ਤਾਏ ਨੇ ਸਕੇ ਭਤੀਜੇ ਨਾਲ ਕੀਤਾ ਦੁਖਦ ਕਾਰ-ਨਾਮਾ, ਇਕ-ਲੌਤੇ ਪੁੱਤਰ ਨੇ ਤਿਆਗੇ ਪ੍ਰਾਣ, ਪਿਤਾ ਨੇ ਪੁਲਿਸ ਨੂੰ ਲਿਖਵਾਏ ਇਹ ਬਿਆਨ

Punjab

ਪੰਜਾਬ ਵਿਚ ਬਠਿੰਡੇ ਜਿਲ੍ਹੇ ਦੇ ਪਿੰਡ ਕੋਟਭਾਰਾ ਦੇ ਇੱਕ ਨੌਜਵਾਨ ਦਾ ਜ਼ਹਿਰੀ ਚੀਜ ਦੇ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਜਿਸ ਦਾ ਇਲਜ਼ਾਮ ਸਕੇ ਤਾਏ ਅਤੇ ਉਸ ਦੇ ਪੁੱਤ ਉਤੇ ਲੱਗਿਆ ਹੈ। ਜ਼ਮੀਨ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਚੱਲਿਆ ਆ ਰਿਹਾ ਸੀ। ਮ੍ਰਿਤਕ ਨਵਦੀਪ ਸਿੰਘ ਉਮਰ 21 ਸਾਲ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਥਾਣਾ ਕੋਟਫੱਤਾ ਦੇ ਐਸ. ਐਚ. ਓ. ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਿਓ ਅਤੇ ਪੁੱਤ ਉਤੇ ਕ-ਤ-ਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖੇਤਾਂ ਵਿਚ ਕੰਮ ਕਰਨ ਗਿਆ ਸੀ ਨੌਜਵਾਨ

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੋਟਭਾਰਾ ਦੇ ਦੋ ਭਰਾ ਬਾਦਲ ਸਿੰਘ ਅਤੇ ਗੁਰਤੇਜ ਸਿੰਘ ਵਿਚ ਜਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਵਿਵਾਦ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ। ਬਾਦਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਲੜਕਾ ਨਵਦੀਪ ਸਿੰਘ ਸੋਮਵਾਰ ਨੂੰ ਸਵੇਰੇ ਖੇਤਾਂ ਵਿੱਚ ਕੰਮ ਕਰਨ ਦੇ ਲਈ ਗਿਆ ਸੀ। ਉਹ ਆਪਣੇ ਨਾਲ ਪਾਣੀ ਦੀ ਬੋਤਲ ਵੀ ਲੈ ਕੇ ਗਿਆ ਸੀ। ਇਸ ਦੌਰਾਨ ਉਸ ਦੇ ਲੜਕੇ ਦੇ ਨਾਲ ਉਸ ਦਾ ਭਰਾ ਗੁਰਤੇਜ ਸਿੰਘ ਅਤੇ ਭਤੀਜਾ ਗੁਰਜੀਤ ਸਿੰਘ ਵੀ ਖੇਤਾਂ ਵਿੱਚ ਕੰਮ ਕਰ ਰਹੇ ਸਨ।

ਬੋਤਲ ਵਿਚਲੇ ਪਾਣੀ ਵਿਚ ਮਿਲਾਇਆ ਜਹਿਰ

ਨਵਦੀਪ ਸਿੰਘ ਪਾਣੀ ਦੀ ਬੋਤਲ ਰੱਖ ਕੇ ਖੇਤਾਂ ਵਿੱਚ ਜਾ ਕੇ ਕੰਮ ਕਰਨ ਲੱਗ ਪਿਆ। ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਸ ਦੇ ਭਰਾ ਅਤੇ ਭਤੀਜੇ ਨੇ ਪਿੱਛਿਓਂ ਪਾਣੀ ਦੀ ਬੋਤਲ ਵਿੱਚ ਜ਼ਹਿਰ ਮਿਲਾ ਦਿੱਤਾ। ਜਦੋਂ ਉਸ ਦੇ ਪੁੱਤਰ ਨਵਦੀਪ ਸਿੰਘ ਨੇ ਪਾਣੀ ਪੀਤਾ ਤਾਂ ਉਸ ਦਾ ਹਾਲ ਅਚਾਨਕ ਵਿਗੜ ਗਿਆ। ਉਸ ਦੇ ਪੁੱਤਰ ਨੇ ਉਸ ਨੂੰ ਫੂਨ ਕਰ ਕੇ ਖੇਤਾਂ ਵਿੱਚ ਬੁਲਾਇਆ। ਜਦੋਂ ਉਹ ਖੇਤਾਂ ਵਿਚ ਪਹੁੰਚਿਆ ਤਾਂ ਦੇਖਿਆ ਕਿ ਉਸ ਦਾ ਲੜਕਾ ਉਲਟੀਆਂ ਕਰ ਰਿਹਾ ਸੀ। ਉਸ ਨੇ ਤੁਰੰਤ ਆਪਣੇ ਲੜਕੇ ਨੂੰ ਤਲਵੰਡੀ ਸਾਬੋ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾ ਕੇ ਭਰਤੀ ਕਰਵਾਇਆ।

ਇਲਾਜ ਦੌਰਾਨ ਹੋਈ ਪੁੱਤਰ ਦੀ ਮੌ-ਤ

ਉਸ ਦੀ ਹਾਲ ਗੰਭੀਰ ਹੋਣ ਉਤੇ ਡਾਕਟਰਾਂ ਨੇ ਉਸ ਨੂੰ ਆਦੇਸ਼ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਉਥੇ ਮੰਗਲਵਾਰ ਨੂੰ ਨਵਦੀਪ ਸਿੰਘ ਦੀ ਮੌ-ਤ ਹੋ ਗਈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਬਾਦਲ ਸਿੰਘ ਨੇ ਦੋਸ਼ ਲਾਇਆ ਕਿ ਜ਼ਮੀਨੀ ਵਿਵਾਦ ਕਾਰਨ ਉਸ ਦੇ ਆਪਣੇ ਭਰਾ ਗੁਰਤੇਜ ਸਿੰਘ ਅਤੇ ਭਤੀਜੇ ਗੁਰਜੀਤ ਸਿੰਘ ਨੇ ਉਸ ਦੇ ਪੁੱਤਰ ਨੂੰ ਜ਼ਹਿਰ ਦੇ ਕੇ ਮਾ-ਰ ਦਿੱਤਾ ਹੈ। ਨਵਦੀਪ ਸਿੰਘ ਦਾ ਅਜੇ ਵਿਆਹ ਨਹੀਂ ਹੋਇਆ ਸੀ। ਉਹ ਉਨ੍ਹਾਂ ਦਾ ਇਕ-ਲੌਤਾ ਪੁੱਤਰ ਸੀ।

ਦਰਜ ਹੋਇਆ ਪਿਉ ਅਤੇ ਪੁੱਤਰ ਉਤੇ ਕ-ਤ-ਲ ਦਾ ਮਾਮਲਾ

ਥਾਣਾ ਕੋਟਫੱਤਾ ਦੇ ਇੰਚਾਰਜ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਬਾਦਲ ਸਿੰਘ ਦੇ ਬਿਆਨਾਂ ਉਤੇ ਗੁਰਤੇਜ ਸਿੰਘ ਅਤੇ ਉਸ ਦੇ ਬੇਟੇ ਗੁਰਜੀਤ ਸਿੰਘ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਫ਼ਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *