ਪੰਜਾਬ ਸੂਬੇ ਦੇ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਜੈਤੋ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕਰਜ਼ੇ ਤੋਂ ਦੁੱਖੀ ਆ ਕੇ ਫਾ-ਹਾ ਲਾ ਲਿਆ ਅਤੇ ਆਪਣੀ ਜਿੰਦਗੀ ਸਮਾ-ਪਤ ਕਰ ਲਈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਬਾਜਾਖਾਨਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਅਮਰਜੀਤ ਸਿੰਘ ਉਮਰ 32 ਸਾਲ ਪੁੱਤਰ ਬਾਬੂ ਸਿੰਘ ਵਾਸੀ ਰੁਲੀਆ ਸਿੰਘ ਨਗਰ ਹਾਲ ਵਾਸੀ ਸੈਦਾ ਪੱਤੀ ਜੈਤੋ ਦੇ ਰੂਪ ਵਜੋਂ ਹੋਈ ਹੈ।
ਕੰਮ ਨਾ ਮਿਲਣ ਕਰਕੇ ਸੀ ਪ੍ਰੇਸ਼ਾਨ
ਇਸ ਮਾਮਲੇ ਬਾਰੇ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ ਸੀ। ਜਿਸ ਤੋਂ ਬਾਅਦ ਉਹ ਪਿੰਡ ਰੁਲੀਆ ਵਾਲਾ ਨੂੰ ਛੱਡ ਕੇ ਜੈਤੋ ਸ਼ਹਿਰ ਦੇ ਨੇੜੇ ਰਹਿਣ ਲੱਗ ਗਏ। ਉਸ ਦਾ ਪਤੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਨ੍ਹਾਂ ਨੇ ਬੈਂਕ ਤੋਂ 1.70 ਲੱਖ ਅਤੇ 50 ਹਜ਼ਾਰ ਰੁਪਏ ਦੇ ਦੋ ਕਰਜ਼ੇ ਲਏ ਹੋਏ ਸਨ। ਪਤੀ ਨੂੰ ਕੋਈ ਕੰਮਕਾਜ ਨਹੀਂ ਮਿਲ ਰਿਹਾ ਸੀ। ਇਸ ਹਾਲ ਵਿਚ ਬੈਂਕ ਦੇ ਲੋਨ ਦੀ ਕਿਸ਼ਤ ਜਮ੍ਹਾ ਕਰਵਾਉਣੀ ਕਾਫੀ ਔਖੀ ਹੋ ਰਹੀ ਸੀ।
ਦਰੱਖਤ ਨਾਲ ਲਾਇਆ ਅਮਰਜੀਤ ਸਿੰਘ ਨੇ ਫਾ-ਹਾ
ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੇ ਦੱਸਣ ਮੁਤਾਬਕ ਅਮਰਜੀਤ ਸਿੰਘ ਇਸ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਹ ਮਾਨਸਿਕ ਤਣਾਅ ਵਿਚੋਂ ਗੁਜਰ ਰਿਹਾ ਸੀ। ਇਸ ਕਾਰਨ ਹੀ ਉਸ ਨੇ ਦਰੱਖਤ ਨਾਲ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਅਮਰਜੀਤ ਸਿੰਘ ਆਪਣੇ ਪਿੱਛੇ 11 ਅਤੇ 6 ਸਾਲ ਦੇ ਦੋ ਪੁੱਤਰ ਛੱਡ ਗਿਆ ਹੈ। ਉਸ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦਾ ਬੈਂਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਸ ਦੇ ਅਤੇ ਉਸ ਦੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਆਰਥਿਕ ਮਦਦ ਕੀਤੀ ਜਾਵੇ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਬਾਜਾਖਾਨਾ ਦੇ ਏ. ਐੱਸ. ਆਈ ਬਲਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਤਨੀ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।