ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਦਸੂਹਾ ਨੇੜੇ ਸਥਿਤ ਪ੍ਰਸਿੱਧ ਗਗਨ ਜੀ ਕਾ ਟਿੱਲਾ ਮੰਦਿਰ ਦੇ ਸਾਹਮਣੇ ਕੰਢੀ ਕੈਨਾਲ ਨਹਿਰ ਦੇ ਵਿਚੋਂ ਅੱਜ ਇਕ ਨੌਜਵਾਨ ਦੀ ਦੇਹ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਸਾਗਰ ਉਮਰ 22 ਸਾਲ ਪੁੱਤਰ ਮੰਗਤ ਰਾਮ ਵਾਸੀ ਪਿੰਡ ਨਾਰਨੌਲ ਦੇ ਰੂਪ ਵਜੋਂ ਹੋਈ ਹੈ। ਸਹੋਦਾ ਪਿੰਡ ਦੇ ਲੋਕਾਂ ਨੇ ਸਾਗਰ ਦੀ ਦੇਹ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਸਾਗਰ ਦੇ ਸਰੀਰ ਉਤੇ ਕਈ ਡੂੰਘੇ ਜ਼ਖਮ ਸਨ।
ਇਸ ਮਾਮਲੇ ਵਿਚ ਪਰਿਵਾਰ ਦਾ ਕਹਿਣਾ ਹੈ ਕਿ ਸਾਗਰ ਹਰ ਰੋਜ਼ ਗਗਨ ਜੀ ਕਾ ਟਿੱਲਾ ਮੰਦਰ ਵਿਚ ਦਰਸ਼ਨਾਂ ਕਰਨ ਲਈ ਜਾਂਦਾ ਸੀ। ਕੱਲ੍ਹ ਜਦੋਂ ਉਹ ਗਿਆ ਤਾਂ ਵਾਪਸ ਨਹੀਂ ਆਇਆ। ਸਾਰੀ ਰਾਤ ਭਾਲ ਕਰਨ ਦੇ ਬਾਵਜੂਦ ਵੀ ਸਾਗਰ ਨਹੀਂ ਮਿਲਿਆ ਪਰ ਅੱਜ ਪਤਾ ਲੱਗਿਆ ਕਿ ਸਾਗਰ ਦੀ ਦੇਹ ਨਹਿਰ ਵਿਚੋਂ ਮਿਲੀ ਹੈ। ਇਸ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਛਾ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਗਰ ਦਾ ਕ-ਤ-ਲ ਕਰਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ।
CCTV ਕੈਮਰਿਆਂ ਨੂੰ ਸਕੈਨ ਕਰ ਰਹੀ ਹੈ ਪੁਲਿਸ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਸਿਰ ਵਿੱਚ ਡੂੰਘੇ ਜ਼ਖਮਾਂ ਦੇ ਨਿਸ਼ਾਨ ਹਨ, ਜੋ ਸਾਬਤ ਕਰਦੇ ਹਨ ਕਿ ਸਾਗਰ ਦਾ ਬੇਰ-ਹਿਮੀ ਦੇ ਨਾਲ ਕ-ਤ-ਲ ਕੀਤਾ ਗਿਆ ਹੈ। ਹਾਜੀਪੁਰ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮੌਕੇ ਉਤੇ ਪਹੁੰਚ ਕੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਜਾਂਚ ਕਰ ਰਹੇ ਸਬ-ਇੰਸਪੈਕਟਰ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਸਹੋਦਾ ਕੰਢੀ ਨਹਿਰ ਦੇ ਵਿਚੋਂ ਇਕ ਨੌਜਵਾਨ ਦੀ ਦੇਹ ਮਿਲੀ ਹੈ, ਮੌਕੇ ਉਤੇ ਪਹੁੰਚ ਕੇ ਸਾਰੇ CCTV ਫੁਟੇਜ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।