ਪੰਜਾਬ ਵਿਚ ਪਟਿਆਲੇ ਜ਼ਿਲ੍ਹੇ ਦੇ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਖੇੜੀ ਜੱਟਾਂ ਵਿੱਚ ਇੱਕ 27 ਸਾਲ ਉਮਰ ਦੇ ਨੌਜਵਾਨ ਦਾ ਉਸ ਦੇ ਗੁਆਂਢੀਆਂ ਨੇ ਕੁੱਟ-ਕੁੱਟ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਤੋਂ ਬਾਅਦ ਗੁੱਸੇ ਵਿੱਚ ਆਏ ਗੁਆਂਢੀ ਜੋੜੇ ਅਤੇ ਉਨ੍ਹਾਂ ਦੇ ਬੇਟੇ ਨੇ ਬੁਰੀ ਤਰ੍ਹਾਂ ਨੌਜਵਾਨ ਨਾਲ ਕੁੱਟ-ਮਾਰ ਕੀਤੀ। ਪਰਿਵਾਰਕ ਮੈਂਬਰਾਂ ਨੇ ਲ-ੜਾ-ਈ ਦੌਰਾਨ ਜ਼ਖ਼ਮੀ ਹੋਏ ਰਾਮਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਲਿਸ ਨੇ ਰਾਮਜੀਤ ਸਿੰਘ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਉਤੇ ਕੇਸ ਦਰਜ ਕਰ ਲਿਆ ਹੈ। ਗੁਆਂਢੀ ਜਸਪਾਲ ਸਿੰਘ, ਉਸ ਦੀ ਪਤਨੀ ਅਮਰਜੀਤ ਕੌਰ, ਪੁੱਤਰ ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਧਮਕੀ ਦੇਣ ਤੋਂ ਬਾਅਦ ਕੀਤਾ ਕ-ਤ-ਲ
ਮ੍ਰਿਤਕ ਦੇ ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਾਮਜੀਤ ਸਿੰਘ ਉਮਰ 27 ਸਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਦੋਸ਼ੀ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਸੀ, ਜੋ ਅਕਸਰ ਹੀ ਸ਼ਰਾਬ ਪੀ ਕੇ ਰਾਤ ਸਮੇਂ ਝਗੜਾ ਅਤੇ ਹੰਗਾਮਾ ਕਰਦਾ ਸੀ। 5 ਅਗਸਤ ਨੂੰ ਸ਼ਾਮ ਕਰੀਬ 5 ਵਜੇ ਉਸ ਦਾ ਲੜਕਾ ਅਤੇ ਉਹ ਖੁਦ ਘਰ ਦੇ ਬਾਹਰ ਖੜ੍ਹੇ ਸਨ ਤਾਂ ਦੋਸ਼ੀਆਂ ਨੇ ਬੇਟੇ ਨੂੰ ਧਮਕੀਆਂ ਦਿੱਤੀਆਂ।
ਸ਼ਾਮ ਕਰੀਬ 7 ਵਜੇ ਜਦੋਂ ਰਾਮਜੀਤ ਸਿੰਘ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਦੋਸ਼ੀਆਂ ਨੇ ਉਸ ਨੂੰ ਗਲੀ ਵਿੱਚ ਘੇਰ ਲਿਆ ਅਤੇ ਵਾਰ ਕਰ ਦਿੱਤਾ। ਇਸ ਦੌਰਾਨ ਉਸ ਦੇ ਲੜਕੇ ਦੀ ਡੰਡਿਆਂ, ਲੱਤਾਂ ਅਤੇ ਮੁੱਕਿਆਂ ਨਾਲ ਕੁੱਟ-ਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
ਮ੍ਰਿਤਕ ਦਾ ਡੇਢ ਸਾਲ ਦਾ ਪੁੱਤਰ
ਮੇਜਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਾਂਤ ਸੁਭਾਅ ਦਾ ਸੀ। ਗੁਆਂਢੀ ਦੀ ਕੰਧ ਉਨ੍ਹਾਂ ਦੇ ਘਰ ਨਾਲ ਸਾਂਝੀ ਹੈ, ਗੁਆਂਢੀ ਕਦੇ ਕੰਧ ਨੂੰ ਲੈ ਕੇ ਅਤੇ ਕਦੇ ਕਿਸੇ ਗੱਲ ਨੂੰ ਲੈ ਕੇ ਹੰਗਾਮਾ ਕਰਦੇ ਰਹਿੰਦੇ ਸਨ। ਹਾਲਾਂਕਿ ਰਾਮਜੀਤ ਸਿੰਘ ਨੇ ਕਈ ਵਾਰ ਗੁਆਂਢੀਆਂ ਨੂੰ ਸਮਝਾਇਆ ਵੀ ਸੀ।
ਇਸ ਕਾਰਨ ਹੀ ਗੁਆਂਢੀ ਮ੍ਰਿਤਕ ਰਾਮਜੀਤ ਸਿੰਘ ਨਾਲ ਖੁੰਦਕ ਰੱਖਦੇ ਸਨ। ਰਾਮਜੀਤ ਸਿੰਘ ਦਾ ਡੇਢ ਸਾਲ ਦਾ ਬੇਟਾ ਹੈ, ਜਿਸ ਦੇ ਸਿਰ ਤੋਂ ਪਿਤਾ ਦਾ ਛਾਇਆ ਉਠ ਗਿਆ ਹੈ। ਇਸ ਮਾਮਲੇ ਬਾਰੇ ਭਾਦਸੋਂ ਥਾਣਾ ਦੇ ਇੰਚਾਰਜ ਮੋਹਨ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।