ਪਤਨੀ ਨੂੰ ਸਹੁਰਿਆਂ ਤੋਂ ਲੈਣ ਗਿਆ ਸੀ ਨੌਜਵਾਨ, ਉਨ੍ਹਾਂ ਨੇ ਕੀਤਾ ਜਲੀਲ, ਹਦਕ ਮੰਨ ਕੇ ਘਰ ਆ ਕਰ ਲਿਆ ਦੁਖਦ ਕੰਮ

Punjab

ਪੰਜਾਬ ਵਿਚ ਲੁਧਿਆਣੇ ਜਿਲ੍ਹੇ ਦੇ ਪਿੰਡ ਕੰਡਿਆਣਾ ਕਲਾਂ ਵਿੱਚ ਇੱਕ ਨੌਜਵਾਨ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਹ ਪਤਨੀ ਅਤੇ ਜੁਆਕ ਨੂੰ ਪਤਨੀ ਦੇ ਪੇਕੇ ਘਰ ਤੋਂ ਵਾਪਸ ਲੈਣ ਗਿਆ ਸੀ। ਇਸ ਦੌਰਾਨ ਉਸ ਦੀ ਪਤਨੀ ਅਤੇ ਸੱਸ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਆਪਣੀ ਬੇਇੱਜ਼ਤੀ ਮਹਿਸੂਸ ਕਰਨ ਤੋਂ ਬਾਅਦ ਨੌਜਵਾਨ ਨੇ ਘਰ ਆ ਕੇ ਕਮਰੇ ਵਿਚ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ।

ਵਿਆਹ ਦੇ ਬਾਅਦ ਤੋਂ ਹੀ ਪਤਨੀ ਕਰਦੀ ਸੀ ਪ੍ਰੇਸ਼ਾਨ

ਇਸ ਮਾਮਲੇ ਬਾਰੇ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਵਿਜੇ ਦਾ ਵਿਆਹ ਪ੍ਰਿਆ ਨਾਮ ਦੀ ਲੜਕੀ ਨਾਲ ਹੋਇਆ ਸੀ। ਉਸ ਨੇ ਵਿਆਹ ਤੋਂ ਬਾਅਦ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 19 ਜੁਲਾਈ ਨੂੰ ਪ੍ਰਿਆ ਜੁਆਕ ਨਾਲ ਆਪਣੇ ਭਰਾ ਦਾ ਜਨਮ ਦਿਨ ਮਨਾਉਣ ਲਈ ਫਗਵਾੜੇ ਆਪਣੇ ਪੇਕੇ ਪਿੰਡ ਰਾਵਲਪਿੰਡੀ ਗਈ ਸੀ।

ਕੁਝ ਦਿਨਾਂ ਬਾਅਦ ਜਦੋਂ ਵਿਜੇ ਉਸ ਨੂੰ ਉਸ ਦੇ ਪੇਕੇ ਘਰ ਤੋਂ ਲੈਣ ਗਿਆ ਤਾਂ ਪ੍ਰਿਆ ਦੀ ਮਾਂ ਸੁਖਵਿੰਦਰ ਕੌਰ ਅਤੇ ਪ੍ਰਿਆ ਨੇ ਉਸ ਨੂੰ ਜ਼ਲੀਲ ਕੀਤਾ। ਪ੍ਰਿਆ ਨੇ ਘਰ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਵਿਜੇ ਕਾਫੀ ਪ੍ਰੇਸ਼ਾਨ ਰਹਿਣ ਲੱਗਾ। ਕੰਮ ਤੋਂ ਵਾਪਸ ਆ ਕੇ ਵਿਜੇ ਨੇ ਕਰੀਬ ਸਾਢੇ 7 ਵਜੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਫਾ-ਹਾ ਲਾ ਲਿਆ।

ਪੱਖੇ ਨਾਲ ਲਟਕ ਰਹੀ ਸੀ ਦੇਹ

ਉਨ੍ਹਾਂ ਨੇ ਵਿਜੇ ਦਾ ਦਰਵਾਜ਼ਾ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ। ਦਰਵਾਜ਼ਾ ਅੰਦਰੋਂ ਬੰਦ ਸੀ। ਘਰ ਦੇ ਬਾਕੀ ਮੈਂਬਰ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਵਿਜੇ ਦੀ ਦੇਹ ਪੱਖੇ ਨਾਲ ਲਟਕ ਰਹੀ ਸੀ। ਥਾਣਾ ਮੇਹਰਬਾਨ ਦੀ ਪੁਲਿਸ ਨੇ ਦੇਹ ਦਾ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਇਆ। ਪੁਲਿਸ ਨੇ ਪਤਨੀ ਪ੍ਰਿਆ, ਸੱਸ ਸੁਖਵਿੰਦਰ ਕੌਰ ਅਤੇ 4 ਸਾਲੀਆਂ ਖਿਲਾਫ ਧਾਰਾ 306, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *