ਪਤਨੀ ਦੀ ਵਟਸਐਪ ਚੈਟ ਜਬਤ, 2 ਜੁਆਕਾਂ ਦੇ ਪਿਤਾ ਨੇ ਕਰ ਲਿਆ ਦੁਖਦ ਕੰਮ, ਕਮਰੇ ਵਿਚੋਂ ਮਿਲੀ ਦੇਹ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਬਸਤੀ ਚੌਂਕ ਰਵਿਦਾਸ ਮੰਦਿਰ ਕੋਲ ਦੋ ਜੁਆਕਾਂ ਦੇ ਪਿਤਾ ਨੇ ਘਰ ਦੇ ਕਮਰੇ ਵਿੱਚ ਫਾਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਜਦੋਂ ਸਵੇਰੇ ਮ੍ਰਿਤਕ ਦਾ ਭਰਾ ਕਮਰੇ ਵਿੱਚ ਗਿਆ ਤਾਂ ਉਸ ਨੇ ਗਗਨਪ੍ਰੀਤ ਸਿੰਘ ਦੀ ਦੇਹ ਲਟਕਦੀ ਵੇਖ ਕੇ ਰੌਲਾ ਪਾਇਆ। ਜਿਸ ਤੋਂ ਬਾਅਦ ਪਰਿਵਾਰ ਅਤੇ ਦਰੇਸੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਦੀ ਹਾਜ਼ਰੀ ਵਿੱਚ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।

ਮ੍ਰਿਤਕ ਦੀ ਮਾਤਾ ਦਲਜੀਤ ਕੌਰ ਅਤੇ ਪਿਤਾ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦਾ ਵਿਆਹ 2015 ਵਿੱਚ ਤਰਨਪ੍ਰੀਤ ਕੌਰ ਉਰਫ਼ ਸਰੀਤਾ ਨਾਲ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ 2 ਬੱਚੇ ਹੋਏ। ਤਰਨਪ੍ਰੀਤ ਕੌਰ ਦੀ ਮਾਂ ਅਤੇ ਉਸ ਦੇ ਪੁੱਤਰ ਗਗਨਪ੍ਰੀਤ ਸਿੰਘ ਦੀ ਸੱਸ ਕਵਿਤਾ ਸ਼ਰਮਾ, ਮਾਮਾ ਸਹੁਰਾ ਅਤੇ ਸੱਸ ਸ਼ੈਲੀ ਉਸ ਦੇ 36 ਸਾਲਾ ਪੁੱਤਰ ਉਤੇ ਬਹੁਤ ਦਬਾਅ ਪਾਉਂਦੇ ਸਨ। ਜਿਸ ਤੋਂ ਬਾਅਦ ਸਾਰੇ ਦੋਸ਼ੀ ਉਸ ਦੇ ਲੜਕੇ ਨੂੰ ਧਮਕੀਆਂ ਦੇਣ ਲੱਗੇ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ। ਪਤਨੀ ਅਤੇ ਸਹੁਰਿਆਂ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਗਗਨ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ।

ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਵਟਸਐੱਪ ਚੈਟ ਜ਼ਬਤ ਕਰ ਲਈ ਹੈ। ਜਿਸ ਤੋਂ ਦੋਸ਼ੀ ਪੱਖ ਦੇ ਖਿਲਾਫ ਕੁਝ ਸੁਰਾਗ ਹੱਥ ਲੱਗੇ ਹਨ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦਾ ਦੋਸ਼ ਹੈ ਕਿ ਪਤਨੀ ਅਤੇ ਸਹੁਰਿਆਂ ਵਾਲੇ ਗਗਨ ਤੋਂ ਪੈਸਿਆਂ ਦੀ ਮੰਗ ਕਰਦੇ ਸਨ।

ਆਪਣੀਆਂ ਲੋੜਾਂ ਪੂਰੀਆਂ ਨਾ ਹੋਣ ਤੋਂ ਦੁਖੀ ਗਗਨਪ੍ਰੀਤ ਨੇ ਫਾ-ਹਾ ਲੈ ਕੇ ਖੁ-ਦ-ਕੁ-ਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਿੱਥੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਪਤਨੀ ਸਮੇਤ ਸਾਰੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਵਿੱਚ ਨਾਮਜ਼ਦ ਸਾਰੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *