਸ ਨੂੰ ਇਹ ਲੁੱਟ ਦਾ ਮਾਮਲਾ ਨਹੀਂ ਲੱਗਦਾ ਕਿਉਂਕਿ ਜੇਕਰ ਇਹ ਲੁੱਟ ਦੀ ਵਾਰ-ਦਾਤ ਹੁੰਦੀ ਤਾਂ ਲੁਟੇਰੇ ਡਰਾਈਵਰ ਦੀ ਕਾਰ ਖੋਹ ਕੇ ਲੈ ਜਾਂਦੇ। ਇਸ ਦੇ ਨਾਲ ਹੀ ਕਾਰ ਦੇਹ ਦੇ ਕੋਲ ਹੀ ਸੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁੱਲਾਂਪੁਰ ਥਾਣਾ ਇੰਚਾਰਜ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਝਗੜੇ ਦਾ ਮਾਮਲਾ ਹੋ ਸਕਦਾ ਹੈ। ਇਸ ਮਾਮਲੇ ਦਾ ਜਲਦ ਖੁਲਾਸਾ ਕਰਨਗੇ।
ਟੈਕਸੀ ਡਰਾਈਵਰ ਆਏ ਸਮਰਥਨ ਵਿਚ
ਮੁੱਲਾਪੁਰ ਵਿਚ ਮ੍ਰਿਤਕ ਦੇ ਸਮਰਥਨ ਵਿਚ ਟੈਕਸੀ ਡਰਾਈਵਰ ਇਕਜੁੱਟ ਹੋ ਰਹੇ ਹਨ। ਟੈਕਸੀ ਚਾਲਕਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਮਹੀਨਿਆਂ ਵਿੱਚ 5-6 ਡਰਾਈਵਰਾਂ ਦਾ ਕ-ਤ-ਲ ਹੋ ਚੁੱਕਿਆ ਹੈ। ਪਰ ਹੁਣ ਤੱਕ ਪੁਲਿਸ ਨੇ ਇੱਕ ਵੀ ਮਾਮਲਾ ਹੱਲ ਨਹੀਂ ਕੀਤਾ। ਜੇਕਰ ਦੋਸ਼ੀਆਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਉਨ੍ਹਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।