ਕਲ-ਯੁੱਗੀ 2 ਪੁੱਤਾਂ ਨੇ ਪਿਉ ਨਾਲ ਕੀਤਾ ਦੁਖਦ ਕਾਰ-ਨਾਮਾ, ਤਿਆਗੇ ਪ੍ਰਾਣ, ਧੀ ਨੇ ਦਰਜ ਕਰਵਾਏ ਪੁਲਿਸ ਕੋਲ ਇਹ ਬਿਆਨ

Punjab

ਪੰਜਾਬ ਵਿਚ ਜਿਲ੍ਹਾ ਬਰਨਾਲਾ ਦੇ ਪਿੰਡ ਝਲੂਰ ਵਿੱਚ ਦੋ ਪੁੱਤਰਾਂ ਨੇ ਆਪਣੇ ਪਿਤਾ ਦਾ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿਤਾ ਆਪਣੇ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਦੋਵੇਂ ਪੁੱਤਰਾਂ ਨੇ ਗੰ-ਡਾ-ਸੇ ਅਤੇ ਕੁ-ਹਾ-ੜੀ ਨਾਲ ਵਾਰ ਕਰਕੇ ਪਿਤਾ ਦਾ ਕ-ਤ_ਲ ਕਰ ਦਿੱਤਾ। ਪੁਲਿਸ ਨੇ ਦੋਵਾਂ ਪੁੱਤਰਾਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਦਰ ਬਰਨਾਲਾ ਥਾਣੇ ਦੇ ਐਸ. ਐਚ. ਓ. ਕਰਨ ਸ਼ਰਮਾ ਨੇ ਦੱਸਿਆ ਕਿ ਪਿੰਡ ਝਲੂਰ ਵਿੱਚ ਘਰੇਲੂ ਝ-ਗ–ੜੇ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਨੂੰ ਬੀਤੀ ਰਾਤ ਸਿਵਲ ਹਸਪਤਾਲ ਤੋਂ ਘਟਨਾ ਦੀ ਜਾਣਕਾਰੀ ਮਿਲੀ। ਇਹ ਝ-ਗ-ੜਾ ਪਿਤਾ ਅਤੇ ਦੋ ਪੁੱਤਰਾਂ ਵਿਚਕਾਰ ਹੋਇਆ ਅਤੇ ਤਿੰਨੋਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਇਸ ਲੜਾਈ ਵਿੱਚ ਦੋਵਾਂ ਪੁੱਤਰਾਂ ਨੇ 65 ਸਾਲਾ ਪਿਤਾ ਰਾਮ ਸਿੰਘ ਦਾ ਕ-ਤ-ਲ ਕਰ ਦਿੱਤਾ।

ਪਿਤਾ ਨਾਲ ਕਰਦੇ ਸਨ ਕੁੱਟ-ਮਾਰ ਅਤੇ ਗਾਲੀ-ਗਲੋਚ

ਉਨ੍ਹਾਂ ਨੇ ਦੱਸਿਆ ਕਿ ਰਾਮ ਸਿੰਘ ਆਪਣੇ ਦੋਵੇਂ ਪੁੱਤਰਾਂ ਨੂੰ ਨਸ਼ੇ ਕਰਨ ਤੋਂ ਰੋਕਦਾ ਸੀ। ਦੋਵੇਂ ਦੋਸ਼ੀ ਪੁੱਤਰ ਆਪਣੇ ਪਿਤਾ ਨਾਲ ਗਾਲੀ-ਗਲੋਚ ਕਰਦੇ ਸਨ ਅਤੇ ਕੁੱਟ-ਮਾਰ ਕਰਦੇ ਸਨ। ਮ੍ਰਿਤਕ ਦੀ ਲੜਕੀ ਕੁਲਦੀਪ ਕੌਰ ਦੇ ਬਿਆਨਾਂ ਦੇ ਅਨੁਸਾਰ ਉਹ ਆਪਣੇ ਪਿਤਾ ਦੇ ਘਰ ਆਈ ਹੋਈ ਸੀ। ਇਸ ਦੌਰਾਨ ਪੁੱਤਰਾਂ ਨੇ ਆਪਣੇ ਪਿਤਾ ਉਤੇ ਕੁ-ਹਾੜੀ ਅਤੇ ਗੰ-ਡਾਸੇ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਦੀ ਸਰਕਾਰੀ ਹਸਪਤਾਲ ਬਰਨਾਲਾ ਵਿਚ ਮੌ-ਤ ਹੋ ਗਈ।

ਅਮਰ ਸਿੰਘ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਧੀ ਕੁਲਦੀਪ ਕੌਰ ਦੇ ਬਿਆਨ ਦਰਜ ਕਰਕੇ ਦੋਨਾਂ ਦੋਸ਼ੀਆਂ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਦੇ ਖ਼ਿਲਾਫ਼ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਅਮਰ ਸਿੰਘ ਖ਼ੁਦ ਜ਼ਖ਼ਮੀ ਹੋਣ ਕਾਰਨ ਸਰਕਾਰੀ ਹਸਪਤਾਲ ਵਿੱਚ ਭਰਤੀ ਹੈ। ਸਰਕਾਰੀ ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *