ਅੰਡਰ ਟਰੇਨੀ ਨੌਜਵਾਨ ਨਾਲ, ਅਚਾਨਕ ਫਾਇਰ ਹੋਣ ਕਾਰਨ ਵਾਪਰਿਆ ਭਾਣਾ, ਇਕ ਮਹੀਨਾ ਪਹਿਲਾਂ ਆਇਆ ਸੀ ਟ੍ਰੇਨਿੰਗ ਲਈ

Punjab

ਪੰਜਾਬ ਸੂਬੇ ਵਿਚ ਜਿਲ੍ਹਾ ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ਵਿੱਚ ਅਭਿਆਸ ਦੇ ਦੌਰਾਨ ਇੱਕ ਅੰਡਰ ਟਰੇਨਿੰਗ ਕਮਾਂਡੋ ਦੀ ਗੋ-ਲੀ ਲੱਗ ਜਾਣ ਦੇ ਨਾਲ ਮੌ-ਤ ਹੋ ਗਈ। ਮ੍ਰਿਤਕ ਮਨਜੋਤ ਸਿੰਘ ਅੰਮ੍ਰਿਤਸਰ ਜਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦੀ ਉਮਰ ਕਰੀਬ 28 ਸਾਲ ਦੱਸੀ ਜਾ ਰਹੀ ਹੈ। ਉਸ ਨੂੰ ਜ਼ਖਮੀ ਹਾਲ ਵਿਚ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਮੌ-ਤ ਹੋ ਗਈ।

ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪਟਿਆਲਾ ਅਤੇ ਚੌਕੀ ਬਹਾਦਰਗੜ੍ਹ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ।

ਪਰਿਵਾਰਕ ਮੈਂਬਰ ਕਮਲਜੀਤ ਨੇ ਦੱਸਿਆ ਕਿ ਮਨਜੋਤ ਸਿੰਘ 2020 ਵਿਚ ਸਿਪਾਹੀ ਦੇ ਵਜੋਂ ਭਰਤੀ ਹੋਇਆ ਸੀ। 7 ਜੁਲਾਈ ਨੂੰ ਉਹ ਟਰੇਨਿੰਗ ਲਈ ਪਟਿਆਲਾ ਆਇਆ ਸੀ। ਸ਼ਨੀਵਾਰ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਮਨਜੋਤ ਸਿੰਘ ਦੇ ਸਿਰ ਵਿਚ ਗੋ-ਲੀ ਲੱਗ ਗਈ ਹੈ ਅਤੇ ਉਹ ਅਰਬਨ ਅਸਟੇਟ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਹੈ। ਉਸ ਦੇ ਪਰਿਵਾਰ ਦੇ ਹੋਰ ਮੈਂਬਰ ਅਜੇ ਤੱਕ ਇੱਥੇ ਨਹੀਂ ਪਹੁੰਚੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਸ਼ੁਰੂ ਕਰੇਗੀ।

ਐਸ. ਐਲ. ਆਰ. ਤੋਂ ਚੱਲੀ ਗੋ-ਲੀ

ਐਸ. ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਅਚਾਨਕ ਗੋ-ਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ, ਪਰਿਵਾਰ ਦੇ ਆਉਣ ਤੋਂ ਬਾਅਦ ਪੋਸਟ ਮਾਰਟਮ ਦੀ ਕਾਰਵਾਈ ਕੀਤੀ ਜਾਵੇਗੀ। ਗੋ-ਲੀ ਐਸ. ਐਲ. ਆਰ. ਹਥਿਆਰ ਤੋਂ ਚੱਲੀ ਹੈ ਅਤੇ ਗੋ-ਲੀ ਚੱਲਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *